ਜੀ. ਏ. ਡੀ ਰਾਣੀਪੁਰ ਝਿਕਲਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੇ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸ਼ਰ ਵੱਲੋਂ ਕੀਤਾ ਗਿਆ ਡਿਸਪੈਂਸਰੀ ਦਾ ਸੁਭਾਅਰੰਭ

ਪਠਾਨਕੋਟ, 23 ਅਗਸਤ 2021 ਜਿਲਾ ਪ੍ਰਸਾਸਨ ਡਿਪਟੀ ਕਮਿਸਨਰ ਸ੍ਰੀ ਸੰਯਮ ਅੱਗਰਵਾਲ ਜੀ ਵੱਲੋਂ ਪ੍ਰਾਪਤ ਹੋਈ ਪੰਜ ਡਿਸਪੈਂਸਰੀਆਂ ਦੀ ਗ੍ਰਾਂਟ ਵਿਚੋਂ ਅੱਜ ਮਿਤੀ 23.08.2021 ਨੂੰ ਜੀ. ਏ. ਡੀ ਰਾਣੀਪੁਰ ਝਿਕਲਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੇ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਮੇਸ ਅੱਤਰੀ ਜੀ ਨੇ ਆਪਣੇ ਕਰ ਕਮਲਾਂ ਨਾਲ ਇਸ ਡਿਸਪੈਂਸਰੀ ਦਾ ਉਦਘਾਟਨ ਕੀਤਾ। ਇਸ ਮੋਕੇ ਤੇ ਡਾ.ਰਿਤਿਕਾ ਏ. ਐਮ. ਓ ਨੂੰ ਡਾਕਟਰ ਦੀ ਕੁਰਸੀ ਤੇ ਬਿਠਾ ਕੇ ਪਿੰਡ ਵਾਸੀਆਂ ਅਤੇ ਰੋਗੀਆਂ ਦੀ ਸੇਵਾ ਕਰਨ ਦਾ ਨਿਰਦੇਸ ਦਿੱਤਾ। ਇਸ ਮੌਕੇ ਤੇ ਆਯੁਰਵੈਦਿਕ ਵਿਭਾਗ ਤੋਂ ਆਏ ਡਾਕਟਰ ਪੰਕਜ ਠਾਕੁਰ, ਡਾਕਟਰ ਮੀਨਾ,ਡਾਕਟਰ ਮਾਲਤੀ, ਡਾਕਟਰ ਸਾਹਿਲ, ਡਾਕਟਰ ਯਸਵਿੰਦਰ,ਡਾਕਟਰ ਵਿਪਣ, ਉਪਵੈਦ ਅਭਿਸੇਕ, ਟ੍ਰੇਡ ਦਾਈ ਸਸੀ ਬਾਲਾ ਤੇ ਸਰਪੰਚ ਕਿ੍ਰਸਨਾ ਸਮੂਹ ਗ੍ਰਾਮ ਪੰਚਾਇਤ ਨਾਲ ਹਾਜਰ ਸਨ।
ਇਸ ਮੋਕੇ ਤੇ ਡਾਇਰੈਕਟਰ ਆਯੁਰਵੈਦਾ ਪੂਨਮ ਵਸਸਿਟ, ਡਾਕਟਰ ਰਮੇਸ ਅੱਤਰੀ ਅਤੇ ਸਮੂਹ ਏ. ਐਮ. ਓ ਆਯੁਰਵੈਦਾ ਨੇ ਡਿਪਟੀ ਕਮਿਸਨਰ ਦੇ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਕੀਤਾ।

Spread the love