ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪਾਂ ਦੀ ਸਮਾਂ ਸਾਰਣੀ ਜਾਰੀ

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)

ਜ਼ਿਲ੍ਹੇ ’ਚ 23 ਜੁਲਾਈ ਤੋਂ 4 ਅਗਸਤ ਤੱਕ ਲਗਾਏ ਜਾਣਗੇ ਪਲੇਸਮੈਂਟ ਕੈਂਪ
ਪਟਿਆਲਾ, 22 ਜੁਲਾਈ 2021
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਜੁਲਾਈ ਤੋਂ 4 ਅਗਸਤ ਤੱਕ ਲਗਾਏ ਜਾਣ ਵਾਲੇ ਪਲੇਸਮੈਂਟ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਐਸ.ਆਈ.ਐਸ ਸਕਿਉਰਿਟੀ ਵੱਲੋਂ ਬਲਾਕ ਪੱਧਰ ’ਤੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਸਕਿਉਰਿਟੀ ਗਾਰਡ, ਸਕਿਉਰਿਟੀ ਸੁਪਰਵਾਈਜ਼ਰ ਦੀਆਂ ਪੋਸਟਾਂ ਲਈ ਲੜਕਿਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਕਤ ਅਸਾਮੀਆਂ ਲਈ ਘੱਟੋ ਘੱਟ 10ਵੀਂ ਪਾਸ, ਉਮਰ 21 ਤੋਂ 37 ਸਾਲ ਅਤੇ ਕੱਦ ਘੱਟ ਤੋਂ ਘੱਟ 5 ਫੁੱਟ 7 ਇੰਚ ਹੋਣਾ ਲਾਜ਼ਮੀ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ 23 ਜੁਲਾਈ ਨੂੰ ਬੀ.ਡੀ.ਪੀ.ਓ ਦਫ਼ਤਰ,ਪਾਤੜਾਂ, 26 ਜੁਲਾਈ ਬੀ.ਡੀ.ਪੀ.ਓ ਦਫ਼ਤਰ, ਸਮਾਣਾ, 27 ਜੁਲਾਈ ਬੀ.ਡੀ.ਪੀ.ਓ ਦਫ਼ਤਰ, ਨਾਭਾ, 28 ਜੁਲਾਈ ਬੀ.ਡੀ.ਪੀ.ਓ ਦਫ਼ਤਰ, ਘਨੌਰ, 29 ਜੁਲਾਈ ਬੀ.ਡੀ.ਪੀ.ਓ ਦਫ਼ਤਰ, ਸਨੌਰ, 30 ਜੁਲਾਈ ਬੀ.ਡੀ.ਪੀ.ਓ ਦਫ਼ਤਰ, ਸ਼ੰਭੂ ਕਲਾਂ, 2 ਅਗਸਤ ਬੀ.ਡੀ.ਪੀ.ਓ ਦਫ਼ਤਰ, ਭੂਨਰਹੇੜੀ, 3 ਅਗਸਤ ਬੀ.ਡੀ.ਪੀ.ਓ ਦਫ਼ਤਰ, ਰਾਜਪੁਰਾ ਅਤੇ 4 ਅਗਸਤ ਨੂੰ ਬੀ.ਡੀ.ਪੀ.ਓ ਦਫ਼ਤਰ, ਪਟਿਆਲਾ ਵਿਖੇ ਪਲੇਸਮੈਂਟ ਕੈਪ ਲਗਾਏ ਜਾਣਗੇ।
ਰੋਜ਼ਗਾਰ ਅਫ਼ਸਰ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਅਧਾਰ ਕਾਰਡ, ਦੋ ਪਾਸਪੋਰਟ ਸਾਈਜ਼ ਫ਼ੋਟੋਆਂ ਲੈ ਕੇ ਉਕਤ ਪਤੇ ਤੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।

Spread the love