ਪੰਜਾਬ ਸਰਕਾਰ ਵਲੋਂ ਪਿੰਡਾ ਦੇ ਵਿਕਾਸ ਲਈ ਚੱਲ ਰਹੇ ਪ੍ਰੋਜੈਕਟ ਜਲਦੀ ਮੁਕੰਮਲ ਕੀਤੇ ਜਾਣ-ਰਮੇਸ਼ ਚੰਦਰ ਦੱਸਗੁਰਾਈ
ਰੂਪਨਗਰ 26 ਅਗਸਤ 2021
ਜਿਲ੍ਹਾ ਯੋਜਨਾ ਬੋਰਡ ਰੂਪਨਗਰ ਦੇ ਚੇਅਰਮੈਨ ਸ੍ਰੀ ਰਮੇਸ਼ ਚੰਦਰ ਦੱਸਗੁਰਾਈ ਨੇ ਕਿਹਾ ਹੈਕਿ ਜਿਲ੍ਹੇ ਵਿੱਚ ਪੇਡੂ ਖੇਤਰਾਂ ਦੇ ਵਿਕਾਸ ਦੀ ਰਫਤਾਰ ਵਿੱਚ ਹੋਰ ਤੇਜੀ ਲਿਆਉਣ ਲਈ ਅਧਿਕਾਰੀ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ. ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਤਿਆਰ ਕੀਤੀਆਂ ਯੋਜਨਾਵਾਂ ਤਹਿਤ ਚੱਲ ਰਹੇ ਪ੍ਰੋਜੈਕਟਾ ਨੂੰ ਸਮਾਂ ਬੱਧ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਸ੍ਰੀ ਦੱਸਗੁਰਾਈ ਅੱਜ ਇਥੇ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਚਮਕੌਰ ਸਾਹਿਬ, ਮੋਰਿੰਡਾ ਅਤੇ ਰੂਪਨਗਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਵਿਸੇਸ਼ ਮੀਟਿੰਗ ਕਰ ਰਹੇ ਸਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦਾ ਚਹੁੰਮੁੱਖੀ ਵਿਕਾਸ ਤਰਜੀਹ ਅਧਾਰ ਤੇ ਕਰਵਾਇਆ ਜਾ ਰਿਹਾ ਹੈ। ਇਹ ਵਿਕਾਸ ਦੇ ਕੰਮ ਜਲਦੀ ਮੁਕੰਮਲ ਕਰਵਾ ਕੇ ਅਧਿਕਾਰੀ ਗਰਾਂਟਾ ਦੀ ਵਰਤੋਂ ਦੀ ਤਸਦੀਕ ਕਰਨ ਤਾਂ ਜ਼ੋ ਪੰਜਾਬ ਸਰਕਾਰ ਤੋ. ਹੋਰ ਵਿਕਾਸ ਕਾਰਜਾਂ ਲਈ ਗਰਾਂਟਾ ਪ੍ਰਾਪਤ ਕੀਤੀਆਂ ਜਾਣ। ਉਹਨਾਂ ਨੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਰਮੇਸ਼ ਕੁਮਾਰ ਨੂੰ ਵੀ ਨਿਯਮਾਂ ਅਨੁਸਾਰ ਗਰਾਂਟਾਂ ਦੀ ਵਰਤੋਂ ਦੇ ਰਿਕਾਰਡ ਮੁਕੰਮਲ ਕਰਨ ਦੀ ਹਿਦਾਇਤ ਕੀਤੀ। ਚੇਅਰਮੈਨ ਰਮੇਸ਼ ਚੰਦਰ ਦੱਸਗੁਰਾਈ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਜਿਲ੍ਹੇ ਦੇ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਜਾਇਜਾ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਦੀ ਨਵੀ਼ ਰੂਪ ਰੇਖਾ ਉਲੀਕੀ ਗਈ ਹੈ ਹਰ ਪਿੰਡ ਨੂੰ ਬਿਨਾਂ੍ਹ ਭੇਦ ਭਾਵ ਗਰਾਟਾਂ ਦਿੱਤੀਆ ਗਈਆਂ ਹਨ ਅਤੇ ਜਿਲ੍ਹੇ ਦੇ ਹਰ ਕੋਨੇ ਵਿੱਚ ਵਿਕਾਸ ਕਰਵਾਇਆ ਹੈ। ਅੱਜ ਦੀ ਇਸ ਮੀਟਿੰਗ ਵਿੱਚ ਬੀ ਡੀ ਪੀ ਓ ਸ੍ਰੀ ਅਨੰਦਪੁਰ ਸਾਹਿਬ ਚੰਦ ਸਿੰਘ, ਬੀ ਡੀ ਪੀ ਓ ਨੂਰਪੁਰ ਬੇਦੀ ਹਰਿੰਦਰ ਕੌਰ, ਬੀ ਡੀ ਪੀ ਓ ਮੋਰਿੰਡਾ ਹਰਕੀਤ ਸਿੰਘ, ਬੀ ਡੀ ਪੀ ਓ ਰੂਪਨਗਰ ਅਤੇ ਬੀ ਡੀ ਪੀ ਚਮਕੌਰ ਸਾਹਿਬ ਵੀ ਹਾਜਰ਼ ਸਨ।
ਤਸਵੀਰ: ਜਿਲ੍ਹਾ ਯੋਜਨਾ ਰੂਪਨਗਰ ਦੇ ਚੇਅਰਮੈਨ ਰਮੇਸ਼ ਚੰਦਰ ਦਸਗੁਰਾਈ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।