ਜਾਨਵਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਰੋਕਣ ਸਬੰਧੀ ਜਾਗਰੂਕਤਾ ਦਿਵਸ ਮਨਾਇਆ

ਬਰਨਾਲਾ, 6 ਜੁਲਾਈ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਧੀਨ ਜਾਨਵਰਾਂ ਤੋਂ ਫਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਸਬੰਧੀ ਦਿਵਸ ਮਨਾਇਆ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਜੂਨੋਸੀਸ ਦਿਵਸ ਇਕ ਵਿਸ਼ੇਸ਼ ਥੀਮ “ਆਓ ਜਾਨਵਰਾਂ ਤੋਂ ਫੈਲਣ ਵਾਲੇ ਰੋਗਾਂ ਨੂੰ ਰੋਕੀਏ’’ ਅਧੀਨ ਮਨਾਇਆ ਜਾ ਰਿਹਾ ਹੈ। ਦਫਤਰ ਸਿਵਲ ਸਰਜਨ ਬਰਨਾਲਾ ਵਿਖੇ ਇਸ ਸਬੰਧੀ ਜਾਗਰੂਕਤਾ ਸਮੱਗਰੀ (ਪੋਸਟਰ, ਪੈਂਫਲੇਟਸ, ਬੈਨਰ ਆਦਿ) ਜਾਰੀ ਕਰਦਿਆਂ ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਜਿਵੇਂ ਕੁੱਤੇ ਦੇ ਕੱਟਣ ਨਾਲ ਰੇਬੀਜ਼ ਜਿਹਾ ਘਾਤਕ ਰੋਗ ਹੋ ਸਕਦਾ ਹੈ, ਇਸ ਲਈ ਜਾਨਵਰਾਂ ਦੇ ਕੱਟਣ ਨੂੰ ਅਣਦੇਖਿਆ ਨਾ ਕੀਤਾ ਜਾਵੇ।
ਉੁਨਾਂ ਕਿਹਾ ਕਿ ਜਾਨਵਰਾਂ ਦੇ ਖਰੋਚਾਂ ਨੂੰ ਅਣਦੇਖਾ ਨਾ ਕਰੋ, ਜਖਮ ਨੂੰ ਜਲਦੀ ਤੋਂ ਜਲਦੀ ਸਾਬਣ ਨਾਲ ਧੋਵੋ ਅਤੇ ਬਿਨਾਂ ਕਿਸੇ ਦੇਰੀ ਤੋਂ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਸਿਹਤ ਵਿਭਾਗ ਵੱਲੋਂ ਕੁੱਤੇ ਦੇ ਕੱਟੇ ਜਾਣ ’ਤੇ ਇਲਾਜ ਲਈ ਟੀਕੇ ਸਰਕਾਰੀ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ ਅਤੇ ਕਮਿਊਨਟੀ ਹੈਲਥ ਸੈਂਟਰਾਂ ਵਿੱਚ ਮੁਫਤ ਲਗਾਏ ਜਾਂਦੇ ਹਨ।
ਡਾ. ਔਲਖ ਨੇ ਦੱਸਿਆ ਕਿ ਜਾਨਵਰਾਂ ਤੋਂ ਕਈ ਤਰਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ ਜਿਵੇਂ ਕਿ ਬਰਡ ਫਲੂ, ਸਵਾਈਨ ਫਲੂ, ਇਬੋਲਾ ਵਾਇਰਸ, ਰੇਬੀਜ਼ ਆਦਿ। ਇਸ ਮੌਕੇ ਡਾ. ਮੁਨੀਸ਼ ਕੁਮਾਰ ਐਪੀਡੋਮੋਲੋਜਿਸਟ, ਗੁਰਮੇਲ ਸਿੰਘ ਹੈਲਥ ਇੰਸਪੈਕਟਰ, ਗੁਰਪ੍ਰੀਤ ਸ਼ਹਿਣਾ ਐਮ.ਪੀ.ਐਚ.ਡਬਲੀਊ, ਗੁਲਾਬ ਸਿੰਘ ਇੰਸੈਕਟਰ ਕੁਲੈਕਟਰ ਆਦਿ ਹਾਜ਼ਰ ਸਨ।

Spread the love