ਅੰਮ੍ਰਿਤਸਰ, 8 ਸਤੰਬਰ 2021 ਟੀ.ਬੀ. ਦੀ ਬੀਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਪੂਰੀ ਤਰ੍ਹਾ ਮੁਸਤੈਦ ਹੋ ਗਿਆ ਹੈ। ਸਿਹਤ ਵਿਭਾਗ ਵੱਲੋ ਟੀ.ਬੀ.ਦੇ ਮਰੀਜਾ ਨਾਲ ਰਹਿ ਰਹੇ ਪਰਿਵਾਰ ਦੇ ਮੈਂਬਰਾਂ ਦਾ ਟੀ.ਬੀ. ਪ੍ਰੀਵੈਂਟਿਵ ਟਰੀਟਮੈਂਟ ਸ਼ੁਰੂ ਕੀਤਾ ਜਾਵੇਗਾ। ਦੇਖਣ ਵਿੱਚ ਆਇਆ ਹੈ ਕਿ ਟੀ.ਬੀ. ਦੇ ਮਰੀਜ ਦੇ ਘਰ ਵਿੱਚ ਬਾਕੀ ਰਹਿਨਦੇ ਪਰਿਵਾਰ ਨੂੰ ਇਕ-ਦੋ ਸਾਲ ਵਿੱਚ ਟੀ.ਬੀ. ਹੋ ਜਾਂਦੀ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਟੀ.ਬੀ. ਪ੍ਰੀਵੈਂਟਿਵ ਟਰੀਟਮੈਂਟ ਦੀ ਸ਼ੁਰੂਆਤ ਅੰਮ੍ਰਿਤਸਰ ਜਿਲ੍ਹੇ ਵਿੱਚ ਸਿਵਲ ਸਰਜਨ ਡਾ. ਚਰਨਜੀਤ ਸਿੰਘ, ਜਿਲਾ੍ਹ ਟੀ.ਬੀ. ਅਧਿਕਾਰੀ ਡਾ. ਨਰੇਸ਼ ਚਾਵਲਾ ਅਤੇ ਟੀ.ਬੀ. ਅਲਰਟ ਇੰਡੀਆ ਦੇ ਜਿਲਾ੍ਹ ਲੀਡ ਸ਼੍ਰੀ ਬਲਜੀਤ ਸਿੰਘ ਦੁਆਰਾ ਕੀਤੀ ਗਈ।ਇਸ ਪ੍ਰੋਗਰਾਮ ਦੇ ਤਹਿਤ ਅੱਜ ਜਿਲਾ੍ਹ ਟੀ.ਬੀ. ਕੇਂਦਰ, ਟੀ.ਬੀ. ਹਸਪਤਾਲ, ਅੰਮ੍ਰਿਤਸਰ ਵਿਖੇ ਟੀ.ਬੀ. ਦੇ ਮਰੀਜਾ ਦੇ ਨਾਲ ਰਹਿ ਰਹੇ ਪਰਿਵਾਰ ਦੇ ਮੈਂਬਰਾਂ ਨੂੰ ਟੀ.ਬੀ. ਪ੍ਰੀਵੈਂਟਿਵ ਟਰੀਟਮੈਂਟ ਅਧੀਨ ਦਵਾਈ ਦੀਤੀ ਗਈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋ 2025 ਤੱਕ ਟੀ.ਬੀ. ਨੂੰ ਰਾਜ ਤੋ ਖਤਮ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਸਰਕਾਰ ਵੱਲੋ ਇਸ ਮਕਸਦ ਨੂੰ ਲੈ ਕੇ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਪੂਰੇ ਪ੍ਰੋਗਰਾਮ ਵਿਚ ਟੀ.ਬੀ. ਅਲਰਟ ਇੰਡੀਆ ਦੀ ਪੂਰੀ ਟੀਮ ਐਕਟਿਵ ਟੀ.ਬੀ. ਦੇ ਮਰੀਜ ਘਰ ਜਾ ਕੇ ਉਹਨਾਂ ਦੇ ਨਾਲ ਰਹਿ ਰਹੇ ਮੈਂਬਰਾਂ ਨੂੰ ਟੀ.ਬੀ. ਪ੍ਰੀਵੈਂਟਿਵ ਟਰੀਟਮੈਂਟ ਲਈ ਉਹਨਾ ਦੀ ਕਾਉਨਸਲਿੰਗ (Counselling) ਕਰੇਗੀ ਅਤੇ ਉਹਨਾ ਨੂੰ ਟੀ.ਬੀ. ਪ੍ਰੀਵੈਂਟਿਵ ਟਰੀਟਮੈਂਟ ਲਈ ਡਾਕਟਰ ਕੋਲ ਰੈਫਰ ਕਰੇਗੀ।