ਨੰਗਲ 15 ਮਈ,2021
ਉਪ ਮੰਡਲ ਮੈਜਿਸਟਰੇਟ ਨੰਗਲ ਕਨੂ ਗਰਗ ਪੀ ਸੀ ਐਸ ਨੇ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਸੈਂਟਰ ਆਈ ਟੀ ਆਈ ਨੰਗਲ ਅਤੇ ਬੀ ਬੀ ਐਮ ਬੀ ਟਰੇਨਿੰਗ ਸੈਂਟਰ ਵਿੱਚ ਸਥਾਪਤ ਕੀਤੇ ਗਏ ਹਨ. ਕੋਵਿਡ ਟੀਕਾਕਰਨ ਲਈ ਹੁਣ ਯੋਗ ਵਿਅਕਤੀਆਂ ਨੂੰ ਇਹਨਾਂ ਸਥਾਨਾ ਉਤੇ ਜਾਣਾ ਪਵੇਗਾ. ਅਜਿਹਾ ਹਸਪਤਾਲਾਂ ਵਿੱਚ ਭੀੜ ਘਟਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ.
ਐਸ ਡੀ ਐਮ ਨੇ ਹੋਰ ਕਿਹਾ ਕਿ ਸੈਪਲਿੰਗ ਅਤੇ ਟੈਸਟਿੰਗ ਲਗਾਤਾਰ ਜਾਰੀ ਹੈ, ਲੋਕਾਂ ਨੂੰ ਕੋਵਿਡ ਦੀਆ ਗਾਈਡਲਾਇਨਜ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪਰ੍ਸਾਸ਼ਨ ਵਲੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ. ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਬਾਰੇ ਲਗਾਤਾਰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ. ਸੰਕਰਮਣ ਦੀ ਲੜੀ ਨੂੰ ਤੋੜਨਾ ਇਸ ਸਮੇਂ ਬੇਹੱਦ ਜਰੂਰੀ ਹੈ. ਨੰਗਲ ਵਿੱਚ ਸਵੱਛਤਾ ਅਭਿਆਨ ਚਲਾਇਆ ਗਿਆ ਹੈ. ਹਰ ਯੋਗ ਵਿਅਕਤੀ ਜਿਸਦੀ ਉਮਰ 45 ਸਾਲ ਤੋਂ ਵੱਧ ਹੈ ਉਸਨੂੰ ਟੀਕਾਕਰਨ ਕਰਵਾਉਣ ਲਈ ਪਰ੍ੇਰਿਤ ਕੀਤਾ ਜਾ ਰਿਹਾ ਹੈ. ਨੰਗਲ ਵਿੱਚ 18 ਤੋਂ 44 ਸਾਲ ਉਮਰ ਦੇ ਉਸਾਰੀ ਕੀਰਤੀ ਅਤੇ ਕਾਮਿਆ ਦੇ ਵੀ ਵੈਕਸੀਨ ਲਗਾਈ ਜਾ ਰਹੀ ਹੈ. ਸਰਕਾਰ ਦੀਆ ਹਦਾਇਤਾ ਅਨੁਸਾਰ ਹਰ ਉਹ ਵਿਅਕਤੀ ਜੋ ਟੀਕਾ ਲਗਵਾਉਣ ਦੇ ਯੋਗ ਹੈ ਉਹ ਆਪਣੀ ਵੈਕਸੀਨੇਸ਼ਨ ਜਰੂਰ ਕਰਵਾਏ. ਉਹਨਾਂ ਕਿਹਾ ਕਿ ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹਨ ਉਦੋ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ. ਵੈਕਸੀਨੇਸ਼ਨ ਸੈਂਟਰਾਂ ਦੇ ਬਦਲੇ ਸਥਾਨ ਬਾਰੇ ਐਸ ਡੀ ਐਮ ਨੇ ਕਿਹਾ ਕਿ ਕੋਸ਼ਲਰ, ਸਮਾਜ ਸੇਵੀ ਸੰਗਠਨਾਂ ਦੇ ਆਗੂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਤਾਂ ਜੋ ਲੋਕ ਬੇਲੋੜੀ ਖੱਜਲ ਖੁਆਰੀ ਤੋਂ ਬਚ ਸਕਣ. ਉਹਨਾਂ ਕਿਹਾ ਕਿ ਕਿਸੇ ਵੀ ਤਰਹ੍ਾਂ ਦੇ ਸੰਕੇਤ ਜਾਂ ਲੱਛਣ ਨਜਰ ਆਉਣ ਤੇ ਟੈਸਟਿੰਗ ਜਰੂਰ ਕਰਵਾਈ ਜਾਵੇ. ਇਹ ਬੀਮਾਰੀ ਉਸ ਸਮੇਂ ਘਾਤਕ ਰੂਪ ਧਾਰਨ ਕਰਦੀ ਹੈ ਜਦੋਂ ਸੁਰੂਆਤੀ ਦੋਰ ਵਿੱਚ ਇਸ ਬਾਰੇ ਅਸੀਂ ਗੰਭੀਰ ਨਹੀਂ ਹਾਂ. ਉਹਨਾਂ ਕਿਹਾ ਕਿ ਛੋਟੀ ਜਿਹੀ ਲਾਪਰ੍ਵਾਹੀ ਦੀ ਕੀਮਤ ਜਾਨ ਦੇ ਕੇ ਚਕਾਉਣ ਨਾਲੋ ਚੰਗਾ ਹੈ ਕਿ ਸੁਰੂਆਤ ਵਿੱਚ ਹੀ ਇਸ ਬੀਮਾਰੀ ਤੇ ਕਾਬੂ ਪਾਇਆ ਜਾਵੇ.