ਘੱਟ ਗਿਣਤੀ ਕਮਿਸ਼ਨ ਪੰਜਾਬ ਨੇ ਪਿੰਡ ਭੰਗਵਾ ਦਾ ਦੌਰਾ ਕੀਤਾ
ਗੁਰਦਾਸਪੁਰ, 28 ਮਈ 2021 ਪਿਛਲੇ ਦਿਨੀਂ ਜਿਲਾ ਗੁਰਦਾਸਪੁਰ ਦੇ ਪਿੰਡ ਭੰਗਵਾ ਵਿਖੇ ਪਿੰਡ ਦੇ ਦੁਕਾਨਦਾਰ ਵੱਲੋਂ ਇਕ ਅਨਾਥ ਨਬਾਲਿਗ ਇਸਾਈ ਲੜਕੀ ਨਾਲ ਜਬਰ ਜਨਾਹ ਦੀ ਦੁਖਦਾਈ ਘਟਨਾ ਵਾਪਰੀ, ਜਿਸ ਦੀ ਸਿਕਾਇਤ ਘੱਟ ਗਿਣਤੀ ਕਮਿਸ਼ਨ ਪੰਜਾਬ ਨੂੰ ਪ੍ਰਾਪਤ ਹੋਈ। ਕਮਿਸ਼ਨ ਦੇ ਚੇਅਰਮੈਨ ਡਾ. ਇਮਾਨੂਏਲ ਨਾਹਰ ਵਲੋਂ ਹੰਸ ਰਾਜ ਅਰਲੀਭੰਨ ਵਾਈਸ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਦੀ ਅਗਵਾਈ ਹੇਠ ਡਾ. ਸੁਬਾਸ ਥੋਬਾ ਮੈਂਬਰ ਘੱਟ ਗਿਣਤੀ ਕਮਿਸ਼ਨ ਪੰਜਾਬ, ਸ਼੍ਰੀ ਤਰਸੇਮ ਸਹੋਤਾ ਵਾਈਸ ਚੇਅਰਮੈਨ ਮਸੀਹੀ ਭਲਾਈ ਬੋਰਡ ਪੰਜਾਬ ਅਤੇ ਸ਼੍ਰੀ ਵਾਰਿਸ ਮਸੀਹ ਮੈਂਬਰ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਹੋਣਾ ਦੀ ਕੇਸ ਦੀ ਪੈਰਵੀ ਲਈ ਪੜਤਾਲੀਆ ਕਮੇਟੀ ਗਠਿਤ ਕੀਤੀ ਗਈ।
ਪੜਤਾਲੀਆ ਕਮੇਟੀ ਨੇ ਲੜਕੀ ਦੇ ਘਰ ਅਤੇ ਜਬਰ ਜਨਾਹ ਵਾਲੇ ਸਥਾਨ ਤੇ ਕੇਸ ਦੀ ਸੱਚਾਈ ਜਾਨਣ ਲਈ ਪੜਤਾਲ ਕੀਤੀ ਅਤੇ ਪੁਲਿਸ ਮਹਿਕਮੇ ਤੋਂ ਸੰਬੰਧਤ ਕੇਸ ਦੀ ਜਾਣਕਾਰੀ ਹਾਸਲ ਕੀਤੀ ਅਤੇ ਅਗਲੇਰੀ ਕਾਰਵਾਈ ਲਈ ਪੁਲਿਸ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੋਕੇ ਲੜਕੀ ਵਾਲਿਆਂ ਨੂੰ ਕਮੇਟੀ ਨੇ ਵਿਸ਼ਵਾਸ ਦਵਾਇਆ ਕਿ ਘੱਟ ਗਿਣਤੀ ਕਮਿਸ਼ਨ ਪੰਜਾਬ ਲੜਕੀ ਨੂੰ ਇਨਸਾਫ਼ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੇਗਾ।