ਪਠਾਨਕੋਟ , 1 ਸਤੰਬਰ 2021 ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ.ਨਰੇਸ ਕੁਮਾਰ ਮਾਹੀ ਨੇ ਅੱਜ ਮਿਤੀ 1 ਸਤੰਬਰ 2021 ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਪਣਾ ਅਹੁਦਾ ਸੰਭਾਲਿਆ।
ਇਸ ਮੌਕੇ ਤੇ ਆਯੁਰਵੈਦਿਕ ਡਾਕਟਰਾਂ ਵੱਲੋਂ ਅਤੇ ਦਫਤਰੀ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਡਾ. ਰਾਮੇਸ ਅੱਤਰੀ ਜੋ ਅਪਣੀਆਂ ਸੇਵਾਵਾਂ ਬਤੋਰ ਜਿਲ੍ਹਾ ਆਯੂਰਵੈਦਿਕ ਡਾਕਟਰ ਵਜੋਂ ਨਿਭਾ ਰਹੇ ਸਨ ਉਹ ਪਿਛਲੇ ਦਿਨ੍ਹਾਂ ਦੋਰਾਨ ਅਪਣੀ ਸਰਵਿਸ ਪੂਰੀ ਕਰਕੇ ਸੇਵਾ ਮੁਕਤ ਹੋਏ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਵਿਪਨ, ਡਾ.ਯਸਵਿੰਦਰ, ਡਾ.ਰਾਜਿੰਦਰ, ਡਾ.ਪੰਕਜ, ਡਾ.ਰੁਬਨਪ੍ਰੀਤ, ਡਾ.ਪੰਕਜ ਆਦਿ ਉਪਸਥਿਤ ਹੋਏ ਅਤੇ ਦਫਤਰੀ ਸਟਾਫ ਵਿੱਚ ਸ੍ਰੀ ਜਤਿਨ ਸਰਮਾ ਅਤੇ ਅੰਕੁਸ ਸਰਮਾ ਨੇ ਵੀ ਨਿੱਘਾ ਸਵਾਗਤ ਕੀਤਾ।