ਬਰਨਾਲਾ, 13 ਅਗਸਤ 2021 ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਪਣੇ ਹੁਕਮਾਂ ਵਿਚ ਆਖਿਆ ਕਿ ਜ਼ਿਲਾ ਬਰਨਾਲਾ ਦੀ ਹਦੂੂਦ ਅੰਦਰ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਡਰੋਨ ਯੂਏਵੀ (UAV: Unmanned Vehicle), ਆਰਪੀਵੀ (RPV: Remotly Piloted Vehicle), ਅਤੇ ਆਰਸੀਏ (RCA: Remote Controlled Aircraft) ਸਮੇਤ ਪੈਰਾ ਗਲਾਈਡਰ/ਹੈਂਗ ਗਲਾਈਡਰਜ਼ ’ਤੇ ਰੋਕ ਲਗਾਉਣਾ ਜ਼ਰੂਰੀ ਹੈ।ਉਨਾਂ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2 ਦੀ ਧਾਰਾ 144 ਅਧੀਨ ਪ੍ਰ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਡਰੋਨ ਯੂਏਵੀ, ਆਰਪੀਵੀ ਅਤੇ ਆਰਸੀਏ ਸਮੇਤ ਪੈਰਾ ਗਲਾਈਡਰ/ਹੈਂਗ ਗਲਾਈਡਰਜ਼ ’ਤੇ ਮੁਕੰਮਲ ਪਾਬੰਦੀ ਲਗਾਈ ਹੈ। ਇਹ ਹੁਕਮ 31 ਅਗਸਤ 2021 ਤੱਕ ਲਾਗੂ ਰਹਿਣਗੇ।