‘ਖੇਤ ਦਿਵਸ’
ਰੂਪਨਗਰ 23 ਜੁਲਾਈ 2021
ਖੁ਼ਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ (ਕੇ 3 ਪੀ) ਸਕੀਮ ਅਧੀਨ ਡਾ. ਅਵਤਾਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ
‘ਖੇਤ ਦਿਵਸ’ ਜਿ਼ਲ੍ਹਾ ਰੂਪਨਗਰ ਦੇ ਪਿੰਡ ਸ਼ਾਮਪੁਰਾ ਵਿਖੇ ਲਗਾਇਆ ਗਿਆ। ਜਿਸ ਵਿੱਚ ਪਿੰਡ ਸ਼ਾਮਪੁਰਾ, ਹਵੇਲੀ ਕਲਾਂ, ਗੁਰਦਾਸਪੁਰਾ ਅਤੇ ਖੈਰਾਬਾਦ ਆਦਿ ਦੇ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਤੇ ਡਾ. ਸ਼੍ਰੀ ਰਾਕੇਸ਼ ਕੁਮਾਰ ਸ਼ਰਮਾ ਖੇਤੀਬਾੜੀ ਅਫਸਰ, ਰੂਪਨਗਰ ਵੱਲੋਂ ਕਿਸਾਨਾਂ ਨੁੰ ਝੋਨੇ ਦੀ ਸਿੱਧੀ ਬਿਜਾਈ ਦੇ ਨੁਕਤੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਸਾਂਝੇ ਕੀਤੇ ਗਏ।ਕਿਸਾਨਾਂ ਨੂੰ ਵੱਖ ਵੱਖ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ਤੇ ਅਗਾਂਵਧੂ ਕਿਸਾਨ ਸ਼੍ਰੀ ਜਸਵੰਤ ਰਾਏ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ 15 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਇਸ ਦੇ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਖਰੀਦੀ ਅਤੇ ਆਪਣੇ ਖੇਤਾਂ ਦੇ ਨਾਲ ਨਾਲ ਪਿੰਡ ਦੇ ਦੂਜੇ ਕਿਸਾਨਾਂ ਦੇ ਖੇਤਾਂ ਵਿੱਚ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ । ਉਸ ਨੇ ਵਿਭਾਗ ਨੂੰ ਬੇਨਤੀ ਕੀਤੀ ਕਿ ਉਸ ਨੂੰ ਇਸ ਮਸ਼ੀਨ ਤੇ ਬਣਦੀ ਸਬਸਿਡੀ ਦੇਣ ਦੀ ਖੇਚਲ ਕੀਤੀ ਜਾਵੇ। ਪਿਛਲੇ ਸਮੇਂ ਦੌਰਾਨ ਪਾਣੀ ਦੀ ਕਮੀ ਹੋਣ ਸਮੇਂ ਕੱਦੂ ਵਾਲੇ ਝੋਨੇ ਦੀ ਥਾਂ ਸਿੱਧੀ ਬਿਜਾਈ ਵਾਲਾ ਝੋਨਾ ਵਧੀਆ ਖੜ੍ਹਾ ਹੈ ਕਿਉਂਕਿ ਇਸ ਨੂੰ ਲਗਾਤਾਰ ਪਾਣੀ ਨਹੀਂ ਦੇਣਾ ਪੈਂਦਾ। ਇਸ ਦੌਰਾਨ ਖੇਤੀ ਮਾਹਿਰਾਂ ਵੱਲੋਂ ਪਿੰਡ ਦਾ ਸਾਰਾ ਰਕਬਾ ਜੋ ਕਿ ਝੋਨੇ ਦੀ ਸਿੱਧੀ ਬਿਜਾਈ ਵਾਲਾ ਹੈ, ਦਾ ਮੁਆਇਨਾ ਕੀਤਾ ਗਿਆ ਤੇ ਕਿਸਾਨਾਂ ਨੂੰ ਲੋੜੀਂਦੇ ਤੱਤਾਂ ਦੀ ਘਾਟ ਬਾਰੇ ਦੱਸਿਆ ਅਤੇ ਇਸ ਨੁੰ ਦੂਰ ਕਰਨ ਲਈ ਵੱਖ-ਵੱਖ ਖਾਦਾਂ ਜਿਵੇਂ ਕਿ ਜਿੰਕ ਸਲਫੇਟ ਅਤੇ ਯੂਰੀਆ ਆਦਿ ਪਾਉਣ ਦੀ ਸਲਾਹ ਦਿੱਤੀ। ਡਾ. ਰਾਕੇਸ਼ ਕੁਮਾਰ ਵੱਲੋਂ ਕਿਹਾ ਗਿਆ ਕਿ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ 1% ਫੈਰਸ ਸਲਫੇਟ ਦੀ ਸਪਰੇਅ ਹੀ ਕੀਤੀ ਜਾਵੇ ਕਿਉਂਕਿ ਜ਼ਮੀਨ ਰਾਹੀਂ ਪਾਇਆ ਲੋਹਾ ਬੂਟਿਆਂ ਨੂੰ ਨਹੀਂ ਮਿਲਦਾ। ਇਸ ਮੌਕੇ ਤੇ ਕਿਸਾਨ ਗੁਰਵਿੰਦਰ ਸਿੰਘ ਹਵੇਲੀ ਕਲਾਂ, ਕਰਨੈਲ ਸਿੰਘ, ਸੱਜਣ ਸਿੰਘ, ਅਜਾਇਬ ਸਿੰਘ ਸ਼ਾਮਪੁਰਾ ਅਤੇ ਹਰਵਿੰਦਰ ਸਿੰਘ ਪਿੰਡ ਖੈਰਾਬਾਦ ਮੌਜੂਦ ਸਨ।