ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀਆਂ ਕਮਿਸਨ ਨੇ ਕੇਂਦਰੀ ਜੇਲ੍ਹ ਦੇ ਕੈਦੀਆਂ ਨੂੰ ਦਿੱਤੀ ਈਦ ਦੀ ਵਧਾਈ

ਅੰਮ੍ਰਿਤਸਰ 22 ਜੁਲਾਈ 2021
ਪੰਜਾਬ ਰਾਜ ਘੱਟ ਗਿਣਤੀਆਂ ਕਮਿਸਨ ਪੰਜਾਬ ਸਰਕਾਰ ਦੇ ਚੇਅਰਮੈਨ ਪ੍ਰੋਫੈਸਰ ਇਮੈਨੂੰਏਲ ਨਾਹਰ ਦੇ ਦਿਸਾ ਨਿਰਦੇਸਾਂ ਅਨੁਸਾਰ ਈਦ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਰਾਜ ਘੱਟ ਗਿਣਤੀਆ ਕਮਿਸਨ ਦੇ ਸਾਰੇ ਮੈਂਬਰਾਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿਚ ਜਾ ਕੇ ਮੁਸਲਮਾਨ ਅਤੇ ਘੱਟ ਵਰਗ ਦੇ ਲੋਕਾਂ ਨਾਲ ਈਦ ਮਨਾਉਣ ਦਾ ਮੌਕਾ ਪ੍ਰਾਪਤ ਹੋਇਆ ਕਮਿਸਨ ਦੇ ਮੈਂਬਰ ਲਾਲ ਹੁਸੈਨ ਮੁਸਲਮਾਨ ਭਾਈਚਾਰੇ ਨਾਲ ਇਹ ਈਦ ਮਨਾਉਣ ਲਈ ਕੇਂਦਰੀ ਜੇਲ ਅੰਮਿ੍ਰਤਸਰ ਵਿਖੇ ਪਹੁੰਚੇ । ਕੇਂਦਰੀ ਜੇਲ੍ਹ ਸੁਪਰਡੰਟ ਅੰਮਿ੍ਰਤਸਰ ਹੇਮਤ ਸਰਮਾ ਵੱਲੋਂ ਮੈਂਬਰ ਲਾਲ ਹੁਸੈਨ ਨੂੰ ਜੇਲ੍ਹ ਵਿੱਚ ਮੁਸਲਮਾਨ ਭਾਈਚਾਰੇ ਅਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨਾਲ ਮਿਲਾਇਆ ਗਿਆ । ਕਮਿਸਨ ਦੇ ਮੈਂਬਰ ਜਨਾਬ ਲਾਲ ਹੁਸੈਨ ਵੱਲੋਂ ਮੁਸਲਮਾਨ ਅਤੇ ਘੱਟ ਗਿਣਤੀ ਭਾਈਚਾਰੇ ਦੇ ਕੈਦੀਆਂ ਨੂੰ ਈਦ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ। ਕਮਿਸਨ ਦੇ ਮੈਂਬਰ ਲਾਲ ਹੁਸੈਨ ਦਾ ਕੇਂਦਰੀ ਜੇਲ ਅੰਮਿ੍ਤਸਰ ਦੇ ਸੁਪਰਡੰਟ ਹੇਮਤ ਸਰਮਾ ਤੇ ਯੂਸੁਫ ਮੁਹੰਮਦ ਨੇ ਸਨਮਾਨਿਤ ਕੀਤਾ ਅਤੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਕਮਿਸਨ ਦੇ ਮੈਂਬਰ ਜਨਾਬ ਲਾਲ ਹੁਸੈਨ ਨਾਲ ਉਨ੍ਹਾਂ ਦੀ ਟੀਮ ਪੀਏ ਵਿਰਸਾ ਸਿੰਘ ਹੰਸ,ਪੀਏ ਮੰਗਾ ਸਿੰਘ ਮਾਹਲਾ ਪੀਆਰਓ ਜਗਦੀਸ ਸਿੰਘ ਚਾਹਲ ਅਤੇ ਸਲਾਹਕਾਰ ਅਵਤਾਰ ਸਿੰਘ ਘਰਿੰਡਾ ਹਾਜਰ ਸਨ।

Spread the love