ਜਿਲ੍ਹਾ ਫ਼ਿਰੋਜ਼ਪੁਰ ਦੇ ਵੱਖ ਵੱਖ ਸਕੂਲਾਂ ਵਿੱਚ ਪਹਿਲੀ ਤੋਂ ਬਾਰਵੀ ਜਮਾਤ ਵਿੱਚ ਪੜ੍ਹਦੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਸਮਾਨ ਵੰਡ ਕੈਪਾਂ ਦਾ ਆਯੋਜਨ

ਫਿਰੋਜ਼ਪੁਰ 01 ਸਤੰਬਰ 2021 ਜਿਲ੍ਹਾ ਫਿਰੋਜ਼ਪੁਰ ਵਿਖੇ ਸਮੱਗਰ ਸਿੱਖਿਆ ਅਭਿਆਨ ਅਥਾਰਟੀ ਵੱਲੋਂ ਆਈ.ਈ.ਡੀ./ਆਈ.ਈ.ਡੀ.ਐਸ.ਐਸ. ਕੰਪੋਨੇਟ ਅਧੀਨ ਵੱਖ ਵੱਖ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀ ਜਮਾਤ ਤੱਕ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸਮਾਨ ਵੰਡ ਕੈਪ ਮਿਤੀ 26-08-2021 ਤੋਂ 31-08-2021 ਤੱਕ ਵੱਖ ਵੱਖ ਥਾਵਾਂ (ਮੱਖੂ, ਤਲਵੰਡੀ ਭਾਈ, ਗੁਰੂਹਰਸਹਾਏ ਅਤੇ ਫ਼ਿਰੋਜ਼ਪੁਰ) ਵਿਖੇ ਲਗਾਏ ਗਏ। ਇਸ ਮੋਕੇ ਵੱਖ ਵੱਖ ਕੈਟਾਗਰੀ ਅਧੀਨ ਲਗਭਗ 400 ਵਿਦਿਆਰਥੀਆਂ ਨੂੰ ਉਹਨਾਂ ਦੀ ਜਰੂਰਤ ਅਨੁਸਾਰ ਅਲਿਮਕੋ ਕਾਨਪੁਰ ਵੱਲੋਂ ਆਏ ਹੋਏ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਸਮਾਨ (ਉਪਕਰਨ ਜਿਵੇਂ ਕਿ ਟਰਾਈ ਸਾਇਕਲ, ਵਹੀਲ ਚੈਅਰ, ਸੀ.ਪੀ. ਚੈਅਰ, ਫੋੜੀਆਂ, ਕਲੀਪਰ ਅਤੇ ਕੰਨਾਂ ਦੀ ਮਸੀਨ ਆਦਿ) ਮੁਹੱਈਆ ਕਰਵਾਇਆ ਗਈਆਂ। ਇਸ ਸਮੇਂ ਦੋਰਾਨ ਸ੍ਰੀ ਰਾਜੀਵ ਕੁਮਾਰ ਛਾਬੜਾ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਫ਼ਿਰੋਜ਼ਪੁਰ, ਸ. ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਫ਼ਿਰੋਜ਼ਪੁਰ , ਸ. ਸਰਬਜੀਤ ਸਿੰਘ ਏ.ਪੀ.ਸੀ. (ਜ), ਸ. ਸੁਖਦੇਵ ਸਿੰਘ ਏ.ਪੀ.ਸੀ. (ਵਿੱਤ), ਸ੍ਰੀ ਕ੍ਰਿਸ਼ਨ ਮੋਹਨ ਚੋਬੇ ਡੀ.ਐਸ.ਈ. , ਸ੍ਰੀ ਗੁਰਬਚਨ ਸਿੰਘ ਡੀ.ਐਸ.ਈ.ਟੀ. ਜਿਲ੍ਹਾ ਦਫਤਰ ਵੱਲੋਂ ਅਤੇ ਵੱਖ ਵੱਖ ਬਲਾਕਾਂ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਜ਼ ਅਤੇ ਸਮੂਹ ਆਈ.ਈ.ਆਰ.ਟੀਜ਼ ਵੱਲੋਂ ਭਾਗ ਲਿਆ ਗਿਆ।

 

Spread the love