ਗੌਰਮਿੰਟ ਮੈਂਟਲ ਹਸਪਤਾਲ ਵਿਖੇ ਹਾਕੀ ਟੀਮ ਦੇ ਜਿੱਤਣ ਦੀਆਂ ਮਨਾਈਆਂ ਖੁਸ਼ੀਆਂ

ਅੰਮ੍ਰਿਤਸਰ 6 ਅਗਸਤ 2021
ਡਾਕਟਰ ਵਿਦਿਆ ਸਾਗਰ ( ਗੌਰਮਿੰਟ ਮੈਂਟਲ ਹਸਪਤਾਲ ),ਇੰਸਟੀਚਿਊਟ ਆਫ ਮੈਂਟਲ ਹੈਲਥ, ਅੰਮਿ੍ਰਤਸਰ ਵਿਖੇ ਟੋਕੀਓ ਉਲੰਪਿਕ ਵਿੱਚ ਭਾਰਤ ਦੀ ਲੜਕਿਆਂ ਦੀ ਹਾਕੀ ਟੀਮ ਦੇ ਤੀਜੇ ਸਥਾਨ ਅਤੇ ਭਾਰਤ ਦੀ ਲੜਕੀਆਂ ਦੀ ਹਾਕੀ ਟੀਮ ਦੇ ਚੌਥੇ ਸਥਾਨ ਤੇ ਆਉਣ ਅਤੇ ਲੜਕਿਆਂ ਦੀ ਹਾਕੀ ਟੀਮ ਦੇ ਬਰਾਊਨ ਮੈਡਲ ਜਿੱਤਣ ਦੀਆਂ ਖੁਸ਼ੀਆਂ, ਇੰਨਡੋਰ ਵਾਰਡ ਵਿੱਚ ਡਾਕਟਰੀ ਇਲਾਜ ਲਈ ਦਾਖਲ ਮਨੋਰੋਗੀ ਮਰੀਜ਼ਾਂ ਨਾਲ ਸਾਂਝੀਆ ਕੀਤੀਆਂ ਗਈਆਂ । ਇਸ ਮੌਕੇ ਤੇ ਹਸਪਤਾਲ ਦੇ ਕਰਮਚਾਰੀਆਂ ਅਤੇ ਨਰਸਿੰਗ ਵਿਦਿਆਰਥੀਆ ਨੇ ਵੀ ਹਿੱਸਾ ਲਿਆ ਅਤੇ ਡਾਕਟਰੀ ਇਲਾਜ ਲਈ ਦਾਖਲ ਮਨੋਰੋਗੀ ਮਰੀਜ਼ਾਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ ।
ਇਸ ਮੌਕੇ ਤੇ ਮਨੋਰੋਗੀ ਮਰੀਜ਼ਾਂ ਦੁਆਰਾ ਵੀ ਆਪਣੇ ਵਿਚਾਰ ਸ਼ਾਝੇ ਕੀਤੇ ਅਤੇ ਦੋਵਾਂ ਟੀਮਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ । ਇਸ ਮੌਕੇ ਡਾ. ਸਵਿੰਦਰ ਸਿੰਘ, ਡਾ. ਸੰਜੈ ਕੁਮਾਰ, ਸ੍ਰੀ ਸੰਜੀਵ ਹਸਤੀਰ, ਮੈਡਮ ਖਾਲਸਾ, ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀ ਜਗਦੀਸ਼ ਠਾਕੁਰ ਵੀ ਹਾਜ਼ਰ ਸਨ।

 

Spread the love