ਜਿਲ੍ਹਾ ਪਠਾਨਕੋਟ ਵਿੱਚ ਕੋਵਿਡ ਦੇ ਚਲਦਿਆਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬੈਡਜ ਦੀ ਵਧਾਈ ਸੰਖਿਆ -ਡਾ. ਨਿਧੀ ਕੁਮੁਦ ਬਾਂਬਾ

—ਹੁਣ ਹਸਪਤਾਲਾਂ ਵਿੱਚ ਕਰੋਨਾ ਮਰੀਜਾਂ ਲਈ ਬੈਡਜ ਦੀ ਸੰਖਿਆਂ ਦੀ ਕੋਵਾ ਐਪ ਤੇ ਮਿਲੇਗੀ ਜਾਣਕਾਰੀ
—- ਜਿਲ੍ਹਾ ਪਠਾਨਕੋਟ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਕੂਲ ਲੈਵਲ 2 ਦੇ 285 ਅਤੇ ਲੈਵਲ 3 ਦੇ 62 ਬੈਡ ਰਿਜਰਬ ਰੱਖੇ

ਪਠਾਨਕੋਟ:  6 ਮਈ 2021:– ਜਿਲ੍ਹਾ ਪਠਾਨਕੋਟ ਵਿੱਚ ਕੋਵਿਡ ਦੇ ਚਲਦਿਆਂ ਕੋਵਿਡ ਮਰੀਜਾਂ ਲਈ ਬੈਡਜ ਦੀ ਕੋਈ ਕਮੀ ਨਹੀਂ ਹੈ ਅਤੇ ਹੁਣ ਪਹਿਲਾ ਨਾਲੋਂ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਬੈਡਜ ਦੀ ਸੰਖਿਆਂ ਵਿੱਚ ਵਾਧਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੁਣ ਕੋਈ ਵੀ ਨਾਗਰਿਕ ਕੋਵਾ ਐਪ ਤੇ ਵੀ ਜਿਲ੍ਹੇ ਅੰਦਰ ਸਥਿਤ ਹਸਪਤਾਲਾਂ ਵਿੱਚ ਖਾਲੀ ਬੈਡਜ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਹ ਪ੍ਰਗਟਾਵਾ ਡਾ. ਨਿਧੀ ਕੁਮੁਦ ਬਾਂਬਾ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ. ਧਾਰਕਲ੍ਹਾਂ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਕੋਵਿਡ ਦੀ ਦੂਸਰੀ ਲਹਿਰ ਦੇ ਚਲਦਿਆਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਕਾਲ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕਰੋਨਾ ਮਰੀਜਾਂ ਲਈ ਬੈਡ ਰਿਜਰਬ ਰੱਖੇ ਹੋਏ ਹਨ ਉਨ੍ਹਾਂ ਵਿੱਚ ਹੁਣ ਹੋਰ ਵਾਧਾ ਕੀਤਾ ਗਿਆ ਹੈ।ਜਿਸ ਅਧੀਨ ਪਹਿਲਾ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜਾਂ ਲਈ ਲੈਵਲ 2 ਦੇ 137 ਬੈਡ ਸਨ ਅਤੇ ਇਨ੍ਹਾਂ ਵਿੱਚ ਵਾਧਾ ਕਰਦੇ ਹੋਏ ਹੁਣ ਇਹ ਸੰਖਿਆ 290 ਹੈ, ਇਸੇ ਤਰ੍ਹਾਂ ਲੈਵਲ 3 ਦੇ ਪਹਿਲਾ 19 ਬੈਡ ਸਨ ਅਤੇ ਹੁਣ 54 ਬੈਡ ਹਨ। ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਹੁਣ ਸਰਕਾਰੀ ਹਸਪਤਾਲ ਪਠਾਨਕੋਟ ਵਿਖੇ ਪਹਿਲਾ ਲੈਵਲ 2 ਦੇ 50 ਬੈਡ ਸਨ ਅਤੇ ਹੁਣ ਇਸ ਵਿੱਚ ਵਾਧਾ ਕੀਤਾ ਗਿਆ ਹੈ ਹੁਣ ਸਰਕਾਰੀ ਹਸਪਤਾਲ ਵਿਖੇ ਲੈਵਲ 2 ਦੇ 90 ਬੈਡ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੁਣ ਮਿਲਟਰੀ ਹਸਪਤਾਲ ਵਿਖੇ ਵੀ ਇਸ ਸਮੇਂ 23 ਬੈਡ ਲੈਵਲ 2 ਦੇ ਰਿਜਰਬ ਰੱਖੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੁਣ ਪਹਿਲਾ ਨਾਲੋਂ ਜਿਲ੍ਹੇ ਅੰਦਰ ਕੋਵਿਡ ਮਰੀਜਾਂ ਦੀ ਸੰਖਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਬੈਡਜ ਦੀ ਸੰਖਿਆ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮੈਕਸ ਕੇਅਰ ਹਸਪਤਾਲ ਵਿੱਚ ਲੈਵਲ 2 ਦੇ 4 ਬੈਡਜ, ਨਵਚੇਤਨ ਹਸਪਤਾਲ ਵਿੱਚ ਲੈਵਲ 2 ਦੇ 13 ਅਤੇ ਲੈਵਲ 3 ਦੇ 2 ਬੈਡ,ਭਿੰਡਰ ਹਸਪਤਾਲ ਵਿੱਚ ਲੈਵਲ 2 ਦੇ 2, ਪਠਾਨਕੋਟ ਕਿਡਨੀ ਕੇਅਰ ਹਸਪਤਾਲ ਵਿੱਚ ਲੈਵਲ 2 ਦੇ 2,ਸੁੱਖ ਸਦਨ ਹਸਪਤਾਲ ਵਿੱਚ ਲੈਵਲ 2 ਦੇ 11 ਅਤੇ ਲੈਵਲ 3 ਦੇ 2 ਬੈਡ, ਐਸ.ਕੇ.ਆਰ. ਹਸਪਤਾਲ ਵਿੱਚ ਲੈਵਲ 2 ਦੇ 5 ਅਤੇ ਲੈਵਲ 3 ਦੇ 2 ਬੈਡ, ਵਾਈਟ ਹਸਪਤਾਲ ਬੰਧਾਨੀ ਵਿੱਚ ਲੈਵਲ 2 ਦੇ 50 ਅਤੇ ਲੈਵਲ 3 ਦੇ 8 ਬੈਡ,ਵੀ.ਸੀ. ਹਸਪਤਾਲ ਪਠਾਨਕੋਟ ਵਿੱਚ ਲੈਵਲ 2 ਦੇ 2 ਬੈਡ,ਰਾਜ ਹਸਪਤਾਲ ਪਠਾਨਕੋਟ ਵਿੱਚ ਲੈਵਲ 2 ਦੇ 30 ਅਤੇ ਲੈਵਲ 3 ਦੇ 1 ਬੈਡ,ਗੰਡੋਤਰਾ ਹਸਪਤਾਲ ਪਠਾਨਕੋਟ ਵਿੱਚ ਲੈਵਲ 2 ਦੇ 1 ਬੈਡ, ਸੱਤਿਅਮ ਹਸਪਤਾਲ ਪਠਾਨਕੋਟ ਵਿੱਚ ਲੈਵਲ 2 ਦੇ 5 ਬੈਡ,ਗੋਇਲ ਹਸਪਤਾਲ ਪਠਾਨਕੋਟ ਵਿੱਚ ਲੈਵਲ 2 ਦੇ 11 ਅਤੇ ਲੈਵਲ 3 ਦੇ 2 ਬੈਡ,ਅਜੈ ਹਾਰਟ ਕੇਅਰ ਹਸਪਤਾਲ ਪਠਾਨਕੋਟ ਵਿੱਚ ਲੈਵਲ 2 ਦੇ 2 ਬੈਡ, ਅਮਨਦੀਪ ਹਸਪਤਾਲ ਪਠਾਨਕੋਟ ਵਿੱਚ ਲੈਵਲ 2 ਦੇ 41 ਅਤੇ ਲੈਵਲ 3 ਦੇ 17 ਬੈਡ,ਚੋਹਾਣ ਮਲਟੀਸਪੈਸਿਲਟੀ ਐਂਡ ਟਰੋਮਾ ਹਸਪਤਾਲ ਪਠਾਨਕੋਟ ਵਿੱਚ ਲੈਵਲ 2 ਦੇ 79 ਅਤੇ ਲੈਵਲ 3 ਦੇ 20 ਬੈਡ,ਪੀ.ਐਮ.ਸੀ. ਸੁਜਾਨਪੁਰ ਹਸਪਤਾਲ ਵਿੱਚ ਲੈਵਲ 2 ਦੇ 12 ਅਤੇ ਲੈਵਲ 3 ਦੇ 8 ਬੈਡ,ਸ੍ਰੀਮਾਨ ਹਸਪਤਾਲ ਵਿੱਚ ਲੈਵਲ 2 ਦੇ 5 ਬੈਡ ਅਤੇ ਨੀਲਕੰਠ ਹਸਪਤਾਲ ਵਿੱਚ  ਲੈਵਲ 2 ਦੇ 10 ਬੈਡ ਰਿਜਰਬ ਰੱਖੇ ਗਏ ਹਨ। ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਕੂਲ ਲੈਵਲ 2 ਦੇ 285 ਅਤੇ ਲੈਵਲ 3 ਦੇ 62 ਬੈਡ ਰਿਜਰਬ ਰੱਖੇ ਗਏ ਹਨ।
ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਨਾਗਰਿਕ ਅਪਣੇ ਮੋਬਾਇਲ ਫੋਨ ਤੇ ਕੋਵਾ ਐਪ ਡਾਊਨਲੋਡ ਕਰਕੇ ਜਿਲ੍ਹੇ ਅੰਦਰ ਕੋਵਿਡ ਮਰੀਜਾਂ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਅੰਦਰ ਰਿਜਰਬ ਬੈਡ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਸਭ ਤੋਂ ਪਹਿਲਾ ਮੋਬਾਇਲ ਵਿੱਚ ਕੋਵਾ ਐਪ ਡਾਊਨਲੋਡ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਕੋਵਾ ਐਪ ਵਿੱਚ ਮੋਬਾਇਲ ਨੰਬਰ ਭਰੋ ਅਤੇ ਇੱਕ ਓਟੀਪੀ ਪ੍ਰਾਪਤ ਹੋਵੇਗਾ। ਓਟੀਪੀ ਦਰਜ ਕਰਨ ਮਗਰੋਂ ਕੋਵਾ ਐਪ ਵਿੱਚ ਖੱਬੇ ਪਾਸੇ ਜਿਲ੍ਹੇ ਅੰਦਰ ਬੈਡਜ ਦੀ ਜਾਣਕਾਰੀ ਲਈ ਕਲਿੱਕ ਕਰੋ, ਇਸ ਤਰ੍ਹਾ ਤੁਹਾਨੂੰ ਜਿਲ੍ਹੇ ਅੰਦਰ ਕੋਵਿਡ ਮਰੀਜਾਂ ਲਈ ਰਿਜਰਬ ਬੈਡਜ ਬਾਰੇ ਜਾਣਕਾਰੀ ਮਿਲ ਜਾਵੇਗੀ।
ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਸਮਾਜਿੱਕ ਦੂਰੀ ਬਣਾ ਕੇ ਰੱਖੀ ਜਾਵੇ, ਮਾਸਕ ਦਾ ਪ੍ਰਯੋਗ ਕੀਤਾ ਜਾਵੇ ਅਤੇ ਬਹੁਤ ਜਰੂਰੀ ਹੋਵੇ ਤੱਦ ਹੀ ਘਰ ਤੋਂ ਬਾਹਰ ਜਾਇਆ ਜਾਵੇ।

Spread the love