ਅੰਮ੍ਰਿਤਸਰ, 28 ਮਈ 2021 1859 ਆਂਗਨਵਾੜੀ ਸੈਂਟਰਾਂ ਰਾਹੀਂ 50-50 ਔਰਤਾਂ ਨੂੰ ਦਿੱਤੇ ਜਾਣਗੇ ਮੁਫ਼ਤ ਸੈਨੇਟਰੀ ਪੈਡ
ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ ਗਏ ਹਨ ਜਿਵੇਂ ਕਿ ਬੱਸਾਂ ਵਿੱਚ ਮੁਫ਼ਤ ਬੱਸ ਸਫਰ, ਬੁਢਾਪਾ ਪੈਨਸ਼ਨ, ਵਿਧਵਾ ਪੈਨਸਨ, ਸਰਕਾਰੀਆਂ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਅਤੇ ਪੰਚਾਇਤੀ ਰਾਜ ਵਿੱਚ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ ਅਤੇ ਇਸ ਵਿੱਚ ਨਵੀਂ ਪੁਲਾਂਘ ਪੁੱਟਦਿਆਂ ਹੋਇਆਂ ਸਰਕਾਰ ਵੱਲੋਂ 18 ਤੋਂ 45 ਸਾਲ ਦੀਆਂ ਮਹਿਲਾਵਾਂ, ਪੜ੍ਹਾਈ ਛੱਡ ਚੁੱਕੀਆਂ ਲੜਕੀਆਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਔਰਤਾਂ ਲਈ ਮੁਫਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਲਈ ਉਡਾਨ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਜਾਣਕਾਰੀ ਮੁੱਖ ਪ੍ਰਸਾਸ਼ਕ ਪੁੱਡਾ ਸ੍ਰੀਮਤੀ ਪਲਵੀ ਚੌਧਰੀ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀਮਤੀ ਅਰੁਨਾ ਚੌਧਰੀ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਵੀਡੀਓ ਕਾਨਫਰਸਿੰਗ ਉਪਰੰਤ ਗੱਲਬਾਤ ਦੌਰਾਨ ਦਿੱਤੀ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਜਿਲੇ੍ਹ ਵਿੱਚ 859 ਆਂਗਨਵਾੜੀ ਕੇਂਦਰਾਂ ਚੱਲ ਰਹੇ ਹਨ ਜਿੰਨਾਂ ਰਾਹੀਂ ਜਿਲੇ੍ਹ ਦੀਆਂ ਗਰਭਵਤੀ ਔਰਤਾਂ ਅਤੇ ਜਿਲ੍ਹੇ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਆਂਗਨਵਾੜੀ ਵਰਕਰ ਵੱਲੋਂ 50 ਲੜਕੀਆਂ ਜਾਂ ਔਰਤਾਂ ਨੂੰ ਸੈਨੇਅਰੀ ਪੈਡ ਮੁਹੱਈਆ ਕਰਵਾਏ ਜਾਣਗੇ ਜਿਸ ਨਾਲ ਜਿਲੇ੍ਹ ਦੀਆਂ ਇਕ ਲੱਖ ਮਹਿਲਾਵਾਂ ਨੂੰ ਸੈਨੇਟਰੀ ਪੈਡ ਦਾ ਲਾਭ ਮਿਲੇਗਾ।
ਮੈਡਮ ਪਲਵੀ ਚੌਧਰੀ ਨੇ ਦੱਸਿਆ ਕਿ ਮਹਾਂਵਾਰੀ ਦੌਰਾਨ ਸਾਰੀਆਂ ਲੜਕੀਆਂ ਲਈ ਸੈਨੇਟਰੀ ਪੈਡ ਖਰੀਦਣੇ ਸੰਭਵ ਨਹੀਂ ਸਨ ਇਸ ਲਈ ਉਨ੍ਹਾਂ ਨੂੰ ਘਰੇਲੂ ਤਰੀਕੇ ਅਪਣਾਉਣੇ ਪੈਂਦੇ ਸਨ ਜਿਸ ਕਾਰਨ ਜਿਥੇ ਉਨ੍ਹਾਂ ਦਾ ਪੜ੍ਹਾਈ ਦਾ ਨੁਕਸਾਨ ਹੋਣ ਦੇ ਨਾਲ ਨਾਲ ਆਤਮ ਵਿਸ਼ਵਾਸ਼ ਵੀ ਘੱਟਦਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਸ਼ੁਰੂ ਕਰਨ ਨਾਲ ਜਿਥੇ ਲੜਕੀਆਂ ਦੀ ਸਿਹਤ ਠੀਕ ਰਹੇਗਾ ਉਥੇ ਆਤਮ ਵਿਸ਼ਵਾਸ਼ ਵੀ ਵਧੇਗਾਅਤੇ ਪੜ੍ਹਾਈ ਦਾ ਨੁਕਸਾਨ ਵੀ ਨਹੀਂ ਹੋਵੇਗਾ। ਮੁੱਖ ਪ੍ਰਸਾਸ਼ਕ ਪੁੱਡਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 6 ਤੋਂ 12 ਜਮਾਤ ਤੱਕ ਦੀਆਂ ਲੜਕੀਆਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਂਦੇ ਸਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਉਡਾਨ ਸਕੀਮ ਰਾਹੀਂ ਪੜ੍ਹਾਈ ਕਰ ਰਹੀਆਂ ਅਤੇ ਪੜ੍ਹਾਈ ਛੱਡ ਚੁੱਕੀਆਂ ਲੜਕੀਆਂ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਲੜਕੀਆਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਿਲੇ੍ਹ ਵਿੱਚ 97 ਸਥਾਨਾਂ ਤੇ ਆਨਲਾਈਨ ਰਾਹੀਂ ਇਸ ਸਮਾਗਮ ਨੂੰ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲੇ੍ਹ ਦੀਆਂ 12 ਸੀ:ਡੀ:ਪੀ:ਓਜ਼ ਵੱਲੋਂ ਆਂਗਨਵਾੜੀ ਵਰਕਰਾਂ ਨਾਲ ਘਰ ਘਰ ਜਾ ਕੇ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸੀ:ਡੀ:ਪੀ:ਓ ਮੀਨਾ ਦੇਵੀ, ਮੀਨਾ ਕੁਮਾਰੀ ਅਤੇ ਸੀ:ਡੀ:ਪੀ:ਓ ਖੁਸ਼ਮੀਤ ਕੌਰ ਵੀ ਹਾਜਰ ਸਨ।ਜਿਲ੍ਹੇ ਦੀਆਂ ਕਰੀਬ ਇਕ ਲੱਖ ਮਹਿਲਾਵਾਂ ਨੂੰ ਮਿਲਣਗੇ ਮੁਫਤ ਸੈਨੇਟਰੀ ਪੈਡ-ਪਲਵੀ ਚੌਧਰੀ
1859 ਆਂਗਨਵਾੜੀ ਸੈਂਟਰਾਂ ਰਾਹੀਂ 50-50 ਔਰਤਾਂ ਨੂੰ ਦਿੱਤੇ ਜਾਣਗੇ ਮੁਫ਼ਤ ਸੈਨੇਟਰੀ ਪੈਡ ਅੰਮ੍ਰਿਤਸਰ, 28 ਮਈ:
ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ ਗਏ ਹਨ ਜਿਵੇਂ ਕਿ ਬੱਸਾਂ ਵਿੱਚ ਮੁਫ਼ਤ ਬੱਸ ਸਫਰ, ਬੁਢਾਪਾ ਪੈਨਸ਼ਨ, ਵਿਧਵਾ ਪੈਨਸਨ, ਸਰਕਾਰੀਆਂ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਅਤੇ ਪੰਚਾਇਤੀ ਰਾਜ ਵਿੱਚ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ ਅਤੇ ਇਸ ਵਿੱਚ ਨਵੀਂ ਪੁਲਾਂਘ ਪੁੱਟਦਿਆਂ ਹੋਇਆਂ ਸਰਕਾਰ ਵੱਲੋਂ 18 ਤੋਂ 45 ਸਾਲ ਦੀਆਂ ਮਹਿਲਾਵਾਂ, ਪੜ੍ਹਾਈ ਛੱਡ ਚੁੱਕੀਆਂ ਲੜਕੀਆਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਔਰਤਾਂ ਲਈ ਮੁਫਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਲਈ ਉਡਾਨ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਜਾਣਕਾਰੀ ਮੁੱਖ ਪ੍ਰਸਾਸ਼ਕ ਪੁੱਡਾ ਸ੍ਰੀਮਤੀ ਪਲਵੀ ਚੌਧਰੀ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀਮਤੀ ਅਰੁਨਾ ਚੌਧਰੀ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਵੀਡੀਓ ਕਾਨਫਰਸਿੰਗ ਉਪਰੰਤ ਗੱਲਬਾਤ ਦੌਰਾਨ ਦਿੱਤੀ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਜਿਲੇ੍ਹ ਵਿੱਚ 859 ਆਂਗਨਵਾੜੀ ਕੇਂਦਰਾਂ ਚੱਲ ਰਹੇ ਹਨ ਜਿੰਨਾਂ ਰਾਹੀਂ ਜਿਲੇ੍ਹ ਦੀਆਂ ਗਰਭਵਤੀ ਔਰਤਾਂ ਅਤੇ ਜਿਲ੍ਹੇ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਆਂਗਨਵਾੜੀ ਵਰਕਰ ਵੱਲੋਂ 50 ਲੜਕੀਆਂ ਜਾਂ ਔਰਤਾਂ ਨੂੰ ਸੈਨੇਅਰੀ ਪੈਡ ਮੁਹੱਈਆ ਕਰਵਾਏ ਜਾਣਗੇ ਜਿਸ ਨਾਲ ਜਿਲੇ੍ਹ ਦੀਆਂ ਇਕ ਲੱਖ ਮਹਿਲਾਵਾਂ ਨੂੰ ਸੈਨੇਟਰੀ ਪੈਡ ਦਾ ਲਾਭ ਮਿਲੇਗਾ।
ਮੈਡਮ ਪਲਵੀ ਚੌਧਰੀ ਨੇ ਦੱਸਿਆ ਕਿ ਮਹਾਂਵਾਰੀ ਦੌਰਾਨ ਸਾਰੀਆਂ ਲੜਕੀਆਂ ਲਈ ਸੈਨੇਟਰੀ ਪੈਡ ਖਰੀਦਣੇ ਸੰਭਵ ਨਹੀਂ ਸਨ ਇਸ ਲਈ ਉਨ੍ਹਾਂ ਨੂੰ ਘਰੇਲੂ ਤਰੀਕੇ ਅਪਣਾਉਣੇ ਪੈਂਦੇ ਸਨ ਜਿਸ ਕਾਰਨ ਜਿਥੇ ਉਨ੍ਹਾਂ ਦਾ ਪੜ੍ਹਾਈ ਦਾ ਨੁਕਸਾਨ ਹੋਣ ਦੇ ਨਾਲ ਨਾਲ ਆਤਮ ਵਿਸ਼ਵਾਸ਼ ਵੀ ਘੱਟਦਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਸ਼ੁਰੂ ਕਰਨ ਨਾਲ ਜਿਥੇ ਲੜਕੀਆਂ ਦੀ ਸਿਹਤ ਠੀਕ ਰਹੇਗਾ ਉਥੇ ਆਤਮ ਵਿਸ਼ਵਾਸ਼ ਵੀ ਵਧੇਗਾਅਤੇ ਪੜ੍ਹਾਈ ਦਾ ਨੁਕਸਾਨ ਵੀ ਨਹੀਂ ਹੋਵੇਗਾ। ਮੁੱਖ ਪ੍ਰਸਾਸ਼ਕ ਪੁੱਡਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 6 ਤੋਂ 12 ਜਮਾਤ ਤੱਕ ਦੀਆਂ ਲੜਕੀਆਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਂਦੇ ਸਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਉਡਾਨ ਸਕੀਮ ਰਾਹੀਂ ਪੜ੍ਹਾਈ ਕਰ ਰਹੀਆਂ ਅਤੇ ਪੜ੍ਹਾਈ ਛੱਡ ਚੁੱਕੀਆਂ ਲੜਕੀਆਂ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਲੜਕੀਆਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਿਲੇ੍ਹ ਵਿੱਚ 97 ਸਥਾਨਾਂ ਤੇ ਆਨਲਾਈਨ ਰਾਹੀਂ ਇਸ ਸਮਾਗਮ ਨੂੰ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲੇ੍ਹ ਦੀਆਂ 12 ਸੀ:ਡੀ:ਪੀ:ਓਜ਼ ਵੱਲੋਂ ਆਂਗਨਵਾੜੀ ਵਰਕਰਾਂ ਨਾਲ ਘਰ ਘਰ ਜਾ ਕੇ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸੀ:ਡੀ:ਪੀ:ਓ ਮੀਨਾ ਦੇਵੀ, ਮੀਨਾ ਕੁਮਾਰੀ ਅਤੇ ਸੀ:ਡੀ:ਪੀ:ਓ ਖੁਸ਼ਮੀਤ ਕੌਰ ਵੀ ਹਾਜਰ ਸਨ।