ਟੀ. ਬੀ. ਦਾ ਖਾਤਮਾ ਕਰਨ ਲਈ ਪੰਜਾਬ ਸਰਕਾਰ ਵੱਲੋਂ 01 ਨਵੰਬਰ ਤੱਕ ਚਲਾਈ ਜਾਵੇਗੀ ਐਕਟਿਵ ਕੇਸ ਫਾਇਡਿੰਗ ਮੁਹਿੰਮ-ਸਿਵਲ ਸਰਜਨ

ਸਿਵਲ ਸਰਜਨ ਤਰਨ ਤਾਰਨ ਵੱਲੋਂ ਟੀ. ਬੀ. ਸਬੰਧੀ ਜਾਗਰੂਕਤਾ ਫੈਲਾਉਣ ਲਈ ਬੈਨਰ ਜਾਰੀ
ਤਰਨ ਤਾਰਨ, 03 ਸਤੰਬਰ 2021
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਟੀ. ਬੀ. ਸਬੰਧੀ ਜਾਗਰੂਕਤਾ ਫੈਲਾਉਣ ਲਈ ਬੈਨਰ ਜਾਰੀ ਕੀਤਾ ਗਿਆ ।ਇਸ ਮੌਕੇ `ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦੇਸ ਰਾਜ, ਸਹਾਇਕ ਸਿਵਲ ਸਰਜਨ ਡਾ. ਕੰਵਲਜੀਤ ਸਿੰਘ ਅਤੇ ਸ੍ਰੀ ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆ ਹੋਇਆ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਟੀ. ਬੀ. ਦਾ ਖਾਤਮਾ ਕਰਨ ਲਈ ਪੰਜਾਬ ਸਰਕਾਰ ਵੱਲੋ ਐਕਟਿਵ ਕੇਸ ਫਾਇਡਿੰਗ ਮੁਹਿੰਮ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ 2 ਸਤੰਬਰ 2021 ਤੋਂ ਲੈ ਕੇ 1 ਨਵੰਬਰ 2021 ਤੱਕ ਚਲਾਈ ਜਾ ਰਹੀ ਹੈ।ਇਸ ਮੁਹਿੰਮ ਤਹਿਤ ਸਰਕਾਰੀ ਸਿਹਤ ਕਰਮਚਾਰੀਆ ਟੀ. ਬੀ. ਦੀ ਬਿਮਾਰੀ ਸਬੰਧੀ ਘਰ-ਘਰ ਜਾ ਕੇ ਜਾਗਰੂਕ ਕਰਨਗੇ ਅਤੇ ਟੀ.ਬੀ. ਦੇ ਸ਼ੱਕੀ ਮਰੀਜਾਂ ਦੀ ਮੁਫਤ ਜਾਂਚ ਕੀਤੀ ਜਾਵੇਗੀ ।
ਇਸ ਮੌਕੇ ਟੀ. ਬੀ. ਅਫਸਰ ਡਾ. ਵਿਸ਼ਾਲ ਵਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਟੀ. ਬੀ. ਮਰੀਜਾ ਲਈ ਵਿਸ਼ੇਸ਼ ਸਹੂਲਤਾ ਦਿੱਤੀਆ ਜਾ ਰਹੀਆਂ ਹਨ ਜਿਵੇਂ ਕਿ ਪੰਜਾਬ ਰਾਜ ਦੇ ਸਾਰੇ ਸਰਕਾਰੀ ਹਸਪਤਾਲਾ ਵਿੱਚ ਬਲਗਮ ਦੀ ਜਾਂਚ ਮੁਫਤ ਉਪਲੱਬਧ ਹੈ, ਹਰੇਕ ਟੀ. ਬੀ. ਰੋਗੀ ਜੋ ਦਵਾਈ ਖਾ ਰਿਹਾ ਹੈ, ਉਸ ਨੂੰ 500 ਰੁਪਏ ਪ੍ਰਤੀ ਮਹੀਨਾ ਸਿੱਧੇ ਲਾਭ ਟਰਾਂਸਫਰ (ਡੀ. ਬੀ. ਟੀ.) ਰਾਹੀ ਦਿੱਤੇ ਜਾਂਦੇ ਹਨ। ਇਸ ਯੋਜਨਾ ਤਹਿਤ ਮਰੀਜ਼ ਦਾ ਅਧਾਰ ਕਾਰਡ ਅਤੇ ਬੈਂਕ ਅਕਾਊਟ ਨੰਬਰ ਨਾਲ ਲਿੰਕ ਕੀਤਾ ਜਾਵੇਗਾ ।
ਉਹਨਾਂ ਦੱਸਿਆ ਕਿ ਟੀ. ਬੀ. ਦੀ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਰਾਜ ਦੇ ਸਾਰੇ 22 ਜਿਲ੍ਹਿਆਂ ਅਤੇ 3 ਪ੍ਰਾਈਵੇਟ ਕਾਲਜਾਂ ਵਿੱਚ ਸੀ. ਬੀ. ਨੈਟ ਮਸ਼ੀਨਾ ਸਥਾਪਤ ਕੀਤੀਆ ਗਈਆਂ ਹਨ। ਟੀ. ਬੀ. ਅਤੇ ਮਲਟੀ ਡਰੱਗ ਰਜਿਸਟੈਂਟ (ਐਮ. ਡੀ. ਆਰ) ਅਤਿਅੰਤ ਡਰੱਗ ਰਜਿਸਟੈਂਟ (ਐਕਸ. ਡੀ. ਆਰ.) ਮਰੀਜ਼ਾਂ ਲਈ ਦਵਾਈਆਂ ਅਤੇ ਜਾਂਚ ਸੁਵਿਧਾਵਾਂ ਪੰਜਾਬ ਰਾਜ ਦੇ ਸਾਰੇ ਸਰਕਾਰੀ ਹਸਪਤਾਲਾ ਵਿੱਚ ਮੁਫਤ ਉਪਲੱਬਧ ਹਨ।
ਡਾ. ਵਿਸ਼ਾਲ ਵਰਮਾ ਨੇ ਦੱਸਿਆ ਕਿ ਇਸ ਮੁਹਿਮ ਤਹਿਤ ਜਿਲ੍ਹੇ ਦੇ ਪੱਛੜੇ ਇਲਾਕੇ, ਸਲੱਮ ਏਰੀਆ, ਲੈਪਰੋਸੀ ਕਲੋਨੀ , ਗੁੱਜਰਾ ਦੇ ਡੇਰੇ , ਝੁੱਗੀ ਝੋਪੜੀ ਅਤੇ ਭੱਠਿਆ ਨੂੰ ਕਵਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾ ਦੱਸਿਆ ਕਿ ਟੀ. ਬੀ. ਦੀ ਜਾਂਚ ਅਤੇ ਇਲਾਜ ਸਰਕਾਰੀ ਸਿਹਤ ਕੇਦਰਾਂ ਸਿਵਲ ਹਸਪਤਾਲ, ਤਰਨ ਤਾਰਨ, ਸੀ. ਐਚ. ਸੀ.ਝਬਾਲ, ਸੀ. ਐੱਚ. ਸੀ. ਸੁਰਸਿੰਘ, ਪੀ. ਐਚ. ਸੀ. ਭਿੱਖੀਵਿੰਡ, ਸੀ. ਐਚ. ਸੀ. ਖੇਮਕਰਨ, ਸਿਵਲ ਹਸਪਤਾਲ ਪੱਟੀ, ਸੀ. ਐਚ. ਸੀ. ਹਰੀਕੇ, ਸੀ. ਐਚ. ਸੀ. ਕੈਰੋ, ਸੀ. ਐਚ. ਸੀ. ਨੌਸ਼ਹਿਰਾ ਪੰਨੂੰਆ, ਸੀ. ਐਚ. ਸੀ. ਸਰਹਾਲੀ, ਪੀ. ਐਚ. ਸੀ. ਫਤਿਆਬਾਦ, ਪੀ. ਐਚ. ਸੀ. ਗੋਇੰਦਵਾਲ ਸਾਹਿਬ, ਸਿਵਲ ਹਸਪਤਾਲ ਖਡੂਰ ਸਾਹਿਬ, ਸੀ. ਐਚ. ਸੀ. ਮੀਆਵਿੰਡ, ਸੀ. ਐਚ. ਸੀ. ਘਰਿਆਲਾ ਅਤੇ ਸੀ. ਐਚ. ਸੀ. ਕਸੇਲ ਵਿੱਚ ਮੁਫਤ ਉੱਪਲੱਬਧ ਹੈ।