ਡਾ ਦਵਿੰਦਰ ਕੁਮਾਰ ਨੇ ਫਾਜ਼ਿਲਕਾ ਦੇ ਸਿਵਲ ਸਰਜਨ ਦੇ ਤੌਰ ਤੇ ਸੰਭਾਲਿਆ ਅਹੁੱਦਾ

ਫਾਜ਼ਿਲਕਾ, 14 ਜੁਲਾਈ 2021
ਡਾ ਦਵਿੰਦਰ ਕੁਮਾਰ ਢਾਂਡਾ ਨੇ ਬਤੌਰ ਸਿਵਲ ਸਰਜਨ ਫਾਜਿਲਕਾ ਦਾ ਚਾਰਜ ਸੰਭਾਲ ਲਿਆ ਹੈ। ਡਾ ਦਵਿੰਦਰ ਕੁਮਾਰ ਨੇ ਚਾਰਜ ਸੰਭਾਲਦਿਆਂ ਦੱਸਿਆ ਕਿ ਉਹ 1983 ਬੈਚ ਦੇ ਐਮ.ਬੀ.ਬੀ.ਐਸ. ਹਨ। ਡਾ ਦਵਿੰਦਰ ਕੁਮਾਰ ਢਾਂਡਾ ਨੇ ਐਮ.ਬੀ.ਬੀ.ਐਸ. ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ। 1994 ਤੋਂ 1997 ਤੱਕ ਸਿਵਲ ਸਰਜਨ ਡਾ. ਕੁਮਾਰ ਨੇ ਅਪਣੀ ਅੱਖਾਂ ਦੇ ਮਾਹਿਰ ਦੀ ਪੀ.ਜੀ. ਦੀ ਪੜ੍ਹਾਈ ਵੀ ਪਟਿਆਲਾ ਦੇ ਮੈਡੀਕਲ ਕਾਲਜ ਤੋਂ ਕੀਤੀ। ਜਿਲਾ ਹਸਪਤਾਲ ਨਵਾਂ ਸ਼ਹਿਰ ਵਿੱਚ ਅੱਖਾਂ ਦੇ ਮਾਹਿਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿਤੀਆਂ।
ਉਨ੍ਹਾਂ ਦੱਸਿਆ ਕਿ 2015 ਵਿੱਚ ਵਿਭਾਗ ਵਲੋਂ ਸੇਵਾਵਾਂ ਕਰਕੇ ਉਨ੍ਹਾਂ ਨੂੰ ਪਦ ਉੱਨਤ ਕਰਕੇ ਸੀਨੀਅਰ ਮੈਡੀਕਲ ਅਫਸਰ ਸੁਜਾਨਪੁਰ ਜਿਲਾ ਪਠਾਨਕੋਟ ਲਗਾਇਆ ਗਿਆ। 2016 ਵਿੱਚ ਨਵਾਂ ਸ਼ਹਿਰ ਵਿਖੇ ਬਤੌਰ ਜਿਲਾ ਟੀਕਾਕਰਨ ਅਫ਼ਸਰ ਲਗਾਇਆ ਗਿਆ। ਵਿਭਾਗ ਨੂੰ ਦਿੱਤੀਆਂ ਸੇਵਾਵਾਂ ਦੇ ਮੱਦੇਨਜ਼ਰ ਵੱਡੀ ਜ਼ਿੰਮੇਵਾਰੀ ਦੇ ਕੇ ਬਤੌਰ ਸਿਵਲ ਸਰਜਨ ਰੂਪਨਗਰ ਅਪ੍ਰੈਲ 2021 ਵਿੱਚ ਲਗਾਇਆ ਗਿਆ।
ਅੱਜ 14 ਜੁਲਾਈ 2021 ਨੂੰ ਜਿਲਾ ਫਾਜਿਲਕਾ ਦੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਣ ਵੇਲੇ ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਅਤੇ ਮਹਾਮਾਰੀ ਵਿੱਚ ਲੋਕਾਂ ਨੂੰ ਸਮੁੱਚੀਆਂ ਸਿਹਤ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਕਵਿਤਾ ਸਿੰਘ, ਡਾ ਅਸ਼ਵਨੀ ਕੁਮਾਰ, ਡੱਬਵਾਲਾ ਕਲਾਂ ਡਾ ਕਰਮਜੀਤ ਸਿੰਘ, ਡਾ ਕੰਵਲਜੀਤ ਸਿੰਘ, ਡਾ ਸੁਨੀਤਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ, ਸੁਖਵਿੰਦਰ ਕੌਰ, ਰਾਜੇਸ਼ ਕੁਮਾਰ ਡੀ ਪੀ ਐਮ, ਦਿਵੇਸ਼ ਕੁਮਾਰ ਬੀ ਈ ਈ, ਰੋਹਿਤ ਸਚਦੇਵਾ ਸਟੈਨੋ, ਸੰਜੀਵ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Spread the love