ਬਰਨਾਲਾ, 20 ਅਗਸਤ 2021
ਸਹਾਇਕ ਕਮਿਸ਼ਨਰ (ਜ) ਦੇਵਦਰਸ਼ਦੀਪ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ/ਧਨੌਲਾ ਵਿਖੇ ਪ੍ਰਧਾਨ ਮੰਤਰੀ ਭਾਰਤੀਆ ਜਨ ਔਸ਼ਧੀ ਕੇਂਦਰਾਂ ਲਈ 3 ਫਾਰਮਾਸਿਸਟਾਂ ਦੀ ਜ਼ਰੂਰਤ ਹੈ । ਚਾਹਵਾਨ ਵਿਅਕਤੀ ਆਪਣੀਆਂ ਦਰਖਾਸਤਾਂ ਮਿਤੀ 23 ਅਗਸਤ ਤੋਂ 10 ਸਤੰਬਰ 2021 ਤੱਕ ਨਿੱਜੀ ਤੌਰ ‘ਤੇ ਜਾਂ ਡਾਕ ਰਾਹੀਂ ਦਫ਼ਤਰੀ ਸਮੇਂ ਦੌਰਾਨ ਦਫ਼ਤਰ ਰੈੱਡ ਕਰਾਸ ਸੁਸਾਇਟੀ, ਬਰਨਾਲਾ ਨੂੰ ਭੇਜ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵੇਰਵੇ www.barnala.gov.in ਵੈੱਬਸਾਈਟ ‘ਤੇ ਦੇਖੇ ਜਾ ਸਕਦੇ ਹਨ।