ਜਿਲ੍ਹੇ ਵਿਚ ਖਰੀਦ ਕੀਤੀ ਜਾਣ ਵਾਲੀ ਪੈਡੀ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮੀਟਿੰਗ

ਤਰਨ ਤਾਰਨ, 03 ਸਤੰਬਰ 2021 ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਜੀ ਦੀ ਪ੍ਰਧਾਨਗੀ ਹੇਠ ਸਾਲ 2021-2022 ਦੌਰਾਨ ਜਿਲ੍ਹੈ ਵਿਚ ਖਰੀਦ ਕੀਤੀ ਜਾਣ ਵਾਲੀ ਪੈਡੀ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮੀਟਿੰਗ ਕੀਤੀ ਗਈ ।ਮੀਟਿੰਗ ਵਿਚ ਐਸ.ਡੀ.ਐਮ ਤਰਨ ਤਾਰਨ ,ਪੱਟੀ, ਖਡੂਰ ਸਾਹਿਬ ਅਤੇ ਭਿੱਖੀਵਿੰਡ, ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ, ਜਿਲ੍ਹਾ ਮੰਡੀ ਅਫਸਰ, ਜਿਲ੍ਹਾ ਖੇਤੀਬਾੜੀ ਅਫਸਰ ਅਤੇ ਸਮੂਹ ਸਕੱਤਰ ਮਾਰਕਿਟ ਕਮੇਟੀ ਹਾਜਰ ਹਨ।
ਮੀਟਿੰਗ ਦੇ ਵਿਚ ਜਿਲ੍ਹਾ ਖੇਤੀਬਾੜੀ ਅਫਸਰ ਵੱਲ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਇਸ ਵਾਰ ਜਿਲ੍ਹਾ ਤਰਨ ਤਾਰਨ ਵਿਚ 143520 ਹੈਕਟੈਅਰ ਰਕਬਾ ਝੋਨੀ ਦੀ ਕਾਸ਼ਤ ਹੋਈ ਹੈ ਜਿਸ ਦੀ ਪ੍ਰਤੀ ਹੈਕਟੇਅਰ 75 ਟਨ ਦੇ ਹਿਸਾਬ ਨਾਲ ਅਨੁਮਾਨਿਤ ਝਾੜ ਅਨੁਸਾਰ 107420 ਮੀਟ੍ਰਿਕ ਟਨ ਦੀ ਸੰਭਾਵਨਾ ਹੈ।ਇਸ ਤੇ ਮਾਨਯੋਗ ਚੈਅਰਮੈਨ ਸਾਹਿਬ ਵੱਲੋ ਸਬੰਧਤ ਅਧਿਕਾਰੀ ਨੂੰ ਹਦਾਇਤਾਂ ਜਾਰੀ ਕੀਤੀਆ ਗਈਆ ਕਿ ਇਸ ਸਬੰਧੀ ਸੈਟੇਲਾਈਟ ਦੇ ਸਟੀਕ ਅੰਕੜੇ ਲੈਕੇ ਕਮੇਟੀ ਨੂੰ ਮੁੜ ਸੂਚਿਤ ਕੀਤਾ ਜਾਵੇ, ਤਾ ਜੋ ਪੈਡੀ ਦੇ ਖਰੀਦ ਪ੍ਰਬੰਧਾਂ ਲਈ ਸਹੀ ਤਿਆਰੀ ਕੀਤੀ ਜਾ ਸਕੇ।
ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋ ਜਿਲ੍ਹਾ ਮੰਡੀ ਅਫਸਰ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਜਿਲ੍ਹੇ ਵਿਚ ਮੰਡੀਆਂ ਦੇ ਪ੍ਰਬੰਧ ਸੀਜਨ ਤੋ ਪਹਿਲਾ ਪਹਿਲਾ ਮੁਕੰਮਲ ਕਰਨਾ ਯਕੀਨੀ ਬਣਾਏ ਜਾਣ। ਇਸ ਦੇ ਨਾਲ ਨਾਲ ਕੰਨਵੀਨਰ ਕਮ ਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਤਰਨ ਤਾਰਨ ਵੱਲੋ ਕਮੇਟੀ ਦੇ ਧਿਆਨ ਵਿਚ ਲਿਆਦਾ ਗਿਆ ਕਿ ਸਾਲ 2020-21 ਦੌਰਾਨ ਜਿਲ੍ਹੇ ਵਿਚ (60 ਮੰਡੀ 35 ਮੰਡੀ ਯਾਰਡ ਅਤੇ 6 ਰਾਈਸ ਮਿੱਲਾਂ ) 101 ਖਰੀਦ ਕੇਂਦਰਾ ਤੋ 1030360 ਟਨ ਝੋਨੇ ਦੀ ਖਰੀਦ ਕੀਤੀ ਗਈ ਸੀ ਜਿਸ ਦੇ ਆਧਾਰ ਤੇ ਇਸ ਸਾਲ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਇਸ ਸਾਲ ਸਰਕਾਰ ਵੱਲੋ ਝੋਨੇ ਦੀ ਖਰੀਦ ਲਈ 1960 ਰੁ ਪ੍ਰਤੀ ਕੁਵਿੰਟਲ ਰੇਟ ਤੈਅ ਕੀਤਾ ਗਿਆ ਹੈ ।ਪੈਡੀ ਦੀ ਖਰੀਦ ਲਈ ਬਾਰਦਾਨਾ ਲਿਫਟਿੰਗ ਲਈ ਟੈਂਡਰ ਆਦਿ ਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਕਿਸਾਨਾ ਨੂੰ ਕੋਈ ਦਿਕਤ ਨਹੀ ਆਣ ਦਿੱਤੀ ਜਾਵੇਗੀ।
ਮਾਨਯੋਗ ਚੇਅਰਮੈਨ ਡਿਪਟੀ ਕਮਿਸ਼ਨਰ ਤਰਨ ਤਾਰਨ ਜੀ ਵੱਲੋ ਕੰਨਵੀਨਰ ਕੰਮ ਜਿਲ੍ਹਾ ਕੰਟਰੋਲਰ ਨੂੰ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਕਮੇਟੀ ਨੂੰ ਅਗਲੀ ਮੀਟਿੰਗ ਵਿਚ ਡੀਟੇਲ ਕਰਨ ਲਈ ਹਦਾਇਤਾ ਜਾਰੀ ਕੀਤੀਆ ਗਈਆ ਹਨ ਅਤੇ ਸਮੂਹ ਅਧਿਕਾਰੀਆਂ ਨੂੰ ਇਹ ਸੁਨਿਸਚਿਤ ਕਰਨ ਲਈ ਹਦਾਇਤਾ ਜਾਰੀਆਂ ਜਾਰੀ ਕੀਤੀਆ ਗਈਆ ਹਨ ਕਿ ਕਿਸਾਨਾ ਨੂੰ ਆਪਣੀ ਫਸਲ ਵੇਚਣ ਸਮੇ ਕੋਈ ਵੀ ਪਰੇਸ਼ਾਨੀ ਨਾ ਆਵੇ ।

 

Spread the love