ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਕੀਤੀ ਗਈ ਮੋਨੀਟਰਿੰਗ ਅਤੇ ਮੈਨਟੋਰਿੰਗ ਕਮ ਮਹੀਨਾਵਾਰ ਮੀਟਿੰਗ 

ਰੂਪਨਗਰ 2 ਜੂਨ  2021
ਜਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਰਪ੍ਰੀਤ ਕੌਰ ਜੀਵਨ ਜੀਆਂ ਦੀ ਅਗਵਾਈ ਹੇਠ ਏ.ਡੀ.ਆਰ ਸੈਟਰ ਵਿਖੇ ਮੋਨੀਟਰਿੰਗ ਅਤੇ ਮੈਨਟੋਰਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਕਮੇਟੀ ਦੇ ਚੇਅਰਮੈਨ ਵਧੀਕ ਜਿਲਾ ਅਤੇ ਸੈਸ਼ਨ ਜੱਜ ਵਰਿੰਦਰ ਸਿੰਘ ਰੋਮਾਣਾ/ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੂਰਜਪਾਲ ਸਿੰਘ ਅਤੇ ਸੀ.ਜੇ.ਐਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਰੂਪਨਗਰ,ਸ਼੍ਰੀ ਮਾਨਵ ਵੱਲੋਂ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਆਉਂਦੀਆਂ ਦਰਖਾਸਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ਼ ਹੀ ਫਰੰਟ ਆਫਿਸ ਦਾ ਰਿਕਾਰਡ ਵਾਚਿਆ ਗਿਆ l ਇਸ ਮੌਕੇ ਤੇ ਸੀ.ਜੇ.ਐਮ ਨੇ ਦੱਸਿਆ ਕਿ 1 ਮਾਰਚ ਤੋਂ 2021 ਤੋਂ ਲੈਕੇ 31 ਮਈ 2021 ਤੱਕ ਕੁੱਲ 68 ਵਿਅਕਤੀਆਂ ਨੂੰ ਮੁਫਤ ਕਾਨੂੰਨੀ ਸਹਇਤਾ ਪ੍ਰਦਾਨ ਕੀਤੀ ਗਈ ਅੰਤ ਵਿੱਚ ਉਹਨਾ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ 10 ਜੁਲਾਈ 2021 ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ l ਉਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਾਮਲੇ ਲੋੋਕ ਅਦਾਲਤਾਂ ਰਾਹੀਂ ਸੁਲਝਾਉਣ l
Spread the love