ਵਿਦਿਆਰਥਣਾਂ ਨੂੰ ਕਿਤਾਬਾਂ ਨਾਲ਼ ਜੋੜਨ ਦਾ ਉੱਤਮ ਉਪਰਾਲਾ ਰਿਹਾ *ਪੜ੍ਹਨ ਮੁਹਿੰਮ* – ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਗੁਰਦਾਸਪੁਰ ਹਰਪਾਲ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ 100 ਦਿਨਾ ਪੜ੍ਹਨ ਮੁਹਿੰਮ ਦੀ ਇੱਕ-ਰੋਜ਼ਾ ਸਮਾਪਤੀ ਵਰਕਸ਼ਾਪ ਕਰਵਾਈ ਗਈI ਇਸ ਵਰਕਸ਼ਾਪ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ 100 ਦਿਨਾ ਪੜ੍ਹਨ ਮੁਹਿੰਮ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਹਾਜ਼ਰ ਸਨI ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਸਕੂਲ ਵਿੱਚ ਲਾਇਬ੍ਰੇਰੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਆਪਣੀਆਂ ਮਨਪਸੰਦ ਪੁਸਤਕਾਂ ਜਾਰੀ ਕਰਵਾਈਆਂI ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਚਲਾਈ ਇਹ ਮੁਹਿੰਮ ਵਿਦਿਆਰਥਣਾਂ ਨੂੰ ਕਿਤਾਬਾਂ ਨਾਲ਼ ਜੋੜਨ ਅਤੇ ਉਹਨਾਂ ਵਿੱਚ ਭਾਸ਼ਾ ਕੌਸ਼ਲਾਂ ਦੇ ਵਿਕਾਸ ਲਈ ਬਹੁਤ ਲਾਹੇਬੰਦ ਸਾਬਿਤ ਹੋਈ ਹੈ, ਵਿਭਾਗ ਨੂੰ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਹਨI ਇਸ ਸਮੇਂ ਵਿਦਿਆਰਥਣਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨ-ਚਿੰਨ੍ਹ ਭੇਟ ਕੀਤੇ ਗਏI ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਜਿੱਥੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ, ਉੱਥੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਅਧਿਆਪਕਾਂ ਦਾ ਧੰਨਵਾਦ ਵੀ ਕੀਤਾI ਇਸ ਸਮੇਂ ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 100 ਦਿਨਾ ਪੜ੍ਹਨ ਮੁਹਿੰਮ ਵਿਦਿਆਰਥਣਾਂ ਨੂੰ ਕਿਤਾਬਾਂ ਨਾਲ਼ ਜੋੜਨ ਦਾ ਇੱਕ ਸਫ਼ਲ ਉਪਰਾਲਾ ਰਹੀ ਹੈI ਇਸ ਸਮੇਂ ਹੋਰਨਾਂ ਤੋਂ ਇਲਾਵਾ ਵਿਮਲ ਕੁਮਾਰ, ਦੀਪਕ ਕੁਮਾਰ, ਸੁਨੀਲ ਜਸਰੋਟੀਆ, ਮੈਡਮ ਸਨੇਹ ਲਤਾ, ਰਕਸ਼ਾ ਦੇਵੀ, ਕਮਲਜੀਤ ਕੌਰ, ਉਮਾ ਦੇਵੀ, ਜੋਤੀ ਪੁਰੀ ਅਤੇ ਛੇਵੀਂ ਤੋਂ ਅੱਠਵੀਂ ਤੱਕ ਦੀਆਂ ਵਿਦਿਆਰਥਣਾਂ ਹਾਜ਼ਰ ਸਨI