ਚੋਣ ਪ੍ਰਕਿਰਿਆ ਸਬੰਧੀ ਸੂਬਾ ਪੱਧਰੀ ਜਾਗਰੂਕਤਾ ਕੁਇਜ਼ ਮੁਕਾਬਲੇ ’ਚ ਜ਼ਿਲੇ ਨੇ ਬਿਖੇਰੀ ਚਮਕ

*ਪਹਿਲੇ ਵਰਗ ਵਿਚ ਬਲਾਚੌਰ ਦੇ ਬੀ. ਐਲ. ਓ ਚਰਨਜੀਤ ਸਿੰਘ ਨੇ ਮਾਰੀ ਬਾਜ਼ੀ
*ਦੂਜੇ ਵਰਗ ਵਿਚ ਬੰਗਾ ਸਕੂਲ ਦੇ ਵਿਦਿਆਰਥੀ ਅਜੇ ਸਿੰਘ ਨੂੰ ਮਿਲਿਆ ਦੂਸਰਾ ਸਥਾਨ
*ਵਧੀਕ ਜ਼ਿਲਾ ਚੋਣ ਅਫ਼ਸਰ ਨੇ ਜੇਤੂਆਂ ਨੂੰ ਸੌਂਪੇ ਇਨਾਮ
ਨਵਾਂਸ਼ਹਿਰ, 6 ਨਵੰਬਰ :
ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਚੋਣ ਪ੍ਰਕਿਰਿਆ ਸਬੰਧੀ ਸੂਬਾ ਪੱਧਰ ’ਤੇ ਕਰਵਾਏ ਗਏ ਜਾਗਰੂਕਤਾ ਕੁਇਜ਼ ਮੁਕਾਬਲੇ ਵਿਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬੀ. ਐਲ. ਓਜ਼ ਅਤੇ ਇਲੈਕਟੋਰਲ ਲਿਟਰੇਸੀ ਮੈਂਬਰਾਂ ਵੱਲੋਂ ਵੱਡੀ ਗਿਣਤੀ ਵਿਚ ਭਾਗ ਲਿਆ ਗਿਆ। ਇਹ ਕੁਇਜ਼ ਮੁਕਾਬਲਾ ਦੋ ਵਰਗਾਂ ਵਿਚ ਕਰਵਾਇਆ ਗਿਆ, ਜਿਨਾਂ ਵਿਚ ਪਹਿਲਾ ਵਰਗ ਬੀ. ਐਲ. ਓਜ਼ ਤੇ ਈ. ਐਲ. ਸੀ ਇੰਚਾਰਜਾਂ ਦਾ ਸੀ ਜਦਕਿ ਦੂਜਾ ਵਰਗ ਇਲੈਕਟੋਰਲ ਲਿਟਰੇਸੀ ਮੈਂਬਰਾਂ ਦਾ ਸੀ। ਇਸ ਮੁਕਾਬਲੇ ਦੇ ਪਹਿਲੇ ਵਰਗ ਵਿਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਚੋਣ ਹਲਕਾ 48-ਬਲਾਚੌਰ ਦੇ ਬੀ. ਐਲ. ਓ ਚਰਨਜੀਤ ਸਿੰਘ (ਬੂਥ ਨੰ: 152) ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਈ. ਐਲ. ਸੀ ਇੰਚਾਰਜ ਹਰਪ੍ਰੀਤ ਸਿੰਘ ਨਾਲ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਦੂਜੇ ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿਦਿਆਰਥੀ ਅਜੇ ਸਿੰਘ ਨੂੰ ਦੂਜਾ ਸਥਾਨ ਹਾਸਲ ਹੋਇਆ। ਇਨਾਂ ਨਤੀਜਿਆਂ ਦਾ ਐਲਾਨ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਮਾਧਵੀ ਕਟਾਰੀਆ ਵੱਲੋਂ ਕੀਤਾ ਗਿਆ।
ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਐਲਾਨੇ ਇਨਾਮ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਦਿੱਤਿਆ ਉੱਪਲ ਵੱਲੋਂ ਬੀ. ਐਲ. ਓ ਚਰਨਜੀਤ ਸਿੰਘ ਅਤੇ ਵਿਦਿਆਰਥੀ ਅਜੇ ਸਿੰਘ ਨੂੰ ਸੌਂਪਦਿਆਂ ਉਨਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਉਨਾਂ ਜ਼ਿਲੇ ਵਿਚ ਸਵੀਪ ਗਤੀਵਿਧੀਆਂ ਚਲਾ ਰਹੀ ਟੀਮ ਅਤੇ ਇਸ ਕੁਇਜ਼ ਵਿਚ ਭਾਗ ਲੈਣ ਵਾਲੇ ਸਾਰੇ ਮੈਂਬਰਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਚੋਣ ਤਹਿਸੀਲਦਾਰ ਵਿਵੇਕ ਮੋਹਲਾ, ਪ੍ਰੋਗਰਾਮਰ ਅਮਿਤ ਸੈਣੀ ਅਤੇ ਜ਼ਿਲਾ ਸਵੀਪ ਸਹਾਇਕ ਨੋਡਲ ਅਫ਼ਸਰ ਸਤਨਾਮ ਸਿੰਘ ਹਾਜ਼ਰ ਸਨ।
Spread the love