ਘਰ ਘਰ ਰੋਜਗਾਰ ਮਿਸ਼ਨ ਤਹਿਤ ਪਲੇਸਮੈਂਟ ਕੈਂਪ 19 ਅਗਸਤ ਨੂੰ

ਫਾਜਿ਼ਲਕਾ, 17 ਅਗਸਤ,2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਘਰ ਘਰ ਰੋਜਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 19 ਅਗਸਤ 2021 ਨੂੰ ਸਵੇਰੇ 10 ਵਜੇ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੈਂਪ ਵਿੱਚ ਕੈਪੀਟਲ ਟਰੱਸਟ ਪ੍ਰਾਈਵੇਟ ਬੈਂਕ ਲਿਮ ਵੱਲੋਂ ਰਿਲੇਸ਼ਨਸਿ਼ਪ ਅਫ਼ਸਰ ਇੰਟਰਵਿਊ ਲਈ ਜਾਵੇਗੀ।ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਯੋਗ ਨੌਜਵਾਨਾਂ ਨੂੰ ਇਸ ਪਲੇਸਮੈਂਟ ਕੈਂਪ ਵਿਚ ਭਾਗ ਲੈਣ ਦੀ ਅਪੀਲ ਕੀਤੀ ਹੈ।
ਜਿ਼ਲ੍ਹਾ ਰੋਜਗਾਰ ਅਫ਼ਸਰ ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ 12ਵੀਂ ਹੋਣੀ ਚਾਹੀਦੀ ਹੈ।ਉਮਰ ਸੀਮਾ 20 ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸ਼ਰੀਰਕ ਤੌਰ ਤੇ ਫਿੱਟ ਹੋਣੇ ਚਾਹੀਦੇ ਹਨ।ਇਹ ਪੋਸਟਾਂ ਕੇਵਲ ਲੜਕਿਆਂ ਲਈ ਹੀ ਹਨ। ਉਮੀਦਵਾਰ ਆਪਣੇ ਅਸਲ ਅਧਾਰ ਕਾਰਡ, ਪੈਨ ਕਾਰਡ, ਡਰਾਇਵਿੰਗ ਲਇਸੈਂਸ ਅਤੇ ਬਾਇਓਡਾਟਾ ਲੈ ਕੇ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਵਿਖੇ ਸੰਪਰਕ ਕਰਨ। ਇਟੰਰਵਿਊ ਦਾ ਸਥਾਨ ਜਿ਼ਲ੍ਹਾ ਰੋਜਗਾਰ ਬਿਊਰੋ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਚੌਥੀ ਮੰਜਿ਼ਲ ਬਲਾਕ ਏ ਕਮਰਾ ਨੰ:502 ਹੈ ਜਿੱਥੇ ਉਮੀਦਵਾਰ 19-08-2021 ਨੂੰ ਸਵੇਰੇ 10 ਵਜੇ ਪਹੁੰਚਣ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 89060-22220, 79736-32400 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਧਿਆਨ ਵਿਚ ਰੱਖਿਆ ਜਾਵੇ ਕਿ ਕੋਵਡਿ-19 ਮਹਾਂਮਾਰੀ ਦੇ ਚਲਦੇ ਪਲੇਸਮੈਂਟ ਕੈਂਪ ਵਿਚ ਭਾਗ ਲੈਣ ਆ ਰਹੇੇ ਹਰੇਕ ਪ੍ਰਾਰਥੀ ਦੁਆਰਾ ਮਾਸਕ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।

Spread the love