ਗੈਸ ਏਜੰਸੀ ਲਈ ਇੰਟਰਵਿਊ ਭਲਕੇ: ਰੋਜ਼ਗਾਰ ਅਫਸਰ

ਬਰਨਾਲਾ, 2 ਸਤੰਬਰ 2021
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਸੰਗਮ ਐਚ.ਪੀ ਗੈਸ ਏਜੰਸੀ ਬਰਨਾਲਾ ਦੇ ਸਹਿਯੋਗ ਨਾਲ 4 ਸਤੰਬਰ 2021 (ਦਿਨ ਸ਼ਨੀਵਾਰ) ਨੂੰ ਸਵੇਰੇ 11:30 ਵਜੇ ਸੰਗਮ ਐਚ.ਪੀ. ਗੈਸ ਏਜੰਸੀ, ਨੇੜੇ ਪੈਟਰੋਲ ਪੰਪ ਕਚਹਿਰੀ ਚੌਕ ਬਰਨਾਲਾ ਵਿਖੇ ਰਿਸੈਪਸ਼ਨਿਸਟ/ ਕੰਪਿਊਟਰ ਅਪਰੇਟਰ, ਡਰਾਈਵਰ-ਕਮ-ਡਲਿਵਰੀ ਬੁਆਏ ਅਤੇ ਫੀਲਡ ਐਗਜ਼ੀਕਿਊਟਵ ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ।
ਇਸ ਸਬੰਧੀ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ੍ਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਰਿਸੈਪਸ਼ਨਿਸਟ/ ਕੰਪਿਊਟਰ ਅਪਰੇਟਰ ਦੀ ਆਸਾਮੀ ਲਈ ਯੋਗਤਾ ਘੱਟੋ-ਘੱਟ ਬਾਰਵੀਂ ਤੋਂ ਗ੍ਰੈਜੂਏਸ਼ਨ (ਦੋਵੇਂ ਮੇਲ ਅਤੇ ਫੀਮੇਲ), ਡਰਾਈਵਰ-ਕਮ-ਡਲਿਵਰੀ ਬੁਆਏ ਲਈ ਦਸਵੀਂ ਪਾਸ (ਕੇਵਲ ਲੜਕੇ) ਅਤੇ ਫੀਲਡ ਐਗਜ਼ੀਕਿਊਟਵ ਲਈ ਬਾਰਵੀਂ ਤੋਂ ਗ੍ਰੈਜੂਏਸ਼ਨ (ਕੇਵਲ ਲੜਕੇ) ਹੈ। ਉਕਤ ਅਸਾਮੀਆਂ ਲਈ ਉਮਰ 22 ਤੋਂ 35 ਸਾਲ ਹੋਣੀ ਚਾਹੀਦੀ ਹੈ।
ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ੂਅਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈਸ ਵਿੱਚ ਹੋਣਾ ਲਾਜ਼ਮੀ ਹੈ। ਚਾਹਵਾਨ ਉਮੀਦਵਾਰ ਸੰਗਮ ਐਚ.ਪੀ. ਗੈਸ ਏਜੰਸੀ, ਨੇੜੇ ਪੈਟਰੋਲ ਪੰਪ ਕਚਹਿਰੀ ਚੌਕ ਬਰਨਾਲਾ ਵਿਖੇ ਸ੍ਰੀ ਹਰਜੀਤ ਸਿੰਘ ਨੂੰ ਮਿਲ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਨੌਜਵਾਨਾਂ ਲਈ ਸੁਨਹਿਰੀ ਮੌਕਾ
ਜ਼ਿਲਾ ਰੋਜ਼ਗਾਰ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਆਈਆਈਟੀ ਰੋਪੜ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਸਹਾਇਤਾ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਇਹ ਕੋਰਸ ਪ੍ਰਾਰਥੀ ਘਰ ਬੈਠ ਕੇ ਹੀ ਜੁਆਇਨ ਕਰ ਸਕਦਾ ਹੈ। ਇਹ ਕੋਰਸ ਦੋ ਤਰਾਂ ਦੇ ਹਨ, ਇਕ ਚਾਰ ਹਫਤਿਆਂ ਦਾ ਹੈ ਅਤੇ ਦੂਜਾ ਹਫਤਿਆਂ ਦਾ ਹੈ। ਚਾਹਵਾਨ ਉਮੀਦਵਾਰ ਇਨਾਂ ਕੋਰਸਾਂ ਵਿੱਚ ਅਪਲਾਈ ਕਰਨ ਲਈ ਪੰਜਾਬ ਸਰਕਾਰ ਦੇ ਪੋਰਟਲ .. ’ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਜੋ ਪ੍ਰਾਰਥੀ ਪਹਿਲਾਂ ਹੀ ਇਸ ਪੋਰਟਲ ’ਤੇ ਰਜਿਸਟਰਡ ਹਨ, ਉਹ ਆਪਣੀ ਆਈ.ਡੀ ਲਾਗਇਨ ਕਰਕੇ ਉਕਤ ਕੋਰਸਾਂ ਲਈ ਅਪਲਾਈ ਕਰ ਸਕਦੇ ਹਨ। ਇਸ ਕੋਰਸ ਵਿੱਚ ਭਾਗ ਲੈਣ ਲਈ ਯੋਗਤਾ ਇੰਟਰਆਰਟਸ ਨਾਲ ਬਾਰਵੀਂ ਪਾਸ ਅਤੇ ਨਾਨ ਮੈਡੀਕਲ ਨਾਲ ਬਾਰਵੀਂ ਪਾਸ ਹੋਣਾ ਜ਼ਰੂਰੀ ਹੈ।

Spread the love