ਫਾਜ਼ਿਲਕਾ, 7 ਸਤੰਬਰ 2021
ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਦੇ ਵੱਖ -ਵੱਖ ਜ਼ਿਲ੍ਹਿਆਂ ਤੋਂ 01 ਬੀਡੀਪੀਓ ਦੇ ਨਾਲ 10 ਮਹਿਲਾ ਸਰਪੰਚਾਂ ਸਮੇਤ 40 ਸਰਪੰਚਾਂ ਦੀ ਟੀਮ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਮੀਰ ਖ਼ਾਸ ਬਲਾਕ ਗੁਰੂਹਰਸਹਾਏ ਤਹਿਸੀਲ ਜਲਾਲਾਬਾਦ ਦਾ ਦੌਰਾ ਕੀਤਾ। ਇਸ ਦੌਰੇ ਦਾ ਮੰਤਵ ਪੰਚਾਇਤੀ ਰਾਜ ਸੰਸਥਾਵਾਂ ਅਤੇ ਗ੍ਰਾਮ ਪੰਚਾਇਤ ਦੇ ਅਧੀਨ ਹੁੰਦੇ ਵਿਕਾਸ ਕਾਰਜਾਂ ਨੂੰ ਕਰਵਾਉਣ ਸਬੰਧੀ ਜਾਣਕਾਰੀ ਪ੍ਰਾਪਤ ਕਰਨਾ ਸੀ।
ਇਸ ਟੀਮ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮੈਡੀਕਲ ਸਬ ਸੈਂਟਰ, ਆਂਗਣਵਾੜੀ ਸੈਂਟਰ, ਔਰਤਾਂ ਲਈ ਓਪਨ ਜਿੰਮ, ਬੱਚਿਆਂ ਲਈ ਪਾਰਕ, ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ, ਲੜਕਿਆਂ ਲਈ ਜਿੰਮ, ਸਰਕਾਰੀ ਮਿਡਲ ਸਕੂਲ, ਵਾਟਰ ਵਰਕਸ, ਸ਼ਮਸ਼ਾਨ ਘਾਟ ਅਤੇ ਅਖੀਰ ਵਿੱਚ ਥਾਪਰ ਮਾਡਲ ਵਾਟਰ ਟਰੀਟਮੈਂਟ ਸਿਸਟਮ ਦਾ ਦੌਰਾ ਕੀਤਾ। ਇਹ ਟੀਮ ਇਨ੍ਹਾਂ ਪ੍ਰੋਜੈਕਟਾਂ ਨੂੰ ਵੇਖ ਕੇ ਪ੍ਰਭਾਵਿਤ ਹੋਈ। ਜੀ.ਓ.ਜੀ. ਤਹਿਸੀਲ ਦੇ ਮੁਖੀ ਐਚ. ਕੈਪਟਨ ਅੰਮ੍ਰਿਤ ਲਾਲ ਨੇ ਸਾਰੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਆਉਣ ਵਾਲੇ ਸਾਰੇ ਸਰਪੰਚਾਂ ਨੂੰ ਸਰਕਾਰੀ ਗ੍ਰਾਂਟਾਂ, ਮਨਰੇਗਾ ਸਕੀਮ ਬਾਰੇ ਜਾਣਕਾਰੀ ਦਿੱਤੀ। ਜੰਮੂ ਤੋਂ ਆਉਣ ਵਾਲਾ ਵਫ਼ਦ ਆਪਣੀ ਇਸ ਫੇਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਇਆ।