ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਕੈਂਪ ਕੋਰਟ ਦੌਰਾਨ ਜਾਗਰੂਕਤਾ ਫੈਲਾਉਣ ਦੇ ਨਤੀਜ਼ੇ ਕਾਰਨ ਕਮਰਸ਼ੀਅਲ ਕੋਰਟ ਐਕਟ, 2015 ਦੇ ਅਧੀਨ ਤਿੰਨ ਕੇਸ ਹੋਏ ਪ੍ਰਾਪਤ

ਫਿਰੋਜ਼ਪੁਰ  26.02.2024

— ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀ ਦੀ ਰਹਿਨੁਮਾਈ ਹੇਠ ਮੈਡਮ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਪੈਨਲ ਐਡਵੋਕੇਟ ਅਤੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਬਹੁਤ ਸਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਅਤੇ ਹੁਣ ਵੀ ਕਰਵਾਏ ਜਾ ਰਹੇ ਹਨ। ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਕਮਰਸ਼ੀਅਲ ਕੋਰਟ ਐਕਟ, 2015 ਸਬੰਧੀ ਕਮਰਸ਼ੀਅਲ ਕੇਸਾਂ ਨੂੰ ਪਰੀ—ਲਿਟੀਗੇਟਿਵ ਸਟੇਜ਼ ਤੇ ਲਗਾਉਣ ਲਈ ਜਾਗਰੂਕ ਕਰਨ ਲਈ ਕਿਹਾ ਗਿਆ। ਜਿਸ ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਵੱਖ—ਵੱਖ ਸੈਮੀਨਾਰ/ ਜਾਗਰੂਕਤ ਪੋ੍ਰਗਰਾਮਾਂ ਵਿੱਚ ਕਮਰਸ਼ੀਅਲ ਕੇਸਾਂ ਲਗਾਉਣ ਦੇ ਫਾਇਦੇ ਅਤੇ ਤਰੀਕੇ ਬਾਰੇ ਜਾਗਰੂਕ ਕੀਤਾ ਗਿਆ ਜਿਸ ਦੇ ਨਤੀਜ਼ੇ ਵਜੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਅਧੀਨ ਚੱਲ ਰਹੇ ਮੀਡੀਏਸ਼ਨ ਸੈਂਟਰ ਵਿੱਚ 03 ਕੇਸ ਪਰੀ—ਲਿਟੀਗੇਟਿਵ ਸਟੇਜ਼ ਤੇ ਦਾਖਲ ਹੋਏ ਹਨ। ਮੈਡਮ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਅਤੇ ਉਹਨਾਂ ਦੀ ਟੀਮ ਦੀ ਮਿਹਨਤ ਸਦਕਾ ਹੁਣ ਕਮਰਸ਼ੀਅਲ ਕੇਸਾਂ ਦੇ ਦਾਖਲੇ ਸਬੰਧੀ ਕੰਮ ਸ਼ੁਰੂ ਹੋ ਗਿਆ ਅਤੇ ਆਸ ਹੈ ਕਿ ਉਹਨਾਂ ਨੂੰ ਅੱਗੇ ਵੀ ਇਸ ਦੇ ਭਰਪੂਰ ਨਤੀਜ਼ੇ ਪ੍ਰਾਪਤ ਹੋਣਗੇ।