ਗੋਭੀ ਸਰੋਂ ਦੀ ਫ਼ਸਲ ਤੇ ਕੀੜੇ ਅਤੇ ਬਿਮਾਰੀਆਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਕਿਸਾਨ- ਡਾ. ਗੁਰਬਚਨ ਸਿੰਘ

_Dr. Gurbachan Singh (1)
ਗੋਭੀ ਸਰੋਂ ਦੀ ਫ਼ਸਲ ਤੇ ਕੀੜੇ ਅਤੇ ਬਿਮਾਰੀਆਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਕਿਸਾਨ- ਡਾ. ਗੁਰਬਚਨ ਸਿੰਘ

ਰੂਪਨਗਰ, 15 ਜਨਵਰੀ 2024

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੀਆਂ ਪੈਸਟ ਸਰਵੇਲੈਂਸ ਟੀਮਾਂ ਵੱਲੋ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਫ਼ਸਲਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਕਿਸਾਨ ਟ੍ਰੇਨਿੰਗ ਕੈਂਪ ਲਗਾਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਣਕ ਅਤੇ ਗੋਭੀ ਸਰੋਂ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਦੇ ਰਹੋ।

ਪਿੰਡ ਲੁਠੇੜੀ ਵਿਖੇ ਨੰਬਰਦਾਰ ਰਣਧੀਰ ਸਿੰਘ ਦੀ ਗੋਭੀ ਸਰੋਂ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਮੁੱਖ ਖੇਤਬਾੜੀ ਅਫਸਰ ਡਾ.ਗੁਰਬਚਨ ਸਿੰਘ ਨੇ ਦੱਸਿਆ ਕਿ ਗੋਭੀ ਸਰੋਂ ਦੀ ਫ਼ਸਲ ਤੇ ਫੂੱਲ ਪੈਣ ਦੀ ਸ਼ੁਰੂਆਤੀ ਅਵਸਥਾ,ਫਲੀਆ ਬਣਨ ਅਤੇ ਦਾਣੇ ਬਣਨ ਸਮੇਂ ਸਿੰਚਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਤੋਂ ਇਲਾਵਾ ਹੁਣ ਫ਼ਸਲ ਦੀ ਹਾਲਤ ਨਾਰਮਲ ਹੈ ਕਿਸੇ ਕਿਸਮ ਦਾ ਕੀੜਾ ਜਾਂ ਬਿਮਾਰੀ ਦਾ ਹਮਲਾ ਨਹੀ ਹੈ। ਪਰ ਹੁਣ ਚੇਪੇ ਦੇ ਹਮਲੇ ਬਾਰੇ ਖੇਤਾਂ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇਹ ਕੀੜੇ ਬਹੁਤ ਜਿਆਦਾ ਗਿਣਤੀ ਵਿੱਚ ਫੁੱਲਾਂ ਅਤੇ ਫਲੀਆਂ ਨੂੰ ਢੱਕ ਲੈਂਦੇ ਹਨ, ਪੌਦੇ ਦਾ ਰਸ ਚੂਸਦੇ ਹਨ, ਜਿਸ ਦੇ ਸਿੱਟੇ ਵੱਜੋਂ ਪੌਦਾ ਮਧਰਾ ਰਹਿ ਜਾਂਦਾ ਹੈ, ਫਲੀਆਂ ਸੁੱਕੜ ਜਾਂਦੀਆ ਹਨ ਅਤੇ ਬੀਜ ਨਹੀ ਬਣਦੇ।

ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਦੀ ਰੋਕਥਾਮ ਲਈ ਐਕਟਾਰਾ 25 ਡਬਲਿਊ ਜੀ 40 ਗ੍ਰਾਮ, ਡਾਈਮੈਥੋਏਟ 30 ਈ ਸੀ 400 ਮਿਲੀਲਿਟਰ ਅਤੇ ਕਲੋਰਪਾਈਰੀਫਾਸ 20 ਈ ਸੀ 600 ਮਿਲੀਲਿਟਰ ਪ੍ਰਤੀ ਲਿਟਰ ਦੇ ਹਿਸਾਬ ਨਾਲ 80-125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ। ਇਹ ਕੀਟਨਾਸ਼ਕ ਦਾ ਛਿੜਕਾਅ ਦੁਪਹਿਰ ਤੋ ਬਾਅਦ ਕਰੋ ਜਦੋ ਪਰ-ਪਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ ਘੱਟ ਹਰਕਤ ਵਿੱਚ ਹੁੰਦੇ ਹਨ।

ਇਸ ਮੌਕੇ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਆਮ ਤੌਰ ਤੇ ਸਰੋਂ ਜਾਤੀ ਦੀਆਂ ਕੁੱਝ ਮੁੱਖ ਕੀੜਿਆ ਵਿੱਚ ਜਿਵੇ ਰਾਇਆ ਦਾ ਚੇਪਾ, ਬੰਦਗੋਭੀ ਵਾਲੀ ਸੁੰਡੀ ਅਤੇ ਬਿਮਾਰੀਆਂ ਵਿੱਚ ਝੁਲਸ ਰੋਗ ਅਤੇ ਚਿੱਟੀ ਕੁੰਗੀ ਦਾ ਹਮਲਾ ਜਿਆਦਾ ਹੁੰਦਾ ਹੈ।

ਇਸ ਮੌਕੇ ਕਿਸਾਨ ਮਨਪ੍ਰੀਤ ਸਿੰਘ, ਪਰਮਜੀਤ ਸਿੰਘ ਅਤੇ ਵਿਭਾਗ ਦੇ ਡਾ.ਲਵਪ੍ਰੀਤ ਸਿੰਘ ਏ.ਡੀ.ੳ, ਪਵਿੱਤਰ ਸਿੰਘ ਏ.ਐਸ.ਆਈ ਮੋਰਿੰਡਾ ਹਾਜ਼ਰ ਸਨ।

Spread the love