ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀਬਾੜੀ ਵਿਭਾਗ ਵੱਲੋਂ ਆਨਲਾਈਨ ਟਰੇਨਿੰਗ ਦੀ ਸੁਰੂਆਤ

ਰੂਪਨਗਰ 17 ਮਈ , 2021 
ਕੋਵਿਡ 19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਰੂਪਨਗਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਡਾ. ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਡਾ. ਅਵਤਾਰ ਸਿੰਘ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਦੀ ਪ੍ਰਧਾਨਗੀ ਹੇਠ ਆਨਲਾਈਨ ਟਰੇਨਿੰਗ ਦਾ ਆਯੋਜਨ ਕੀਤਾ ਗਿਆ।ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਰੂਪਨਗਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਫਸਰਾਂ ਅਤੇ 70 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਟ੍ਰੇਨਿੰਗ ਵਿੱਚ ਡਾ. ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾੜੀ ਵਲੋਂ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਗਈ।ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਪ੍ਰੇਰਿਆ। ਪੀ.ਏ.ਯੂ. ਦੇ ਮਾਹਿਰ ਡਾ. ਮੱਖਣ ਸਿੰਘ ਭੁੱਲਰ ਨੇ ਪ੍ਰੋਜਨਟੇਸ਼ਨ ਸਾਂਝੀ ਕੀਤੀ ਜਿਸ ਵਿੱਚ ਸਿੱਧੀ ਬਿਜਾਈ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਨਿੱਜੀਠਣ ਲਈ ਉਪਰਾਲੇ ਦੱਸੋ ਅਤੇ ਨਾਲ ਹੀ ਜੀਰੋ ਡਰਿੱਲ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਵਰਤਣ ਦਾ ਤਰੀਕਾ ਦੱਸਿਆ। ਕਿ ਕਿਸ ਤਰਾ ਮਸ਼ੀਨ ਦੀਆਂ ਗਰਾਰੀਆਂ ਬਦਲ ਕੇ ਥੋੜੇ ਪੈਸੇ ਖਰਚ ਕੇ ਇਹ ਤਬਦੀਲੀ ਕੀਤੀ ਜਾ ਸਕਦੀ ਹੈ।ਡਾ.ਰਮਿੰਦਰ ਸਿੰਘ ਘੁੰਮਣ ਨੇ ਸਿੱਧੀ ਬਿਜਾਈ ਦਾ ਵੱਧ ਝਾੜ ਲੈਣ ਲਈ ਪੀ.ਏ.ਯੂ. ਦੀਆਂ ਸ਼ਿਫਾਰਸ਼ਾਂ ਤੇ ਚਾਨਣਾ ਪਾਇਆ।ਡਾ. ਦਲੇਰ ਸਿੰਘ ਨੇ ਆਪਣੇ ਵੱਡਮੁੱਲੇ ਵਿਚਾਰ ਕਿਸਾਨਾਂ ਅੱਗੇ ਰੱਖੇ | ਇਸ ਤੋਂ ਬਾਅਦ ਕਿਸਾਨਾਂ ਨੇ ਮਾਹਿਰਾਂ ਤੋਂ ਸਿੱਧੀ ਬਿਜਾਈ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਕਈ ਸਵਾਲ ਪੁੱਛੇ ਜਿਸਦੇ ਖੇਤੀਬਾੜੀ ਮਾਹਿਰਾਂ ਨੇ ਹੱਲ ਕੱਢੇ ਅਤੇ ਨਦੀਨਨਾਸ਼ਕਾਂ ਦੀ ਸਪਰੇ ਕਰਨ ਲਈ ਵੱਖ-ਵੱਖ ਢੰਗ ਅਤੇ ਸਪਰੇ ਮਸ਼ੀਨਾ ਬਾਰੇ ਵੀ ਦੱਸਿਆ।ਅੰਤ ਵਿੱਚ ਡਾ.ਅਵਤਾਰ ਸਿੰਘ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਕਿਹਾ ਅਤੇ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਸਾਰੇ ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
Spread the love