ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਬਦਲੀ ਅਮਨਦੀਪ ਦੀ ਜ਼ਿੰਦਗੀ

ਕਰੋਨਾ ਕਾਰਨ ਨੌਕਰੀ ਜਾਣ ਤੋਂ ਬਾਅਦ ਨਵੀਂ ਕੰਪਨੀ ਵਿੱਚ ਲਗਵਾਈ ਮਕੈਨੀਕਲ ਇੰਜੀਨੀਅਰ ਦੀ ਨੌਕਰੀ
ਐਸ ਏ ਐਸ ਨਗਰ, 08 ਜੁਲਾਈ 2021
ਅਮਨਦੀਪ ਸਿੰਘ, ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਪਰ ਉਹ ਹੁਣ ਆਪਣੀ ਨੌਕਰੀ ਲਈ ਮੋਹਾਲੀ ਰਹਿੰਦਾ ਹੈ। ਉਹ ਮਕੈਨੀਕਲ ਇੰਜੀਨਿਅਰਿੰਗ ਵਿੱਚ ਡਿਪਲੋਮਾ ਕਰਨ ਤੋਂ ਬਾਅਦ ਇੱਕ ਐਮ.ਐਨ.ਸੀ ਕੰਪਨੀ, ਮੋਹਾਲੀ ਵਿੱਚ ਨੌਕਰੀ ਕਰ ਰਿਹਾ ਸੀ ਪਰ ਕੋਵਿਡ 19 ਦੀ ਮਹਾਂਮਾਰੀ ਕਾਰਨ ਉਸਦੀ ਨੌਕਰੀ ਚਲੀ ਗਈ, ਜਿਸ ਕਾਰਨ ਉਹ ਨਿਰਾਸ਼ ਵੀ ਹੋਇਆ।
ਅਮਨਦੀਪ ਨੇ ਹਿੰਮਤ ਨਹੀਂ ਹਾਰੀ ਤੇ ਉਹ ਆਪਣੇ ਇੱਕ ਮਿੱਤਰ ਦੇ ਕਹਿਣ ‘ਤੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਮੋਹਾਲੀ ਵਿਖੇ ਗਿਆ, ਜਿੱਥੇ ਉਸਦੀ ਮੁਲਾਕਾਤ ਪਲੇਸਮੈਂਟ ਅਫਸਰ ਨਾਲ ਹੋਈ ਤੇ ਉਹਨਾਂ ਨੇ ਉਸਦਾ ਰੈਜ਼ਮੇਅ, ਪੈਕਰ ਕੰਪਨੀ ਵਿੱਚ ਭੇਜ ਦਿੱਤਾ ਅਤੇ ਅਗਲੇ ਹੀ ਦਿਨ ਉਸ ਨੂੰ ਇੰਟਰਵਿਊ ‘ਤੇ ਬੁਲਾ ਲਿਆ ਗਿਆ ਤੇ ਉਸ ਦੀ ਕੰਪਨੀ ਵਿੱਚ ਬਤੌਰ ਮਕੈਨੀਕਲ ਇੰਜੀਨੀਅਰ ਸਲੈਕਸ਼ਨ ਹੋ ਗਈ।
ਅੱਜ ਉਹ ਬਹੁਤ ਖੁਸ਼ ਹੈ ਕਿ ਉਸ ਦੀ ਨੌਕਰੀ ਲੱਗ ਗਈ। ਅਮਨਦੀਪ ਨੇ ਕੈਪਟਨ ਸਰਕਾਰ ਦਾ ਬਹੁਤ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਹਰ ਇਕ ਦੌਸਤ ਨੂੰ ਦੱਸੇਗਾ ਕਿ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਲਈ ਇੰਨਾ ਕੁਝ ਕਰ ਰਹੀ ਹੈ ਅਤੇ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਿਹਾ ਹੈ ਤੇ ਵੱਡੀ ਗਿਣਤੀ ਨੌਜਵਾਨਾਂ ਨੂੰ ਜਿੱਥੇ ਨੌਕਰੀਆਂ ਲਗਵਾਈਆਂ ਹਨ, ਉੱਥੇ ਵੱਖ ਵੱਖ ਸਰਕਾਰੀ ਸਕੀਮਾਂ ਤਹਿਤ ਉਹਨਾਂ ਨੂੰ ਸਵੈਰੋਜ਼ਗਾਰ ਵੀ ਮੁਹਈਆ ਕਰਵਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੇਰੋਜ਼ਗਾਰਾਂ ਨੂੰ ਅਪੀਲ਼ ਹੈ ਕਿ ਉਹ ਰੋਜ਼ਗਾਰ ਪ੍ਰਾਪਤੀ ਲਈ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕਰਨ ਤੇ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਕੇ ਸੂਬੇ ਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ।

Spread the love