ਜਿ਼ਲ੍ਹੇ ਤੋਂ ਬਾਹਰ ਤੋਂ ਆਉਣ ਵਾਲਿਆਂ ਲਈ ਵੈਕਸੀਨੇਸ਼ਨ ਜਾਂ ਆਰਟੀਪੀਸੀਆਰ ਰਿਪੋਰਟ ਕੀਤੀ ਲਾ਼ਜਮੀ

ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ ਮੱਦੇਨਜਰ ਲਗਾਈਆਂ ਪਾਬੰਦੀਆਂ ਵਿਚ 31 ਅਗਸਤ ਤੱਕ ਕੀਤਾ ਵਾਧਾ
ਫਾਜਿ਼ਲਕਾ, 16 ਅਗਸਤ 2021
ਜਿ਼ਲ੍ਹਾ ਮੈਜਿਸਟ੍ਰੇਟ ਸ: ਅਰਵਿੰਦ ਪਾਲ ਸਿੰਘ ਸੰਧੂ ਆਈ.ਏ.ਐਸ. ਨੇ ਕੋਵਿਡ ਕਾਰਨ ਜਿ਼ਲ੍ਹੇ ਵਿਚ ਲਾਗੂ ਪਾਬੰਦੀਆਂ ਨੂੱ 31 ਅਗਸਤ 2021 ਤੱਕ ਵਧਾ ਦਿੱਤਾ ਹੈ। ਉਨ੍ਹਾਂ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿ਼ਲ੍ਹੇ ਵਿਚ ਆਉਣ ਵਾਲੇ ਲੋਕਾਂ ਨੂੰ ਆਪਣੇ ਪੂਰੀ ਤਰਾਂ ਵੈਕਸੀਨੇਟਡ ਹੋਣ ਦਾ ਸਰਟੀਫਿਕੇਟ ਦੇਣਾ ਪਵੇਗਾ ਜਾਂ ਉਨ੍ਹਾਂ ਨੂੰ ਆਰਟੀਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਦੇਣੀ ਪਵੇਗੀ। ਜੇਕਰ ਕੋਈ ਇਸ ਤੋਂ ਬਿਨ੍ਹਾਂ ਜਿ਼ਲ੍ਹੇ ਵਿਚ ਆਵੇਗਾ ਤਾਂ ਉਸਦਾ ਲਾਜ਼ਮੀ ਤੌਰ ਤੇ ਰੈਪਿਡ ਟੈਸਟ ਕੀਤਾ ਜਾਵੇਗਾ। ਇਸੇ ਤਰਾਂ ਹਵਾਈ ਯਾਤਰਾ ਕਰਕੇ ਆਉਣ ਵਾਲਿਆਂ ਲਈ ਵੀ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟਫਿਕੇਟ ਦੇਣਾ ਲਾਜ਼ਮੀ ਕੀਤਾ ਗਿਆ ਹੈ।
ਇਸ ਤਰਾਂ ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਅੰਦਰੁਨੀ ਥਾਂਵਾਂ ਤੇ 150 ਅਤੇ ਖੁੱਲੀਆਂ ਥਾਵਾਂ ਤੇ 300 ਤੋਂ ਜਿਆਦਾ ਲੋਕਾਂ ਦੇ ਇੱਕਠ ਕਰਨ ਤੇ ਰੋਕ ਲਾਗੂ ਰਹੇਗੀ।ਇਹ ਇਕੱਠ ਵੀ ਇਸ ਸ਼ਰਤ ਤੇ ਕੀਤਾ ਜਾ ਸਕੇਗਾ ਕਿ ਸਬੰਧਤ ਥਾਂ ਦੀ ਸਮੱਰਥਾ ਤੋਂ 50 ਫੀਸਦੀ ਤੋਂ ਵੱਧ ਇੱਕਠ ਨਾ ਹੋਵੇ। ਅਜਿਹੇ ਸਮਾਗਮਾਂ ਵਿਚ ਕਲਾਕਾਰਾਂ ਦੀ ਪੇਸ਼ਕਾਰੀ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਵੱਲੋਂ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨੀ ਲਾਜਮੀ ਹੋਵੇਗੀ।
ਸ਼ਾਰ, ਸੀਨੇਮਾ ਹਾਲ, ਰੈਸਟੋਰੈਂਟ, ਸਪਾਅ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਮਿਉਜੀਅਮ, ਚਿੜੀਆਂ ਘਰ ਆਦਿ ਨੂੰ 50 ਫੀਸਦੀ ਦੀ ਸਮੱਰਥਾ ਨਾਲ ਖੋਲਣ ਦੀ ਆਗਿਆ ਹੋਵੇਗੀ ਅਤੇ ਇੰਨ੍ਹਾਂ ਦਾ ਸਟਾਫ ਪੂਰੀ ਤਰਾਂ ਵੈਕਸੀਨੇਟਡ ਹੋਵੇ। ਸਵੀਮਿੰਗ ਪੂਲ, ਸਪੋਰਟ ਅਤੇ ਜਿੰਮ ਸੁਵਿਧਾਵਾਂ ਦੀ ਵਰਤੋਂ ਕਰਨ ਵਾਲੇ ਸਾਰੇ ਲੋਕ 18 ਸਾਲ ਤੋਂ ਵੱਡੀ ਉਮਰ ਦੇ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਨੇ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਜਰੂਰ ਲੈ ਲਈ ਹੋਵੇ। ਇੰਨ੍ਹਾਂ ਥਾਂਵਾਂ ਤੇ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣੀ ਹੈ।
ਕਾਲਜ, ਕੋਚਿੰਗ ਸੈਂਟਰ ਅਤੇ ਉਚੇਰੀ ਸਿੱਖਿਆ ਵਾਲੇ ਸਾਰੇ ਸੰਸਥਾਨ ਖੋਲਣ ਦੀ ਆਗਿਆ ਹੋਵੇਗੀ ਪਰ ਪੂਰੀ ਤਰਾਂ ਵੈਕਸੀਨੇਟਡ ਜਾਂ ਕੋਵਿਡ ਤੋਂ ਪੂਰੀ ਤਰਾਂ ਠੀਕ ਹੋ ਚੁੱਕੇ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਹੀ ਹਾਜਰ ਹੋਣ ਦੀ ਆਗਿਆ ਹੋਵੇਗੀ। ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਦਾ ਬਦਲ ਉਪਲਬੱਧ ਰਹਿਣਾ ਚਾਹੀਦਾ ਹੈ।
ਸਕੂਲ ਇਸ ਸ਼ਰਤ ਤੇ ਖੋਲਣ ਦੀ ਆਗਿਆ ਦਿੱਤੀ ਗਈ ਹੈ ਕਿ ਪੂਰੀ ਤਰਾਂ ਵੈਕਸੀਨੇਟਡ ਜਾਂ ਪੂਰੀ ਤਰਾਂ ਕੋਵਿਡ ਤੋਂ ਠੀਕ ਹੋ ਚੁੱਕੇ ਅਧਿਆਪਤ ਅਤੇ ਨਾਨ ਟੀਚਿੰਗ ਸਟਾਫ ਹੀ ਸਕੂਲ ਆ ਸਕਣਗੇ। ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਦਾ ਬਦਲ ਉਪਲਬੱਧ ਰਹਿਣਾ ਚਾਹੀਦਾ ਹੈ।ਜੇਕਰ ਕਿਸੇ ਸ਼ਹਿਰ ਵਿਚ ਪਾਜਿਟਿਵੀ ਦਰ 0.2 ਫੀਸਦੀ ਤੋਂ ਵਧਣ ਲੱਗੇ ਤਾਂ ਚੌਥੀ ਤੱਕ ਦੀਆਂ ਪ੍ਰਾਈਮਰੀ ਕਲਾਸਾਂ ਨੂੰ ਬੰਦ ਕਰ ਦੇਣਾ ਹੋਵੇਗਾ ਜਿੰਨੀ ਦੇਰ ਕਿ ਸਥਿਤੀ ਵਿਚ ਸੁਧਾਰ ਨਾ ਹੋ ਜਾਵੇ।ਸਕੂਲਾਂ ਕਾਲਜਾਂ, ਕੋਚਿੰਗ ਸੈਂਟਰਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਵੈਕਸੀਨੇਸ਼ਨ ਲਗਾਉਣ ਲਈ ਵਿਸੇਸ਼ ਪਹਿਲ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਬਾਕੀ ਸਾਰੇ ਵਿਭਾਗ ਵੀ ਨਿਯਮਾਂ ਦੀ ਪਾਲਣਾ ਕਰਦੇ ਰਹਿਣਗੇ।
ਇੰਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਹੋਵੇਗੀ। ਜਿ਼ਲ੍ਹਾ ਮੈਜਿਸਟ੍ਰੇਟ ਨੇ ਲੋਕਾਂ ਨੂੰ ਇੰਨ੍ਹਾਂ ਹਦਾਇਤਾਂ ਦੇ ਨਾਲ ਨਾਲ ਮਾਸਕ ਲਗਾਉਣ, ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਨ, ਵਾਰ ਵਾਰ ਹੱਥ ਧੋਣ ਅਤੇ ਭੀੜ ਵਾਲੀਆਂ ਥਾਂਵਾਂ ਤੇ ਨਾ ਜਾਣ ਦੀ ਅਪੀਲ ਵੀ ਕੀਤੀ ਹੈ।

 

Spread the love