ਡਾ.ਬੀ.ਆਰ.ਅੰਬੇਡਕਰ ਸਟੇਟ ਮੈਡੀਕਲ ਸਾਇੰਸਜ਼, ਮੁਹਾਲੀ ਵਿਖੇ ਦਿਵਿਆਂਗਾ ਲਈ ਕਰੋਨਾ ਟੀਕਾਕਰਨ ਕੈਂਪ ਦਾ ਆਯੋਜਨ

ਕੈਂਪ ਵਿਚ ਤਕਰੀਬਨ 31 ਦਿਵਿਆਂਗਜਨਾਂ ਅਤੇ ਉਨ੍ਹਾਂ ਦੇ 49 ਦੇਖਭਾਲ ਕਰਨ ਵਾਲਿਆਂ ਨੂੰ ਟੀਕੇ ਲਾਏ
ਐਨ ਜੀ ਓਜ਼ ਅਤੇ ਪੱਛਮੀ ਕਮਾਂਡ ਦੇ ਜੇ ਸੀ ਓਜ਼ ਨੇ ਦਿੱਤਾ ਕੈਂਪ ਦੇ ਆਯੋਜਨ ਵਿੱਚ ਵਿਸ਼ੇਸ਼ ਸਹਿਯੋਗ
ਐਸ ਏ ਐਸ ਨਗਰ, 27 ਮਈ 2021
ਦਿਵਿਆਂਗਾ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਟੀਕਾਕਰਨ ਕੈਂਪ ਡਾ.ਬੀ.ਆਰ.ਅੰਬੇਡਕਰ ਸਟੇਟ ਮੈਡੀਕਲ ਸਾਇੰਸਜ਼, ਮੁਹਾਲੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਤਕਰੀਬਨ 31 ਦਿਵਿਆਂਗਜਨਾਂ ਅਤੇ ਉਨ੍ਹਾਂ ਦੇ 49 ਦੇਖਭਾਲ ਕਰਨ ਵਾਲਿਆਂ ਨੂੰ ਟੀਕੇ ਲਾਏ।
ਇਹ ਜਾਨਕਾਰੀ ਸਾਂਝੀ ਕਰਦਿਆਂ ਡਾ. ਭਵਨੀਤ ਭਾਰਤੀ ਡਾਇਰੈਕਟਰ ਪ੍ਰਿੰਸੀਪਲ ਡਾ. ਬੀ.ਆਰ.ਅੰਬੇਡਕਰ ਸਟੇਟ ਮੈਡੀਕਲ ਸਾਇੰਸਜ਼, ਨੇ ਦੱਸਿਆ ਕਿ ਇਹ ਕੈਂਪ ਸ੍ਰੀਮਤੀ ਸੰਗੀਤਾ ਸ਼ਰਮਾ (ਪ੍ਰਧਾਨ ਸ਼ੀ ਫਾਉਂਡੇਸ਼ਨ) ਅਤੇ ਸ਼ੀਤਲ ਨੇਗੀ (ਜੀਤੇ ਰਹੋ ਐਨ.ਜੀ.ਓ.) ਦੇ ਸਹਿਯੋਗ ਨਾਲ ਲਗਾਇਆ ਗਿਆ।
ਸ਼ੀ ਫਾਉਂਡੇਸ਼ਨ ਇੱਕ ਟਰੱਸਟ ਹੈ ਜਿਸਦਾ ਪ੍ਰਬੰਧਨ ਦਿਵਿਆਂਗ ਦੁਆਰਾ ਚਲਾਇਆ ਜਾਂਦਾ ਹੈ ਅਤੇ ਹਮੇਸ਼ਾਂ ਇੰਡੀਅਨ ਸਾਈਨ ਭਾਸ਼ਾ ਦੁਆਰਾ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਇੱਛਾ ਰੱਖਦਾ ਹੈ। ਜੀਤੇ ਰਹੋ ਐਨ.ਜੀ.ਓ. ਵੱਲੋਂ ਦਿਵਿਆਂਗਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਟੀਕਾਕਰਨ ਲਈ ਅੱਗੇ ਆਉਣ ਲਈ ਪ੍ਰੇਰਣਾ ਮੁਹਿੰਮ ਵਿੱਢੀ ਗਈ ਹੈ।
ਡਾ. ਭਵਨੀਤ ਭਾਰਤੀ ਨੇ ਸ਼੍ਰੀਮਤੀ ਸੰਗੀਤਾ ਸ਼ਰਮਾ ਅਤੇ ਸ਼ੀਤਲ ਨੇਗੀ ਅਤੇ ਬੈਟਲਫੀਲਡ ਨਰਸਿੰਗ ਸਹਾਇਕਾਂ ਦਾ ਇਸ ਟੀਕਾਕਰਨ ਕੈਂਪ ਲਈ ਦਿਲੋਂ ਸਮਰਥਨ ਲਈ ਧੰਨਵਾਦ ਕੀਤਾ।
ਉਨਾਂ ਨੇ ਵਿਸ਼ੇਸ਼ ਤੌਰ ਤੇ ਪਛਮੀ ਕਮਾਂਡ ਦੇ ਬ੍ਰਿਗੇਡੀਅਰ ਜੇ ਪੀ ਸਿੰਘ ਦਾ ਧੰਨਵਾਦ ਕੀਤਾ ਜਿੰਨਾ ਨੇ ਟੀਕਾਕਰਨ ਸਮੇਤ ਕਾਲਜ ਵਲੋ ਕਵਿਡ ਕੇਅਰ ਦੇ ਉਪਰਾਲਿਆਂ ਵਿਚ ਸਹਿਯੋਗ ਦੇਣ ਲਈ ਕਾਲਜ ਨੂੰ 10 ਜੇ ਸੀ ਓਜ਼ ਦੀ ਟੀਮ ਮੁਹਈਆ ਕਰਵਾਈ ਹੈ।

Spread the love