ਚੇਅਰਮੈਨ ਅਮਰਜੀਤ ਸਿੰਘ ਟਿੱਕਾ ਵੱਲੋਂ ਰਾਹੁਲ ਗਾਂਧੀ ਦਾ ਜਨਮਦਿਨ ਬੜੀ ਸਾਦਗੀ ਨਾਲ ਮਨਾਇਆ ਗਿਆ

ਲੁਧਿਆਣਾ, 19 ਜੂਨ 2021 ਅੱਜ ਸਥਾਨਕ ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ ਵੱਲੋਂ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦਾ 51ਵਾਂ ਜਨਮਦਿਨ ਬੜੀ ਸਾਦਗੀ ਨਾਲ ਮਨਾਇਆ ਗਿਆ। ਸ. ਟਿੱਕਾ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਚੌਂਕ ਵਿਖੇ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਮਾਸਕ ਵੰਡੇ ਗਏ।
ਇਸ ਮੌਕੇ ਚੇਅਰਮੈਨ ਸ. ਟਿੱਕਾ ਨੇ ਸ੍ਰੀ ਰਾਹੁਲ ਗਾਂਧੀ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਰਾਹੁਲ ਗਾਂਧੀ ਦੀ ਅਗੁਵਾਈ ਹੇਠ ਕਾਂਗਰਸ ਫਿਰਕੂ ਤਾਕਤਾਂ ਦਾ ਮੁਕਾਬਲਾ ਕਰੇਗੀ।
ਇਸ ਮੌਕੇ ਸੁਖਵਿੰਦਰ ਸਿੰਘ ਲਾਲੀ, ਪਰਮਿੰਦਰ ਸਿੰਘ ਸਿੱਧੂ, ਅਨਿਲ ਬੱਗਾ, ਜਤਿੰਦਰ ਸਿੰਘ, ਚੇਤਨ ਖੰਨਾ, ਅਵਤਾਰ ਸਿੰਘ ਸਲੂਜਾ ਹਾਜ਼ਰ ਸਨ।

Spread the love