ਜਿਲੇ੍ਹ ਵਿਚ ਚੱਲ ਰਹੇ 41 ਸੇਵਾ ਕੇਂਦਰਾਂ ਵਿਚ 332 ਸੇਵਾਵਾਂ ਕਰਵਾਈਆਂ ਜਾ ਰਹੀਆਂ ਮੁਹੱਈਆ-ਡਿਪਟੀ ਕਮਿਸ਼ਨਰ

ਜੁਲਾਈ ਮਹੀਨੇ ਦੋਰਾਨ 72 ਹਜਾਰ ਲੋਕਾਂ ਨੇ ਲਈਆਂ ਸੇਵਾਵਾਂ
ਡਿਜੀਟਲ ਰੂਪ ਵਿਚ ਸੇਵਾਵਾਂ ਦੇਣ ਲਈ ਵੱਚਨਬੱਧ ਪੰਜਾਬ ਸਰਕਾਰ
ਅੰਮ੍ਰਿਤਸਰ 5 ਅਗਸਤ 2021
ਨਵੇ ਡਿਜੀਟਲ ਯੁੱਗ ਵਿਚ ਕੰਮਕਾਜ਼ ਨੂੰ ਵਧੇਰੇ ਪਾਰਦਰਸ਼ੀ ਅਤੇ ਕਾਰਗਰ ਬਣਾਉਨ ਲਈ ਪੰਜਾਬ ਸਰਕਾਰ ਵਲੋ ਹਰੇਕ ਜ਼ਿਲੇ੍ਹ ਵਿਚ ਸੇਵਾ ਕੇਂਦਰ ਖੋਲੇ੍ਹ ਗਏ ਹਨ ਅਤੇ ਪੂਰੇ ਪੰਜਾਬ ਵਿਚ ਇਸ ਸਮੇ 516 ਸੇਵਾ ਕੇਂਦਰਾਂ ਵਿਚ 332 ਪ੍ਰਕਾਰ ਦੀਆਂ ਸੇਵਾਵਾਂ ਹਾਸਲ ਕਰਨ ਲਈ ਆਉਦੇ ਹਨ। ਇਂਥੇ ਜਨਤਕ ਸ਼ਕਾਇਤਾਂ ਦਾ ਹੱਲ ਵੈਬ, ਮੋਬਾਇਲ, ਅਤੇ ਟੋਲ ਫਰੀ ਨੰ: 1100 ਤੇ ਕਾਲ ਕਰਕੇ ਵੀ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਵਲੋ ਇੰਨ੍ਹਾਂ ਸੇਵਾ ਕੇਂਦਰਾਂ ਦੀ ਸਫਲਤਾ ਨੂੰ ਦੇਖਦੇ ਹੋਏ ਅਗਲੇ 6 ਮਹੀਨਿਆਂ ਵਿਚ 192 ਹੋਰ ਸੇਵਾਵਾਂ ਚਾਲੂ ਕੀਤੀਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ੍ਹੇ ਦੇ ਲੋਕਾਂ ਨੂੰ ਇਕ ਹੀ ਛੱਤ ਥੱਲੇ ਸਾਰੀਆਂ ਸੇਵਾਵਾਂ ਦੇ ਤਹਿਤ ਜ਼ਿਲੇ ਵਿਚ 41 ਸੇਵਾ ਕੇਂਦਰਾਂ ਰਾਹੀ 332 ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੋਰਾਨ 72 ਹਜਾਰ ਲੋਕਾਂ ਨੇ ਸੇਵਾਂ ਕੇਂਦਰਾਂ ਰਾਹੀ ਵੱਖ ਵੱਖ ਸੁਵਿਧਾਵਾਂ ਹਾਸਲ ਕੀਤੀਆਂ ਹਨ ਅਤੇ ਇਸ ਦੋਰਾਨ ਸਰਕਾਰ ਨੂੰ ਲਗਭਗ 1.5 ਕਰੋੜ ਰੁਪਏ ਦਾ ਰੈਵੀਨਿਊ ਸਰਕਾਰੀ ਫੀਸ ਅਤੇ ਸੁਵਿਧਾ ਦੇਣ ਦੀ ਫੀਸ ਵਜੋ ਪ੍ਰਾਪਤ ਹੋਏ ਹਨ। ਸ: ਖਹਿਰਾ ਨੇ ਦੱਸਿਆ ਕਿ ਇੰਨ੍ਹਾਂ ਸੇਵਾਂ ਕੇਦਰਾਂ ਰਾਹੀ ਲੋਕਾਂ ਨੂੰ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਵੀ ਜ਼ਿਵੇ ਕਿ ਡਰਾਈਵਿੰਗ ਲਾਇੰਸਸ, ਆਰ.ਸੀ ਅਤੇ ਹੋਰ ਸੇਵਾਵਾਂ ਵੀ ਮੁਹੱਈਆਂ ਕੀਤੀਆਂ ਜਾਂਦੀ ਹਨ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਤ ਫਰਦਾਂ ਵੀ ਸੇਵਾ ਕੇਂਦਰਾਂ ਰਾਹੀ ਲੋਕਾਂ ਨੂੰ ਮਿਥੇ ਸਮੇ ਅੰਦਰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੁਲਾਈ ਮਹੀਨੇ ਦੋਰਾਨ ਹੀ 14500 ਵਿਅਕਤੀਆਂ ਵਲੋ ਆਧਾਰ ਕਾਰਡ ਬਣਾਉਨ ਸਬੰਧੀ ਅਪਲਾਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰਾ੍ਹ ਹੀ 3500 ਵਿਅਕਤੀਆਂ ਵਲੋ ਈਸੇਵਾ ਸਾਫਟਵੇਅਰ ਰਾਹੀ ਪੈਨਸ਼ਨਾਂ ਸਬੰਧੀ ਸਹੂਲਤ ਦਿੱਤੀ ਗਈ ਹੈ।
ਸ: ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਸਰਕਾਰੀ ਵਿਭਾਗਾਂ ਵਿਚ ਭਰਤੀ ਸ਼ੁਰੂ ਕੀਤੀ ਗਈ ਹੈ,ਜਿਸ ਦੇ ਸਬੰਧ ਵਿਚ ਲੋਕਾਂ ਨੂੰ ਸੇਵਾਂ ਕੇਦਰਾਂ ਰਾਹੀ ਕਈ ਤਰਾ੍ਹ ਦੀਆਂ ਸਹੂਲਤਾ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੋਰਾਨ 20 ਹਜਾਰ ਲੋਕਾਂ ਤੋ ਵੱਧ ਲੋਕਾ ਨੇ ਭਰਤੀ ਸਬੰਧੀ ਜ਼ਰੂਰੀ ਸਰਟੀਫਿਕੇਟ ਜਿਵੇ ਕਿ ਰੈਜੀਡੈਟ ਸਰਟੀਫਿਕੇਟ ਅਤੇ ਬਾਰਡਰ ਸਰਟੀਫਿਕੇਟ ਅਪਲਾਈ ਕੀਤੇ ਗਏ ਹਨ ਅਤੇ ਸੇਵਾ ਕੇਂਦਰਾਂ ਵਲੋ ਮਿਥੇ ਸਮੇ ਦੋਰਾਨ ਇਹ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਜ਼ਿਲਾ੍ਹ ਤਕਨੀਕੀ ਕੁਆਡੀਨੇਟਰ ਸ: ਪ੍ਰਿੰਸ ਸਿੰਘ ਨੇ ਦੱਸਿਆ ਕਿ ਸਾਂਝ ਕੇਦਰ ਨਾਲ ਸਬੰਧਤ ਸੇਵਾਵਾਂ ਜਿਵੇ ਕਿ ਪਾਸਪਰੋਟ ਦੀ ਗੁਮਸੁਦਗੀ, ਪੁਲਸ ਕਲੀਅਰਰੈਸ ਸਰਟੀਫਿਕਟ ਆਦਿ ਸੇਵਾਵਾਂ ਵੀ ਸੁਵਿਧਾ ਕੇਦਰ ਵਿਖੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਗਸਤ 2020 ਤੋ ਲੈ ਕੇ ਹੁਣ ਤੱਕ 492029 ਲੋਕਾਂ ਨੇ ਸੇਵਾ ਕੇਦਰਾਂ ਤੋ ਸੁਵਿਧਾਵਾਂ ਪ੍ਰਾਪਤ ਕੀਤੀਆਂ ਹਨ।
ਕੈਪਸ਼ਨ ਫਾਇਲ ਫੋਟੋ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ

 

 

 

Spread the love