ਐਸ.ਏ.ਐਸ ਨਗਰ, 15 ਜੁਲਾਈ 2021
ਡਿਪਟੀ ਕਮਿਸ਼ਨਰ, ਸ੍ਰੀ ਗਰੀਸ ਦਿਆਲਣ ਦੀ ਅਗਵਾਈ ਹੇਠ ਜਿਲਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ 19 ਮਹਾਂਮਾਰੀ ਦੋਰਾਨ ਜਿਲਾ ਐਸ.ਏ.ਐਸ.ਨਗਰ ਵਿਖੇ ਵੱਖ—ਵੱਖ ਥਾਵਾਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਮਿਸ਼ਨ ਫਤਿਹ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋ ਸਿਵਲ ਹਸਪਤਾਲ, ਮੁਹਾਲੀ ਦੇ ਡਾਕਟਰਾਂ ਲਈ 200 ਕੋਵਿਡ ਕਿੱਟਾ ਐਸ.ਐਮ.ਓ. ਨੂੰ ਮੁਹੱਈਆ ਕਰਵਾਈਆਂ ਗਈਆਂ। ਡਾਕਟਰਾਂ ਦੀ ਦੇਖ—ਭਾਲ ਅਤੇ ਕੋਰਨਾ ਤੋਂ ਬਚਾਓ ਲਈ ਪੀ.ਪੀ.ਕੀਟਾਂ ਵੀ ਬਹੁਤ ਜਰੂਰੀ ਹਨ। ਇਸ ਸਮੇਂ ਸਿਵਲ ਹਸਪਤਾਲ, ਮੁਹਾਲੀ ਦੇ ਡਾਕਟਰਾਂ ਨੂੰ ਲੋੜੀਂਦੀ ਸਮਾਗਰੀ ਰੈਡ ਕਰਾਸ ਵਲੋਂ ਸਮੇਂ ਸਮੇਂ ਤੇ ਮੁਹੱਈਆਂ ਕਰਵਾਈ ਜਾ ਰਹੀ ਹੈ।
ਸ੍ਰੀ ਕਮਲੇਸ਼ ਕੁਮਾਰ ਕੋਸ਼ਲ ਸਕੱਤਰ ਜਿਲਾ ਰੈਡ ਕਰਾਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੈਡ ਕਰਾਸ ਇੱਕ ਰਾਹਤ ਸੰਸਥਾ ਹੈ ਜੋ ਕਿ ਮੁਸਬਿਤ ਵਿੱਚ ਮਨੁੱਖਤਾ ਦੀ ਸੇਵਾ ਕਰਦੀ ਹੈ। ਰੈਡ ਕਰਾਸ ਦਾ ਮੁੱਖ ਉਦੇਸਾ ਵਿੱਚ ਸਿਹਤ ਦੀ ਉਨਤੀ ਬਿਮਾਰੀਆਂ ਤੋ ਰੋਕਥਾਮ ਅਤੇ ਮਨੁੱਖੀ ਦੁੱਖ ਨੂੰ ਘੱਟ ਕਰਨਾ ਹੈ। ਕੋਵਿਡ—19 ਦੀ ਮਹਾਮਾਰੀ ਦੋਰਾਨ ਜਿਲੇ ਦੇ ਲੋੜਵੰਦ ਵਿਅਕਤੀਆਂ ਨੂੰ ਸਮੇਂ—ਸਮੇਂ ਤੇ ਰਾਸ਼ਣ, ਦਵਾਈਆਂ, ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਆਪਣੇ ਸਮਾਜ—ਸੇਵਕਾਂ ਰਾਹੀਂ ਇਕੱਠਾ ਕਰਕੇ ਮੁਹੱਈਆਂ ਕਰਵਾਇਆ ਗਿਆ। ਉਨ੍ਹਾਂ ਵੱਲੋ ਦੱਸਿਆ ਗਿਆ ਕਿ ਮਿਸਨ ਫਤਿਹ ਨੂੰ ਮੁੱਖ ਰੱਖਦੇ ਹੋਏ ਕੋਵਿਡ—19 ਦੀ ਬਿਮਾਰੀ ਤੋ ਬਚਣ ਲਈ ਸਹਿਰ ਵਿੱਚ ਵੱਖ ਵੱਖ ਥਾਵਾਂ ਤੇ ਮਾਸਕ, ਸੈਨੀਟਾਈਜਰ, ਸਾਬਣ ਆਦਿ ਵੰਡ ਕੇ ਲਗਾਤਾਰ ਲੋਕਾ ਨੂੰ ਜਾਗੂਰਕ ਕੀਤਾ ਜਾ ਰਿਹਾ ਹੈ।
1ਕਮਲੇਸ਼ ਕੁਮਾਰ ਵੱਲੋ ਜਿਲੇ ਦੀ ਆਮ ਜਨਤਾ ਨੂੰ ਕੋਵਿਡ—19 ਦੀ ਤੀਜੀ ਲਹਿਰ ਬਾਰੇ ਜਾਗੂਰਕ ਕਰਦਿਆਂ ਦੱਸਿਆ ਗਿਆ ਕਿ ਜੇਕਰ ਅਸੀ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰੀਏ ਤਾਂ ਇਸ ਨੂੰ ਰੋਕਿਆ ਜਾ ਸਕਦਾ ਹੈ। ਜਿਵੇ ਕਿ ਇਸ ਸਮੇਂ ਲੋਕ ਪਹਾੜੀ ਇਲਾਕਿਆਂ ਵਿਚ ਘੁਮਣ ਜਾ ਰਹੇ ਹਨ ਅਤੇ ਉੱਥੇ ਮਾਸਕ ਪਾਉਣ ਅਤੇ ਆਪਸੀ ਦੂਰੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਅਜਿਹਾ ਟੀ.ਵੀ. ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਖਬਾਰਾਂ ਵਿੱਚ ਵੀ ਲਗਾਤਾਰ ਖਬਰਾ ਆ ਰਹੀਂਆਂ ਹਨ। ਇਸ ਲਈ ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਹਾਲ ਦੀ ਘੜੀ ਕੇਵਲ ਜਰੂਰੀ ਕੰਮ ਪੈਣ ਤੇ ਹੀ ਘਰੋਂ ਬਾਹਰ ਨਕਲੀਆਂ ਜਾਵੇ ਕਿਉਂਕਿ ਇਸ ਸਮੇਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਉਣੀ ਜਰੂਰੀ ਹੈ; ਘੁਮਣ ਲਈ ਅਸੀ ਤਾ ਹੀ ਜਾ ਸਕਾਂਗੇ ਜੇਕਰ ਅਸੀ ਤੰਦਰੁਸਤ ਰਾਹਾਂਗੇ। ਕੋਵਿਡ ਮਹਾਂਮਾਰੀ ਨੂੰ ਖਤਮ ਕਰਨ ਲਈ ਸਾਡਾ ਸਹਿਯੋਗ ਬਹੁਤ ਜਰੂਰੀ ਹੈ, ਜੇਕਰ ਅਸੀ WHO ਵਲੋਂ ਜਾਰੀ ਕੀਤੀਆਂ ਕੋਵਿਡ ਸਬੰਧੀ ਗਾਇਡਲਾਈਨ ਦੀ ਉਲੰਘਣਾ ਕਰਾਗੇ ਤਾਂ ਇਹ ਮਹਾਂਮਾਰੀ ਕਦੇਂ ਵੀ ਖਤਮ ਨਹੀਂ ਹੋਵੇਗੀ। ਇੱਕ ਅੱਛੇ ਨਾਗਰਿਕ ਹੋਣ ਦੇ ਨਾਤੇ ਸਾਡੀ ਜਿੰਮੇਦਾਰੀ ਬਣਦੀ ਹੈ ਕਿ ਅਸੀ ਸਖਤੀ ਨਾਲ ਕੋਵਿਡ ਸਬੰਧੀ ਗਾਇਡਲਾਈਨਜ਼ ਦਾ ਪਾਲਣ ਕਰੀਏ ਅਤੇ ਦੂਜਿਆਂ ਤੋਂ ਵੀ ਕਰਵਾਈਏ ਤਾਂ ਕਿ ਇਸ ਮਹਾਂਮਾਰੀ ਦਾ ਜੜ ਤੋਂ ਖਾਤਮਾ ਕੀਤਾ ਜਾ ਸਕੇ।