ਜੀਰਕਪੁਰ ਪੁਲਿਸ ਤੇ ਆਬਕਾਰੀ ਵਿਭਾਗ ਵੱਲੋਂ ਸਾਂਝੀ ਕਾਰਵਾਈ ਕਰਦਿਆਂ 10 ਪੇਟੀਆਂ ਸ਼ਰਾਬ ਬ੍ਰਾਮਦ

ਐਸ ਏ ਐਸ ਨਗਰ, 02 ਜੁਲਾਈ 2021
ਅੱਜ ਡਾ ਹਵਜੋੜ ਗਰੇਵਾਲ (ਆਈ.ਪੀ.ਐਸ) ਕਪਤਾਨ ਪੁਲਿਸ ਦਿਹਾਤੀ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਇਕ ਪ੍ਰੈਸ ਕਾਨਫਰੰਸ਼ ਦੌਰਾਨ ਦੱਸਿਆ ਕਿ ਥਾਣਾ ਜੀਰਕਪੁਰ ਪੁਲਿਸ ਨੇ ਆਬਕਾਰੀ ਵਿਭਾਗ ਨਾਲ ਸਾਂਝੀ ਕਾਰਵਾਈ ਕਰਦੀਆਂ ਨਜਾਇਜ਼ ਸ਼ਰਾਬ ਵੇਚਣ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ।
ਡਾ ਗਰੇਵਾਲ ਨੇ ਦੱਸਿਆ ਕਿ ਮਿਤੀ 2906/21121 ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀ ਜੋ ਜੀਂਦ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਮਾਇਆ ਗਾਰਡਨ ਸਿਟੀ ਅੰਬਾਲਾ ਰੋਡ ਜੀਰਕਪੁਰ ਵਿਖੇ ਕਿਰਾਏ ਘਰ ਵਲ ਲੈ ਕੇ ਰਹਿੰਦੇ ਹਨ ।ਇਹ ਦੋਵੇਂ ਆਪਣੀ ਕਾਰ ਅਤੇ ਮੋਟਰਸਾਇਕਲ ਤੇ ਚੰਡੀਗੜ੍ਹ ਤੇ ਸਸਤੇ ਭਾਅ ਸਹਾਅ ਲਿਆ ਕੇ ਜੀਰਕਪੁਰ ਵਿਚ ਮਹਿੰਗੇ ਭਾਅ ਘਰ ਵੇਚਦੇ ਹਨ। ਜੇਕਰ ਵੰਡ ਕੀਤੀ ਜਾਵੇ ਤਾਂ ਇਹਨਾਂ ਦੇ ਫਲੈਟ ਵਿਚ ਕਾਫੀ ਮਾਤਰਾ ਵਿਚ ਸਰਾਬ ਬ੍ਰਾਮਦ ਹੋ ਸਕਦੀ ਹੈ ।ਮੁੱਖਬਦ ਦੀ ਇਤਲਾਹ ਪਰ ਤੁਰੰਤ ਮੁਕੱਦਮਾ ਨੰਬਰ 38 ਅਧ (1/1/14 ਐਕਸਾਇਜ ਐਕਟ ਥਾਣਾ ਜੀਰਕਪੁਰ ਵਿਚ ਦਰਜ ਕੀਤਾ ਗਿਆ ।
ਇਸ ਤੋਂ ਇਲਾਵਾ ਡਾ: ਗਰਵਾਲ ਨੇ ਦੱਸਿਆ ਕਿ ਮਿਤੀ 29/2021 ਨੂੰ ਹੀ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਾਹਿਲ ਸੱਚਦੇਵਾ ਜੋ ਦੁਕਾਨ ਨੰਬਰ ।। ਮਾਇਆ ਗਾਰਡਨ ਸਿਟੀ ਨਗਲਾ ਰੋਡ ਜੀਰਕਪੁਰ ਵਿਖੇ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਇਸ ਕਰਿਆਨੇ ਦੀ ਦੁਕਾਨ ਦੀ ਆੜ ਵਿਚ ਚੰਡੀਗੜ੍ਹ ਅਤੇ ਹਰਿਆਣਾ ਤੋਂ ਆਪਣੀ ਕਾਰ ਨੰਬਰੀ CH-04.AK-3117 ਮਾਰਕਾ ਸਵਿਫਟ ਡਿਜਾਇਰ ਵਿਚ ਸ਼ਰਾਬ ਲੈ ਕੇ ਆਉਂਦਾ ਹੈ ਤੇ ਆਪਣੀ ਦੁਕਾਨ ਦੇ ਬਾਹਰ ਕਾਰ ਖੜੀ ਕਰਕੇ ਨਸ਼ੇੜੀਆਂ ਨੂੰ ਮਹਿੰਗੇ ਭਾਅ ਵਿਚ ਸ਼ਰਾਬ ਵੇਚਦਾ ਹੈ । ਜੇਕਰ ਸਾਹਿਲ ਸੱਚਦੇਵਾ ਦੀ ਦੁਕਾਨ ਘਰ ਹੋੜ ਕੀਤੀ ਜਾਵੇ ਤਾਂ ਉਸਦੀ ਦੁਕਾਨ ਦੇ ਬਾਹਰ ਖੜੀ ਕਾਰ ਵਿਚੋਂ ਭਾਰੀ ਮਾਤਰਾ ਵਿਚ ਸ਼ਰਾਬ ਬ੍ਰਾਮਦ ਹੋ ਸਕਦੀ ਹੈ ।ਮੁੱਖਬਰ ਦੀ ਇਤਲਾਹ ਪਰ ਤੁਰੰਤ ਮੁਕੱਦਮਾ ਨੰਬਰ 382 ਅ/ਧ 61/1/14 ਐਕਸਾਇਜ ਐਕਟ ਥਾਣਾ ਜੀਰਕਪੁਰ ਵਿਚ ਦਰਜ ਕੀਤਾ ਗਿਆ ।
ਸ੍ਰੀ ਸਤਿੰਦਰ ਸਿੰਘ (ਆਈ.ਪੀ.ਐਸ) ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ ਨਗਰ ਨੇ ਜ਼ਿਲ੍ਹਾ ਅੰਦਰ ਭੈੜੇ ਅਨਸਰਾ ਖਿਲਾਫ ਮਿੱਢੀ ਮੁਹਿੰਮ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ, ਸਥਾ ਰਮੇਸ਼ ਲਾਲ ਥਾਣਾ ਜੀਰਕਪੁਰ ਸਮੇਤ ਪੁਲਿਸ ਪਾਰਟੀ ਵੱਲੋਂ ਰਿਵਾਇਤੀ ਤਫ਼ਤੀਸ਼ ਦੀ ਮਦਦ ਨਾਲ ਦੋਸ਼ੀਆਂ ਦੇ ਕਿਹਾਏ ਦੇ ਫ਼ਲਟ ਮਾਇਆ ਗਾਰਡਨ ਸਿਟੀ ਅੰਬਾਲਾ ਰੋਡ ਜੀਰਕਪੁਰ ਵਿਖੇ ਰੇਡ ਕਰਕੇ ਫਲੈਟ ਦੇ ਸਟੋਰ ਵਿਚ 05 ਪੇਟੀਆਂ ਸ਼ਰਾਬ ਮਾਰਕਾ IMPERIAL. BLUE ਅਤੇ 20 ਬੋਤਲਾ ਦੇਸੀ ਸ਼ਰਾਬ ਠੇਕਾ ਮਾਰਕਾ ਸੁਪਰ ਹਿਮੰਤ ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਓਨਲੀ ਬ੍ਰਾਮਦ ਕੀਤੀਆ ।
ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਨ੍ਹਾਂ ਨੂੰ ਜਲਦ ਤੋਂ ਜਲਦ ਟਰੇਸ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਇਸੇ ਤਰ੍ਹਾ ਪੁਲਿਸ ਪਾਰਟੀ ਵੱਲੋਂ ਦੋਸ਼ੀ ਸਾਹਿਲ ਸੱਚਦੇਵਾ ਦੀ ਦੁਕਾਨ ਨੰਬਰ 11 ਮਾਇਆ ਗਾਰਡਨ ਸਿਟੀ ਨੰਗਲਾ ਰੋਡ ਜੀਰਕਪੁਰ ਵਿਖੇ ਰੇਡ ਕਰਕੇ ਦੁਕਾਨ ਦੇ ਬਾਹਰ ਖੜੀ ਕਾਰ ਨੰਬਰੀ – 04A-1417 ਮਾਰਕਾ ਸਵਿਫਟ ਡਿਜਾਇਰ ਦੀ ਡਿੱਗੀ ਵਿਚੋਂ 40 ਬੋਤਲਾ ਸ਼ਰਾਬ ਮਾਰਕਾ IMPERIAL BLU) ਫਾਰ ਸੇਲ ਇੰਨ ਚੰਡੀਗੜ੍ਹ ਓਨਲੀ ਬਾਮਦ ਕੀਤੀਆਂ ਤੇ ਦੋਸ਼ੀ ਸਾਹਿਲ ਸੱਚਦੇਵਾਂ ਨੂੰ ਮੌਕਾ ਤੇ ਗ੍ਰਿਫਤਾਰ ਕੀਤਾ ਗਿਆ ।ਦੋਸ਼ੀ ਸਾਹਿਲ ਸੱਚਦੇਵਾ ਪਾਸੋਂ ਪੁੱਛਗਿੱਛ ਜਾਰੀ ਹੈ ਦੌਰਾਨੇ ਤਫਤੀਸ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।
ਐਸ.ਪੀ ਨੇ ਦੱਸਿਆ ਕਿ ਥਾਣਾ ਜੀਰਕਪੁਰ ਪੁਲਿਸ ਦੀ ਮਿਹਨਤ ਨਾਲ ਜਿੱਥੇ ਇਨ੍ਹਾਂ ਦੋਸ਼ੀਆਂ ਪਾਸੋਂ ਭਾਰੀ ਮਾਤਰਾ ਵਿਚ ਸ਼ਰਾਬ ਬ੍ਰਾਮਦ ਹੋਣ ਨਾਲ ਮੌਜੂਦਾ ਮੁਕੱਦਮੇ ਟਰੇਸ ਹੋਏ ਹਨ ਉਥੇ ਇਨ੍ਹਾਂ ਦੋਸੀਆ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਜੁਰਮਾ ਨੂੰ ਵੀ ਰੋਕ ਲਿਆ ਗਿਆ ਹੈ ।
ਦਰਜ ਮੁਕਦਮੇ — FIR NO 381 Date 29/06/2021 U/S 6i/1/14 EXCISE ACT PS ਜੀਰਕਪੁਰ FIR NO 382 Date 30/06/2021 U/S 61/1/14 EXCISE ACT PS
ਗ੍ਰਿਫਤਾਰ ਦੋਸ਼ੀ :
1) ਸਾਹਿਲ ਸਚਦੇਵਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਤ੍ਰਿਵੇਦੀ ਕੈਂਪ ਮੁਬਾਰਕਪੁਰ ਥਾਣਾ ਡੇਰਾਬਸੀ ਜਿਲ੍ਹਾ ਐਸ.ਏ.ਐਸ ਨਗਰ ਉਮਰ : ਕਰੀਬ 24 ਸਾਲ
ਫਰਾਰ ਦੋਸ਼ੀ :- 02
ਬ੍ਰਾਮਦਗੀ
• 5 ਪੇਟੀਆ (6) ਬੋਤਲਾ ਅੰਗਰੇਜ਼ੀ ਸ਼ਰਾਬ ਮਾਰਕਾ MILERIAL BLUE ਵਾਰ ਸੇਲ ਇਨ ਚੰਡੀਗੜ੍ਹ ਓਨਲੀ
• 20 ਬੋਤਲਾ ਸ਼ਰਾਬ ਦੇਸੀ ਠੇਕਾ ਮਾਰਕਾ ਸੁਪਰ ਹਿੰਮਤ ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਓਨਲੀ
• 40 ਬੋਤਲਾ ਅੰਗਰੇਜ਼ੀ ਸ਼ਰਾਬ ਮਾਰਕਾ IMPERIAL 131111; ਫਾਰ ਸੇਲ ਇੰਨ ਚੰਡੀਗੜ੍ਹ ਓਨਲੀ
• ਕਾਰ ਨੰਬਰੀ CH-04.AK-3417 ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ

Spread the love