ਡਿਪਟੀ ਕਮਿਸ਼ਨਰ ਅਤੇ ਭੁੱਲਰ ਵੱਲੋਂ ਹੜ ਪ੍ਭਾਵਿਤ ਸਰਹੱਦੀ ਪਿੰਡਾਂ ਦੀ ਦੌਰਾ

ਅੰਮਿ੍ਤਸਰ, 12 ਸਤੰਬਰ 2021 ਡਿਪਟੀ ਕਮਿਸ਼ਨਰ ਸ ਕੁਲਵੰਤ ਸਿੰਘ ਅਤੇ ਵਿਧਾਇਕ ਸ ਸੁਖਪਾਲ ਸਿੰਘ ਭੁੱਲਰ ਵੱਲੋਂ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਜਿੰਨਾ ਵਿੱਚ ਕਸੂਰ ਨਾਲੇ ਕਾਰਨ ਪਾਣੀ ਭਰ ਗਿਆ ਸੀ, ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਸਿੰਚਾਈ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਭ ਤੋਂ ਪਹਿਲਾਂ ਖੇਤਾਂ ਤੇ ਪਿੰਡਾਂ ਦੀਆਂ ਫਿਰਨੀਆਂ ਤੋਂ ਪਾਣੀ ਕੱਢਿਆ ਜਾਵੇ। ਇਸ ਤੋਂ ਬਾਅਦ ਉਹ ਕਾਰਨ ਜੋ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਣੇ, ਦਾ ਪੱਕਾ ਹੱਲ ਕੀਤਾ ਜਾਵੇ। ਅੱਜ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਸ ਭੁੱਲਰ ਨੇ ਪਿੰਡ ਠੱਠੀ ਜੈਮਲ ਸਿੰਘ, ਕਾਲੀਆ, ਸਕੱਤਰਾ, ਮਸਤਗੜ੍ਹ, ਨੂਰਵਾਲਾ, ਕਲਸ, ਖੇਮਕਰਨ, ਗਜਲ ਅਤੇ ਹੋਰ ਉਨ੍ਹਾਂ ਪਿੰਡਾਂ ਵਿੱਚ ਗਏ, ਜੋ ਕਿ ਕਸੂਰ ਨਾਲੇ ਵਿੱਚ ਹੜ ਆਉਣ ਕਾਰਨ ਪਾਣੀ ਨਾਲ ਪ੍ਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਵਿੱਚ ਵਾਹੀਯੋਗ ਰਕਬਾ ਪ੍ਭਾਵਿਤ ਹੋਇਆ ਹੈ, ਜਿਸ ਨਾਲ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨੂੰ ਇਸ ਦੀ ਗਿਰਦਵਾਰੀ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ ਅਤੇ ਇਸ ਬਾਬਤ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਹੁਤੀਆਂ ਥਾਵਾਂ ਉਤੇ ਨਾਲੇ ਵਿਚ ਬੂਟੀ ਫਸ ਜਾਣ ਕਾਰਨ ਵਹਾਅ ਰੁਕਿਆ, ਜੋ ਕਿ ਹੜ ਦਾ ਕਾਰਨ ਬਣਿਆ। ਉਨ੍ਹਾਂ ਦੱਸਿਆ ਕਿ ਉਹ ਸਾਰੀਆਂ ਥਾਵਾਂ ਜਿੱਥੇ ਬੂਟੀ ਫਸੀ ਹੈ, ਨੂੰ ਜੇ ਸੀ ਬੀ ਮਸੀਨਾਂ ਦੀ ਮਦਦ ਨਾਲ ਕੱਢਿਆ ਜਾ ਰਿਹਾ ਹੈ। ਉਨ੍ਹਾਂ ਹਦਾਇਤ ਕੀਤੀ ਕਿ ਉਹ ਥਾਵਾਂ ਜਿੱਥੇ ਪਾਣੀ ਦੇ ਜੋਰ ਕਾਰਨ ਢਾਹ ਲੱਗੀ ਹੈ, ਨੂੰ ਮਜ਼ਬੂਤ ਕੀਤਾ ਜਾਵੇਗਾ।
ਹਲਕਾ ਵਿਧਾਇਕ ਸਰਦਾਰ ਭੁੱਲਰ ਨੇ ਦੱਸਿਆ ਕਿ ਅੱਜ ਦੇ ਦੌਰੇ ਵਿੱਚ ਅਸੀਂ ਮੌਕਾ ਵੇਖਿਆ ਹੈ ਅਤੇ ਇਸ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸਾਈਫਨ ਮਜ਼ਬੂਤ ਕੀਤੇ ਜਾਣਗੇ, ਨਾਲੇ ਦੇ ਕਿਨਾਰੇ ਉਚੇ ਹੋਣਗੇ ਅਤੇ ਪਿੰਡਾਂ ਨੂੰ ਜਾਂਦੇ ਰਸਤੇ ਉਚੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੁਝ ਥਾਵਾਂ ਉਤੇ ਫੌਜ ਵੱਲੋਂ ਪਾਣੀ ਦਾ ਵਹਾਅ ਰੋਕਣਾ ਵੀ ਭਾਰੀ ਪਿਆ ਹੈ, ਜਿਸ ਨੂੰ ਫੌਜ ਦੀ ਮਦਦ ਨਾਲ ਖੋਲਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਤੁਹਾਡੇ ਨਾਲ ਹੈ ਅਤੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਪ੍ਸਾਸਨ ਵੱਲੋਂ ਬੀਤੀ ਰਾਤ ਤੋਂ ਹੀ ਪਾਣੀ ਕੱਢਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਸਰਾਹਨਾ ਕਰਦੇ ਦੱਸਿਆ ਕਿ ਰਾਤ ਕਰੀਬ 2 ਵਜੇ ਤੋਂ ਐਸ ਡੀ ਐਮ ਪੱਟੀ ਸ੍ਰੀਮਤੀ ਅਲਕਾ ਕਾਲੀਆ, ਐਸ ਡੀ ਐਮ ਭਿਖੀਵਿੰਡ ਅਮਨਦੀਪ ਕੌਰ, ਤਹਿਸੀਲਦਾਰ ਕਰਨ ਰਿਆੜ ਆਪਣੀ ਟੀਮ ਨਾਲ ਵੱਖ ਵੱਖ ਥਾਵਾਂ ਉੱਤੇ ਪਾਣੀ ਦਾ ਵਹਾਅ ਬਨਾਉਣ ਲਈ ਕੰਮ ਰਹੇ ਹਨ, ਜਿਸ ਸਦਕਾ ਸਵੇਰ ਤੱਕ ਪਾਣੀ ਕਾਫ਼ੀ ਹੇਠਾਂ ਆ ਚੁੱਕਾ ਸੀ। ਇਸ ਮੌਕੇ ਐਸ ਪੀ ਜਗਜੀਤ ਸਿੰਘ ਵਾਲੀਆ, ਸਿਵਲ ਸਰਜਨ ਡਾਕਟਰ ਰੋਹਿਤ ਮਹਿਤਾ, ਖੇਤੀ ਅਧਿਕਾਰੀ ਕੁਲਜੀਤ ਸਿੰਘ ਸੈਣੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : ਹੜ ਪ੍ਭਾਵਿਤ ਖੇਤਰਾਂ ਦਾ ਦੌਰਾ ਕਰਦੇ ਵਿਧਾਇਕ ਸ ਸੁਖਪਾਲ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸ ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀ।

Spread the love