ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ

ਲੁਧਿਆਣਾ, 14 ਜੁਲਾਈ 2021 ਅੱਜ ਜਿਲਾ ਪ੍ਰੀਸਦ ਲੁਧਿਆਣਾ ਦੇ ਮੈਬਰਾਂ ਦੀ ਮੀਟਿੰਗ ਚੇਅਰਮੈਨ ਸ. ਯਾਦਵਿੰਦਰ ਸਿੰਘ ਜੰਡਾਲੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਵਿਚਾਰ ਵਟਾਦਰਾਂ ਕੀਤਾ ਗਿਆ।
ਚੇਅਰਮੈਨ ਸ.ਯਾਦਵਿੰਦਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕੇ ਪਿੰਡਾਂ ਦੇ ਵਿਕਾਸ ਵਿੱਚ ਹੋਰ ਤੇਜੀ ਲਿਆਉਣ ਲਈ ਜਿਥੇ 15ਵੇਂ ਵਿੱਤ ਕਮਿਸਨ ਦੀ ਇਕ ਹੋਰ ਕਿਸਤ ਜਿਸ ਦੀ ਰਕਮ 18 ਕਰੋੜ ਦੇ ਲੱਗਭਗ ਲੁਧਿਆਣਾ ਜਿਲੇ ਦੀਆਂ ਪੰਚਾਇਤਾ ਦੇ ਖਾਤਿਆ ਵਿੱਚ ਪਾ ਦਿੱਤੀ ਹੈ, ਉਥੇ ਅੱਜ ਜਿਲਾ ਪ੍ਰੀਸਦ ਦੇ ਹਿੱਸੇ ਦੀ ਗਰਾਂਟ ਦਾ ਪਲਾਨ ਜਿਲਾ ਪ੍ਰੀਸਦ ਮੈਬਰਾਂ ਅਤੇ ਜਿਲੇ ਨਾਲ ਸੰਬੰਧਿਤ ਐਮ.ਐਲ.ਏ. ਸਹਿਬਾਨਾਂ ਤੋਂ ਪਰਪੋਜਲਾਂ ਲੈ ਕੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਚੇਅਰਮੈਨ ਵੱਲੋਂ ਭਾਰਤ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਈ-ਸਵਰਾਜ ਪੋਰਟਲ ‘ਤੇ ਪੰਚਾਇਤਾ ਤੇ ਪੰਚਾਇਤ ਸੰਮਤੀਆ ਨੂੰ ਆ ਰਹੀਆ ਮੁਸਕਲਾਂ ‘ਤੇ ਸਰਕਾਰ ਨੂੰ ਲਿਖ ਕੇ ਬੇਨਤੀ ਕੀਤੀ ਗਈ ਕੇ ਹਾਲੇ ਜਦੋਂ ਤੱਕ ਸਾਰੇ ਮੁਲਾਜਮ ਪੂਰੇ ਤੋਰ ਤੇ ਟਰੇਂਡ ਨੀ ਹੋ ਜਾਦੇਂ ਉਦੋਂ ਤੱਕ ਚੈੱਕ ਸਿਸਟਮ ਹੀ ਲਾਗੂ ਰਹਿਣ ਦਿੱਤਾ ਜਾਵੇ. ਉਨ੍ਹਾਂ ਕਿਹਾ ਕਿ ਪਿੰਡਾ ਦੇ ਵਿਕਾਸ ਵਿੱਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ਤੇ 2022 ਵਿੱਚ ਦੁਬਾਰਾ ਸਰਕਾਰ ਬਣਾਵੇਗੀ।
ਮੀਟਿੰਗ ਵਿੱਚ ਉਪ ਚੇਅਰਪਰਸਨ ਪਰਮਜੀਤ ਕੌਰ, ਅਜਮੇਰ ਸਿੰਘ ਪੂਰਵਾ, ਸਤਨਾਮ ਸਿੰਘ ਸੋਨੀ, ਬਲਵੀਰ ਸਿੰਘ ਬੁੱਢੇਵਾਲ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਕਿਰਪਾਲ ਸਿੰਘ, ਬਲਜੀਤ ਕੌਰ ਸੋਹੀਆਂ, ਵਰਿੰਦਰ ਕੌਰ, ਬਲਵਿੰਦਰ ਕੌਰ, ਸਿਮਰਨਜੀਤ ਕੌਰ ਸਾਰੇ ਚੇਅਅਰਮੈਨ ਤੇ ਰਮਨਦੀਪ ਸਿੰਘ, ਜਤਿੰਦਰ ਜੋਗਾ ਬਲਾਲਾ, ਪ੍ਰਭਦੀਪ ਸਿੰਘ, ਬਲਦੇਵ ਸਿੰਘ ਦਾਦ, ਦਰਸਨ ਸਿੰਘ ਲੱਖਾ, ਕੁਲਦੀਪ ਸਿੰਘ, ਹਰਜਿੰਦਰ ਇਕੋਲਾਹਾ, ਬਲਵਿੰਦਰ ਸਿੰਘ, ਕਰਮ ਸਿੰਘ, ਰਮਨੀਤ ਸਿੰਘ, ਸੁਖਵਿੰਦਰ ਕੌਰ ਕੋਠੇ ਹਾਂਸ, ਅਮਰਦੀਪ ਕੌਰ ਅੜੈਚਾਂ, ਹਰਬੰਸ ਕੌਰ ਘੁੰਗਰਾਲੀ, ਗੁਰਮੇਲ ਕੌਰ ਸਿਵੀਆ, ਬਲਜੀਤ ਕੌਰ ਆਲਮਗੀਰ, ਸਾਰੇ ਜਿਲਾ ਪ੍ਰੀਸਦ ਮੈਂਬਰ ਤੇ ਸਕੰਦਰ ਸਿੰਘ ਸੁਪਰਡੈਂਟ ਹਰਪ੍ਰੀਤ ਸਿੰਘ ਡੀ.ਪੀ.ਐਮ. ਸਮਸ਼ੇਰ ਸਿੰਘ ਕੋਟਲੀ ਹਾਜ਼ਰ ਸਨ।

Spread the love