ਇਕ ਮਹੀਨੇ ਵਿੱਚ ਲਗਭਗ 16 ਮਰੀਜਾਂ ਨੇ ਲਿਆ ਲਾਭ
ਐਸ ਏ ਐਸ ਨਗਰ, 02 ਜੁਲਾਈ 2021
ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਸ੍ਰੀ ਗਰੀਸ ਦਿਆਲਣ ਦੀ ਅਗਵਾਈ ਹੇਠ ਜਿਲਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ-19 ਮਹਾਂਮਾਰੀ ਦੋਰਾਨ ਜਿਲਾ ਐਸ.ਏ.ਐਸ.ਨਗਰ ਵਿਖੇ ਵੱਖ-ਵੱਖ ਥਾਵਾਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਇਸ ਦੇ ਨਾਲ ਹੀ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਮਿਸ਼ਨ ਫਤਿਹ ਦੇ ਤਹਿਤ ਜਿਲਾ ਰੈਡ ਕਰਾਸ ਸ਼ਾਖਾ ਵਲੋਂ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਕਸੀਜਨ ਕੰਸਨਤਰੇਟਰ ਬੈੰਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ. ਨਗਰ ਦੀ ਬਿਲਡਿੰਗ ਦੇ ਕਮਰਾ ਨੰ: 308 ਦੂਜੀ ਮੰਜਿਲ ਵਿਖੇ 25 ਮਈ ਤੋਂ ਸਥਾਪਤ ਕੀਤਾ ਗਿਆ ਸੀ। ਇਹ ਸੇਵਾ ਕੋਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਜੋ ਕਿ ਇਲਾਜ ਹੋਣ ਉਪਰੰਤ ਘਰ ਵਿੱਚ ਇਕਾਂਤਵਾਸ ਕੀਤੇ ਗਏ ਹਨ, ਉਨ੍ਹਾਂ ਲਈ ਜਿਨ੍ਹਾਂ ਨੂੰ ਆਕਸੀਜਨ ਦੀ ਘਾਟ ਹੈ, ਰੈਡ ਕਰਾਸ ਵਲੋਂ ਬਿਨਾਂ ਕਿਸੇ ਕਿਰਾਏ ਤੇ ਆਕਸੀਜਨ ਕੰਸਨਤਰੇਟਰ ਮੁਹੱਈਆ ਕਰਵਾਏ ਜਾਂਦੇ ਹਨ। ਇਸ ਦਾ ਹੁਣ ਤੱਕ ਲਗਭਗ 16 ਮਰੀਜਾ ਨੇ ਲਾਭ ਲਿਆ ਹੈ।
ਇਹ ਆਕਸੀਜਨ ਕੰਸਨਤਰੇਟਰ ਵਾਪਸ ਮੌੜੇ ਜਾਣ ਦੇ ਅਧਾਰ ਤੇ 15 ਦਿਨਾਂ ਲਈ ਦਿੱਤਾ ਜਾਂਦਾ ਹੈ, ਇਹ ਆਕਸੀਜਨ ਕੰਸਨਤਰੇਟਰ ਲੈਣ ਲਈ ਰੈਡ ਕਰਾਸ ਦੇ ਦਫਤਰ ਵਿਖੇ 5000/- ਰੁਪਏ ਮੋੜਨਯੋਗ ਸਕਿਊਰਟੀ ਜਮਾਂ ਕਰਵਾਉਂਣੀ ਹੋਵੇਗੀ।
ਮਰੀਜ ਦੇ ਵਾਰਸ ਨੂੰ ਆਕਸੀਜਨ ਕੰਸਨਤਰੇਟਰ ਲੈਣ ਸਬੰਧੀ ਇਲਾਜ ਉਪਰੰਤ ਡਾਕਟਰ ਦੁਆਰਾ ਜਾਰੀ ਕੀਤੀ ਗਈ ਪਰਚੀ (ਜਿਸ ਵਿੱਚ ਆਕਸੀਜਨ ਕੰਸਨਤਰੇਟਰ ਦੀ ਲੋੜ ਸਬੰਧੀ ਲਿਖਿਆ ਗਿਆ ਹੋਵੇ) ਦੀ ਕਾਪੀ ਅਤੇ ਸਵੈ ਘੋਸ਼ਣਾ ਪੱਤਰ ਦੇਣਾ ਹੁੰਦਾ ਹੈ।
ਆਕਸੀਜਨ ਕੰਸਨਤਰੇਟਰ ਲੈਣ ਸਬੰਧੀ ਦਫਤਰ ਦੇ ਰੈਡ ਕਰਾਸ ਦਫਤਰ ਦੇ ਫੋਨ ਨੰ: 0172-2219526 ਅਤੇ ਸ੍ਰੀ ਮੋਹਨ ਲਾਲ ਸਿੰਗਲਾ, ਸੀਨੀਅਰ ਸਹਾਇਕ, ਰੈਡ ਕਰਾਸ ਸ਼ਾਖਾ ਦੇ ਮੁਬਾਇਲ ਨੰ: 94174-95806 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸਦੇ ਨਾਲ ਹੀ ਜਿਲਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ ਮਹਾਂਮਾਰੀ ਦੌਰਾਨ ਜਿਲੇ ਵਿੱਚ ਵੱਖ ਵੱਖ ਥਾਵਾਂ ਤੇ ਮਾਸਕ, ਸੈਨੀਟਾਈਜਰ, ਸਾਬਣ ਆਦਿ ਮੁਹੱਈਆ ਕਰਵਾਏ ਜਾਂਦੇ ਰਹੇ ਹਨ।
ਜ਼ਿਲ੍ਹਾ ਰੈਡ ਕਰਾਸ ਦੇ ਸਕੱਤਰ ਕਮਲੇਸ਼ ਕੁਮਾਰ ਕੋਸ਼ਲ ਵਲੋਂ ਜਿਲੇ ਦੀ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਕੋਵਿਡ ਹਦਾਇਤਾ ਜਿਵੇ ਕਿ ਦੋ ਗਜ ਦੀ ਦੂਰੀ, ਬਿਨਾਂ ਲੋੜ ਤੋ ਭੀੜਭਾੜ ਵਾਲੀਆਂ ਥਾਵਾਂ ਤੇ ਗੁਰੇਜ ਕਰਨਾ ਚਾਹੀਦਾ ਹੈ, ਆਪਣੇ ਹੱਥਾਂ ਨੂੰ ਬਾਰ-ਬਾਰ ਧੋਣਾ ਚਾਹੀਦਾ ਹੈ ਅਤੇ ਮਾਸਕ ਹਮੇਸ਼ਾ ਪਹਿਣ ਕੇ ਰੱਖਣਾ ਚਾਹੀਦਾ ਹੈ, ਕੋਵਿਡ ਤੋਂ ਬਚਣ ਦੀ ਇਹੀ ਦਵਾਈ ਹੈ। ਜੇਕਰ ਅਸੀ ਆਪ ਠੀਕ ਰਹਾਂਗੇ ਤਾਂ ਸਾਡਾ ਪਰਿਵਾਰ ਵੀ ਠੀਕ ਰਹੇਗਾਂ।