ਫਿਰੋਜ਼ਪੁਰ 11 ਜੂਨ 2021 ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਚਾਨੰਣ ਸਿੰਘ, ਪਿੰਡ: ਬਘੇਲ ਸਿੰਘਵਾਲਾ, ਜਿਲ੍ਹਾ: ਫਿਰੋਜਪੁਰ, ਜਿਸ ਦੀ ਵਿਦਿਆਕ ਯੋਗਤਾ ਬਾਰ੍ਹਵੀਂ, ਦੀ ਕਾਊਸਲਿੰਗ ਕਰਦਿਆਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਘਰ^ਘਰ ਰੋਜ਼ਗਾਰ ਮਿਸ਼ਨ ਤਹਿਤ ਬਿਊਰੋ ਵਿਖੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ$ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਸਵੈ^ਰੋਜ਼ਗਾਰ ਦੀਆਂ ਵੱਖ^ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ। ਜਿਸਦੇ ਫਲਸਰੂਪ ਉਸਨੇ ਸਵੈ^ਰੋਜ਼ਗਾਰ ਅਧੀਨ ਸੀHਐਸHਸੀH ਵੀHਐਲHਈH ਆਈHਡੀ ਲੈ ਕੇ ਆਪਣੇ ਪਿੰਡ ਵਿੱਚ ਹੀ ਆਪਣਾ ਕਾਰੋਬਾਰ ਸ਼ੁਰੂ ਕੀਤਾ। ਸੋ, ਇਸ ਸਬੰਧੀ ਕਾਮਯਾਬੀ ਦੀ ਕਹਾਣੀ ਸਾਂਝੀ ਕਰਦਿਆਂ ਚਾਨਣ ਸਿੰਘ ਪਿੰਡ: ਬਘੇਲ ਸਿੰਘ ਵਾਲਾ, ਜਿਲ੍ਹਾ ਫਿਰੋਜਪੁਰ ਨੇ ਦੱਸਿਆ ਕਿ ਪਰਿਵਾਰਿਕ ਤੌਰ ਤੇ ਗਰੀਬ ਹੋਣ ਕਾਰਨ ਮੈਨੂੰ ਆਪਣਾ ਕਰੀਅਰ ਬਣਾਉਣ ਦਾ ਮੌਕਾ ਹੀ ਨਹੀਂ ਮਿਲਿਆ। ਬਾਰ੍ਹਵੀਂ ਤੱਕ ਪੜਾਈ ਮੁਕੰਮਲ ਕਰਨ ਉਪਰੰਤ ਆਪਣਾ ਅਤੇ ਆਪਣੇ ਪਰਿਵਾਰ ਦਾ ਆਰਥਿਕ ਮਿਆਰ ਉੱਚਾ ਚੁਕੱਣ ਲਈ ਕਈ ਯਤਨ ਕੀਤੇ, ਪਰ ਨਿਰਾਸਾ ਹੀ ਦੇਖਣੀ ਪਈ। ਪਰ, ਜਦੋਂ ਮੈਂ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ^ਘਰ ਰੋਜ਼ਗਾਰ ਸਕੀਮ ਬਾਰੇ ਸੁਣਿਆ ਤਾਂ ਮੈਂ ਜਿਲ੍ਹਾ ਫਿਰੋਜਪੁਰ ਦੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕੀਤਾ ਤਾਂ ਉਥੋਂ ਦੇ ਅਧਿਕਾਰੀ ਨੇ ਮੈਨੂੰ ਪੰਜਾਬ ਸਰਕਾਰ ਦੁਆਰਾ ਚੱਲ ਰਹੀਆਂ ਸਵੈ^ਰੋਜ਼ਗਾਰ ਦੀਆਂ ਵੱਖ^ਵੱਖ ਸਕੀਮਾਂ ਬਾਰੇ ਦਸਿਆ ਤਾਂ ਮੈਂ ਸੀHਐਸHਸੀHਵੀHਐਲHਈH ਦਾ ਸੈਂਟਰ ਓਪਨ ਕਰਨ ਲਈ ਆਈ Hਡੀ ਜਨਰੇਟ ਕਰਵਾਈ ਜਿਸ ਦੇ ਤਹਿਤ ਮੈਂ ਆਪਣੇ ਪਿੰਡ ਵਿਖੇ ਸੀHਐਸHਸੀH ਦਾ ਸੈਂਟਰ ਚੱਲਾ ਰਿਹਾ ਹਾਂ। ਇਸ ਕਿੱਤੇ ਨਾਲ ਮੇਰੇ ਘਰ ਦਾ ਗੁਜਾਰਾ ਬਹੁਤ ਹੀ ਵੱਧੀਆ ਚੱਲਣਾ ਸ਼ੁਰੂ ਹੋ ਗਿਆ ਹੈ। ਹੁਣ ਮੈਂ ਆਪਣੀ ਅਤੇ ਪਰਿਵਾਰਕ ਮੈਂਬਰਾਂ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹਾਂ। ਘਰ^ਘਰ ਰੋਜ਼ਗਾਰ ਸਕੀਮ ਨੇ ਮੇਰੀ ਜਿੰਦਗੀ ਨੂੰ ਬਿਲਕੁਲ ਹੀ ਬਦਲ ਦੇ ਰੱਖ ਦਿੱਤਾ ਹੈ। ਅੰਤ ਵਿੱਚ ਮੈਂ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ^ਘਰ ਸਕੀਮ ਦੁਆਰਾ ਦਿੱਤੀਆਂ ਜਾਣ ਵਾਲੀਆਂ ਵੱਖ^ਵੱਖ ਸਕੀਮਾਂ ਅਤੇ ਸਹੂਲਤਾਂ ਦੇ ਸਰਾਹਣਾ ਕਰਦੇ ਹੋਏ ਅਫਸਰ ਸਾਹਿਬਾਨਾ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੈਨੂੰ ਇਹ ਕਿੱਤਾ ਅਪਣਾਉਣ ਲਈ ਪ੍ਰੇਰਿਤ ਕੀਤਾ।