ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਚਿਲਡਰਨ ਹੋਮਜ਼ ਦਾ ਦੌਰਾ

ਰਾਜਪੁਰਾ/ਪਟਿਆਲਾ, 20 ਜੁਲਾਈ, 2021
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ -ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਵੱਲੋਂ ਐਸ.ੳ.ਐਸ. ਚਿਲਡਰਨ ਹੋਮ ਰਾਜਪੁਰਾ ਅਤੇ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਸ੍ਰੀਮਤੀ ਮੋਨਿਕਾ ਸ਼ਰਮਾ, ਸੀ.ਜੇ.ਐਮ ਸ੍ਰੀ ਅਮਿਤ ਮਲਹਨ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੋਰ ਵੀ ਮੌਜੂਦ ਸਨ।
ਚਿਲਡਰਨ ਹੋਮਜ਼ ਦੇ ਦੌਰੇ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਬੱਚਿਆਂ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ ਹੋਮਜ਼ ਵਿਖੇ ਦਿੱਤੇ ਜਾਂਦੇ ਖਾਣੇ, ਪੜਾਈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਪੁੱਛਿਆ ਗਿਆ। ਇਸ ਦੌਰਾਨ ਉੱਥੇ ਰਹਿੰਦੇ ਬੱਚਿਆਂ ਦੀ ਗਿਣਤੀ ਕੀਤੀ ਗਈ ਤੇ ਇਹ ਵੀ ਸੂਨਿਸਚਤ ਕੀਤਾ ਗਿਆ ਕਿ ਹੋਮਜ਼ ਦਾ ਰਿਕਾਰਡ, ਰਜਿਸਟਰ ਆਦਿ ਦਾ ਰੱਖ ਰਖਾਅ ਚੰਗੀ ਤਰਾਂ ਕੀਤਾ ਜਾ ਰਿਹਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਖਾਣੇ ਵਾਲੀ ਥਾਂ ਅਤੇ ਨਹਾਉਣ ਵਾਲੀ ਥਾਂ ਦੀ ਸਾਫ਼ ਸਫ਼ਾਈ ਵੱਲ ਵੀ ਧਿਆਨ ਦਿੱਤਾ ਗਿਆ।
ਸ੍ਰੀ ਅਗਰਵਾਲ ਵੱਲੋਂ ਚਿਲਡਰਨ ਹੋਮ ਦੇ ਦੌਰੇ ਦੌਰਾਨ ਇਹ ਵੀ ਜਾਂਚ ਕੀਤੀ ਗਈ ਕਿ ਬੱਚਿਆਂ ਨੂੰ ਮਿਲਣ ਵਾਲਾ ਖਾਣਾ ਪੈਮਾਨੇ ਅਨੁਸਾਰ ਹੈ ਤੇ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ ਸਬੰਧੀ ਵੀ ਦੇਖਿਆ ਗਿਆ। ਇਸ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੀ ਪੜਾਈ ਅਤੇ ਉੱਥੇ ਕਰਵਾਈਆਂ ਜਾਂਦੀਆਂ ਮਨੋਰੰਜਨ ਵਾਲੀਆਂ ਗਤੀਵਿਧੀਆਂ ਬਾਰੇ ਵੀ ਪੁੱਛਿਆ। ਜੱਜ ਸਾਹਿਬਾਨ ਵਲ ਹੋਮਜ਼ ਦੇ ਇੰਚਾਰਜਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਬੱਚਿਆਂ ਦੀ ਪੜਾਈ ਅਤੇ ਸਿਹਤ ਦਾ ਖ਼ਾਸ ਧਿਆਨ ਰੱਖਣ ਅਤੇ ਇਸ ਵਿੱਚ ਕੋਈ ਕਮੀ ਨਾ ਰਹੇ।

Spread the love