ਪਠਾਨਕੋਟ: 8 ਜੂਨ 2021 ਅਪਣੇ ਪੈਰ੍ਹਾ ਤੇ ਖੜ੍ਹੇ ਹੋਣ ਦੀ ਚਾਹ ਹਰ ਇੱਕ ਮਨੁੱਖ ਨੂੰ ਹੁੰਦੀ ਹੈ। ਚਾਹੇ ਉਹ ਨੋਕਰੀ ਹੋਵੇ ਜਾਂ ਫਿਰ ਅਪਣਾ ਕੰਮ ਕਾਜ ਕਰਨ ਦੀ ਚਾਹ ਹੋਵੇ।ਕੁਝ ਇਵੇਂ ਦੀ ਹੀ ਕਹਾਣੀ ਸਾਹਿਲ ਪੁੱਤਰ ਅਸੋਕ ਕੁਮਾਰ ਦੀ ਹੈ।
ਸਾਹਿਲ ਨੇ ਦੱਸਿਆ ਕਿ ਉਸ ਨੇ ਬਾਰਵੀਂ ਪਾਸ ਕਰਕੇ ਸਿਵਲ ਦਾ ਡਿਪਲੋਮਾ 2014 ਵਿਚ ਪਾਸ ਕੀਤਾ । ਉਸ ਤੋਂ ਉਪਰੰਤ ਉਸ ਨੇ ਨੋਕਰੀ ਲਈ ਕਈ ਫੈਕਟਰੀਆਂ ਕੰਪਨੀਆਂ ਵਿਚ ਇੰਟਰਵਿਉ ਦਿੱਤੀ ਪਰ ਨੋਕਰੀ ਦੀ ਕਿਤੇ ਵੀ ਕੋਈ ਗੱਲ ਨਾਂ ਬਣੀ।ਸਾਹਿਲ ਨੇ ਦੱਸਿਆ ਕਿ ਮੈਂ ਨਿਰਾਸ਼ ਹੋ ਗਿਆ ।ਫਿਰ ਮੇਰੇ ਪਿਤਾ ਨੇ ਮੈਨੂੰ ਕਿਹਾ ਕਿ ਜਦੋਂ ਤੱਕ ਨੋਕਰੀ ਨਹੀਂ ਮਿਲਦੀ ਮੈਂ ਉਹਨਾਂ ਦੇ ਕੰਮ ਵਿਚ ਹੱਥ ਵਟਾਵਾਂ।
ਸਾਹਿਲ ਨੇ ਦੱਸਿਆ ਕਿ ਮੇਰੇ ਪਿਤਾ ਜੀ ਦੀ ਇੱਕ ਛੋਟੀ ਜਿਹੀ ਅਲਮੂਨੀਅਮ ਸਟੀਲ ਫਿਕਸ਼ਰ ਦੀ ਦੁਕਾਨ ਹੈ ਤੇ ਮੈਂ ਉਥੇ ਉਹਨਾਂ ਦੀ ਮੱਦਦ ਕਰਨ ਲੱਗ ਗਿਆ । ਮੇਰੀ ਇਸ ਕੰਮ ਵਿਚ ਰੁਚੀ ਵੱਧ ਗਈ ਅਤੇ ਮੈਂ ਇਸ ਕੰਮ ਨੂੰ ਹੋਰ ਵਧਾਉਣਾ ਚਾਹੁੰਦਾ ਸੀ ਪਰ ਪੈਸੇ ਦੀ ਕਮੀ ਹੋਣ ਕਰਕੇ ਇਸ ਨੂੰ ਵਧਾ ਨਾਂ ਸਕਿਆ।ਫਿਰ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਤੁਸੀ ਜਿਲ੍ਹਾ ਉਦਯੋਗ ਕੇਂਦਰ ਤੋਂ ਸਬਸਿਡੀ ਤੇ ਲੋਨ ਲੈ ਕੇ ਅਪਣਾ ਕੰਮ ਨੂੰ ਹੋਰ ਵਧਾ ਸਕਦੇ ਹੋ। ਇਸੇ ਦੋਰਾਨ ਉਸ ਨੇ ਦੱਸਿਆ ਕਿ ਮੈਂ ਅਖਵਾਰ ਵਿੱਚ ਪੜ੍ਹਿਆ ਕਿ ਜਿਲ੍ਹਾ ਰੋਜ਼ਾਗਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਲੋਂ ਸਵੈ-ਰੋਜ਼ਗਾਰ ਲਈ ਲੋਨ ਦਿੱਤੇ ਜਾਂਦੇ ਹਨ।ਇਸ ਤੋਂ ਬਾਅਦ ਮੈਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬਿਜਟ ਕੀਤੀ। ਉਹਨਾਂ ਨੇ ਮੇਰੀ ਮਦਦ ਕਰਦੇ ਹੋਏ ਮੇਰੇ ਨਾਮ ਲਿੰਕ ਤੇ ਰਜਿਸਟਰ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਮੈਨੂੰ ਜਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਨਾਲ ਮਿਲਾਇਆ । ਸਾਰੀਆਂ ਸਰਤਾਂ ਪੂਰੀਆਂ ਕਰਨ ਤੋਂ ਬਾਅਦ ਮੈਨੂੰ 10.50 ਲੱਖ ਰੁਪਏ ਦੀ ਰਾਸੀ ਦਾ ਕੇਸ਼ ਬੈਂਕ ਕੋਲ ਭੇਜ ਕੇ ਪਾਸ ਕਰਵਾ ਦਿੱਤਾ।।ਜਿਸ ਨਾਲ ਮੈਂ ਅਪਣਾ ਕਾਰੋਬਾਰ ਸ਼ੁਰੂ ਕਰ ਸਕਿਆ ਅਤੇ ਮੈਂ ਅਪਣਾ ਕਾਰੋਬਾਰ ਸ਼ੁਰੂ ਕਰ ਕੇ ਬਹੁਤ ਖੁਸ਼ ਹਾਂ ।
ਸਾਹਿਲ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ,ਸਵੈ-ਰੋਜਗਾਰ ਮਹੁੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ।ਮੈਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਦਾ ਬਹੁਤ ਧੰਨਵਾਦ ਕਰਦਾ ਹਾਂ।