ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਬਿਨ੍ਹਾਂ ਕਿਸੇ ਫੀਸ ਦੇ ਭਰ ਸਕਦੇ ਹਨ ਆਨਲਾਈਨ ਫਾਰਨ
ਫਾਰਮ ਭਰਨ ਦੀ ਆਖਰੀ ਮਿਤੀ 15 ਦਸੰਬਰ, 2020
ਤਰਨ ਤਾਰਨ, 27 ਅਕਤੂਬਰ :
ਜਵਾਹਰ ਨਵੋਦਿਆ ਵਿਦਿਆਲਾ ਗੋਇੰਦਵਾਲ ਸਾਹਿਬ ਦੇ ਪ੍ਰਿੰਸੀਪਲ ਸ੍ਰੀ ਟੀ. ਬਾਸੀ ਰੈਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਦਾ ਜਵਾਹਰ ਨਵੋਦਿਆ ਵਿਦਿਆਲਾ ਗੋਇੰਦਵਾਲ ਸਾਹਿਬ ਵਿਖੇ 1987 ਤੋਂ ਚਲਿਆ ਆ ਰਿਹਾ ਹੈ। ਇਸ ਵਿਦਿਆਲਾ ਵਿੱਚ ਹਰ ਸਾਲ ਛੇਵੀਂ ਜਮਾਤ ਵਿੱਚ 80 ਬੱਚੇ ਮੈਰਿਟ ਦੇ ਆਧਾਰ ‘ਤੇ ਦਾਖਲ ਕੀਤੇ ਜਾਂਦੇ ਹਨ।
ਉਹਨਾਂ ਦੱਸਿਆ ਕਿ ਸਾਲ 2021-22 ਦੇ ਛੇਵੀਂ ਜਮਾਤ ਦੇ ਦਾਖਲੇ ਵਾਸਤੇ ਆੱਨਲਾਈਨ ਫਾਰਮ ਭਰੇ ਜਾ ਰਹੇ ਹਨ, ਜਿੰਨ੍ਹਾਂ ਦਾ ਇਮਤਿਹਾਨ 10 ਅਪ੍ਰੈਲ, 2021 ਨੂੰ ਜ਼ਿਲ੍ਹੇ ਦੇ ਵੱਖ-ਵੱਖ ਸੈਂਟਰਾਂ ਵਿੱਚ ਹੋਵੇਗਾ।ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਜਿਹੜੇ ਵਿਦਿਆਰਥੀ ਪੰਜਵੀਂ ਕਲਾਸ ਵਿੱਚ ਸ਼ੈਸਨ 2020-21 ਵਿੱਚ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ ਹਨ, ਉਹ ਆਨਲਾਈਨ ਫਾਰਨ ਬਿਨ੍ਹਾਂ ਕਿਸੇ ਫੀਸ ਦੇ ਭਰ ਸਕਦੇ ਹਨ। ਫਾਰਮ ਭਰਨ ਦੀ ਆਖਰੀ ਮਿਤੀ 15 ਦਸੰਬਰ, 2020 ਹੈ।
ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਰੇ ਭਾਰਤ ਵਿੱਚ 27 ਰਾਜਾਂ ਅਤੇ 8 ਯੂਨੀਅਨ ਟੈਰੇਟਰੀ ਦੇ ਹਰੇਕ ਜ਼ਿਲ੍ਹੇ ਵਿੱਚ ਜਵਾਹਰ ਨਵੋਦਿਆ ਵਿਦਿਆਲਾ ਖੋਲ੍ਹੇ ਗਏ ਹਨ, ਜੋ ਕਿ ਸਾਰੇ ਭਾਰਤ ਵਿੱਚ 661 ਦੇ ਕਰੀਬ ਚੱਲ਼ ਰਹੇ ਹਨ।ਇਹਨਾਂ ਜਵਾਹਰ ਨਵੋਦਿਆ ਵਿਦਿਆਲਾ ਨੂੰ ਮਨਿਸਟਰੀ ਆੱਫ਼ ਐਜੂਕੇਸ਼ਨ, ਡਿਪਾਰਟਮੈਨਟ ਆੱਫ਼ ਐਜੂਕੇਸ਼ਨ ਐਂਡ ਲਿਟਰੇਸੀ ਵੱਲੋਂ ਚਲਾਇਆ ਜਾ ਰਿਹਾ ਹੈ।ਇਹਨਾਂ ਵਿਦਿਆਲਿਆਂ ਵਿੱਚ ਬੱਚਿਆਂ ਨੂੰ ਯੂਨੀਫਾਰਮ, ਖਾਣਾ, ਸਟੇਸ਼ਨਰੀ ਅਤੇ ਰਹਿਣ-ਸਹਿਣ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ