ਰਮਨਦੀਪ ਕੌਰ , ਪਿੰਡ ਸਮਸ਼ੇਰ ਪੁਰ ਦੀ ਰਹਿਣ ਵਾਲੀ ਵੱਲੋ ਰੁਜਗਾਰ ਮਿਲਣ ਤੇ ਸਰਕਾਰ ਦਾ ਧੰਨਵਾਦ ਕੀਤਾ
ਗੁਰਦਾਸਪੁਰ 2 ਜੂਨ 2021 ਰਮਨਦੀਪ ਕੌਰ ਪੁੱਤਰੀ ਰਾਮਪਾਲ ਸਿੰਘ ਪਿੰਡ ਸਮਸ਼ੇਰਪੁਰ ਜਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਨੇ ਦੱਸਿਆ ਕਿ ਮੈ ਕਾਫੀ ਲੰਮੇ ਸਮੇ ਤੋ ਬੇਰੁਜਗਾਰ ਚੱਲ ਰਹੀ ਸੀ । ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਘਰ ਘਰ ਰੋਜਗਾਰ ਸਕੀਮ ਬਾਰੇ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਅਤੇ ਨਾਲ ਹੀ ਮੈ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ.
ਜਦੋ ਮੈ ਪਹਿਲੀ ਵਾਰ ਦਫਤਰ ਦੇਖਿਆ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੈ ਕਿਸੇ ਪ੍ਰਾਈਵੇਟ ਕੰਪਨੀ ਦੇ ਦਫਤਰ ਵਿੱਚ ਆਈ ਹਾਂ, ਕਿੳਕਿ ਦਫਤਰ ਨੂੰ ਬਹੁਤ ਸੋਹਣਾ ਮੇਨਟੇਨ ਕੀਤਾ ਹੋਇਆ ਸੀ ਅਤੇ ਕਿਸੇ ਪ੍ਰਾਈਵੇਟ ਕੰਪਨੀ ਦੇ ਵਾਂਗ ਸਾਫ ਸੁਥਰਾ ਅਤੇ ਹਾਈਟੇਕ ਬਣਾਇਆ ਹੋਇਆ ਸੀ । ਪਬਲਿਕ ਦੇ ਬੈਠਣ ਲਈ ਬੈਚ , ਪੀਣ ਲਈ ਆਰ. ਓ. ਦਾ ਪਾਣੀ , ਪਬਲਿਕ ਯੂਜ ਵਾਸਤੇ ਕੰਪਿਊਟਰ , ਵੈਕੰਸੀ ਬੋਰਡ ਦੇ ਹਰ ਤਰ੍ਹਾਂ ਦੀਆਂ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ , ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਸਰਕਾਰੀ ਦਫਤਰ ਹੀ ਹੈ, ਮੈ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ www.pgrkam.com ਦੀ ਵੈਬਸਾਇਟ ਤੇ ਵੀ ਦਰਜ ਕਰਵਾਇਆ ।
ਸਟਾਫ ਵੱਲੋ ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਡੀਲ ਕੀਤਾ ਗਿਆ । ਥੋੜੇ ਹੀ ਦਿਨਾ ਬਾਅਦ ਮੈਨੂੰ ਦਫਤਰ ਵੱਲੋ ਇੱਕ ਕਾਲ ਅਤੇ ਮੈਸੇਜ ਆਇਆ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ । ਮੈ ਦਫਤਰ ਵਿਖੇ ਇੰਟਰਵਿਊ ਦੇਣ ਲਈ ਆਈ ਅਤੇ ਏਥੇ ਮੈਨੂੰ 2 ਕੰਪਨੀਆ ਵੱਲੋ ਇੰਟਰਵਿਊ ਦੇਣ ਦੀ ਪੇਸਕਸ ਦਿੱਤੀ ਗਈ । pukhraj company ਵੱਲੋ Trainer ਵਜੋ ਸਲੈਕਸ਼ਨ ਕੀਤੀ ਗਈ ਅਤੇ ਮੈਨੂੰ 6000 ਰੁਪਏ ਪ੍ਰਤੀ ਮਹੀਨਾਂ ਤਨਖਾਹ ਦੇਣ ਦੀ ਪੇਸਕਸ਼ ਦਿੱਤੀ ਗਈ । ਮੈ ਸਭ ਨੂੰ ਅਪੀਲ ਕਰਦੀ ਹਾ ਕਿ ਜੋ ਨੌਜਵਾਨ ਰੋਜਗਾਰ ਲੈਣ ਦੇ ਚਾਹਵਾਨ ਹਨ , ਉਹ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਰੂਰ ਦਰਜ ਕਰਵਾਉਦ ਅਤੇ ਨੋਕਰੀਆਂ ਪ੍ਰਾਪਤ ਕਰਨ । ਉਸ ਨੇ ਰੋਜਗਾਰ ਮਿਲਣ ਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ।