ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸਮੂਹ ਚੱਲ ਰਹੇ ਸੇਵਾ ਕੇਦਰਾਂ ਦੇ ਸਮੇਂ ਵਿਚ ਕੀਤੀ ਗਈ ਤਬਦੀਲੀ
ਗੁਰਦਾਸਪੁਰ, 3 ਸਤੰਬਰ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਇਕ ਹੁਕਮ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਚੱਲ ਰਹੇ ਸਮੂਹ ਸੇਵਾ ਕੇਂਦਰ, ਦਿਨ ਸੋਮਵਾਰ ਤੋਂ ਸਨਿਚਰਵਾਰ ਤਕ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੇ ਅਤੇ ਕੰਮ ਕਰਨਗੇ। ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਜਿਲੇ ਦਾ ਕੋਈ ਵੀ ਸੈਵਾ ਕੇਂਦਰ ਲੋਕਾਂ /ਪ੍ਰਾਰਥੀਆਂ ਨੂੰ ਟੋਕਨ ਦੇਣ ਤੋਂ ਮਨ੍ਹਾ ਨਹੀਂ ਕਰੇਗਾ ਅਤੇ ਸਾਰੇ ਲੋਕਾਂ/ਪ੍ਰਾਰਥੀਆਂ ਨੂੰ ਉਸੇ ਸਮੇਂ ਹੀ ਡੀਲ ਕਰਕੇ ਉਸਦਾ ਕੰਮ, ਉਸੇ ਦਿਨ ਹੀ ਕਰਨ ਨੂੰ ਯਕੀਨੀ ਬਣਾਉਣਗੇ, ਭਾਵੇਂ ਰਾਤ ਦੇ 9 ਵਜੇ ਜਾਣ। ਅਜਿਹਾ ਕਰਨ ਲਈ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਗੁਰਦਾਸਪੁਰ ਵਾਧੂ ਸਟਾਫ ਨਿਯੁਕਤ ਕਰਨਗੇ। ਕੋਈ ਵੀ ਪ੍ਰਾਰਥੀ ਨੂੰ ਵਾਪਸ ਨਹੀਂ ਭੇਜਿਆ ਜਾਵੇਗਾ।
ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਸ੍ਰੀਮਤੀ ਅਰੁਣਾ ਚੋਧਰੀ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਜ਼ਿਲੇ ਦੇ ਸਾਰੇ ਸੇਵਾ ਕੇਂਦਰਾਂ ਵਿਚ ਲੋਕ, ਸੇਵਾ ਕੇਦਰਾਂ ਵਿਚ ਜਾ ਰਹੇ ਹਨ ਪਰੰਤ ੂਸੇਵਾ ਕੇਦਰਾਂ ਵਲੋਂ ਲੋਕਾਂ ਨੂੰ ਸੇਵਾਵਾਂ ਲਈ ਰੋਜ਼ਾਨਾ ਕੇਵਲ 25-30 ਟੋਕਨ ਹੀ ਜਾਰੀ ਕੀਤੇ ਜਾਂਦੇ ਹਨ, ਜਿਸ ਕਰਕੇ ਬਹੁਤ ਸਾਰੇ ਲੋਕਾਂ ਦੇ ਕੰਮ ਰਹਿ ਜਾਂਦੇ ਹਨ ਅਤੇ ਉਨਾਂ ਨੂੰ ਅਗਲੇ ਦਿਨ ਮੁੜ ਦੁਬਾਰਾ ਆਉਣ ਲਈ ਕਿਹਾ ਜਾਂਦਾ ਹੈ। ਇਸ ਲਈ ਆਮ ਪਬਲਿਕ ਨੂੰ ਗੰਭੀਰ ਸਮੱਸਿਆ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਕਤ ਨੂੰ ਮੁੱਖ ਰੱਖਦੇ ਹੋਏ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸਮੂਹ ਚੱਲ ਰਹੇ ਸੇਵਾ ਕੇਦਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਿਲੇ ਦੇ ਸੇਵਾ ਕੇਂਦਰਾਂ ਵਿਚ ਲੋਕ/ਪ੍ਰਾਰਥੀਆਂ ਦੀ ਭੀੜ ਬਹੁਤ ਜ਼ਿਆਦਾ ਹੈ। ਇਸ ਲਈ ਜਿਲਾ ਮੈਨੇਜਰ ਸੇਵਾ ਕੇਂਦਰ, ਪਿੰਡ ਅਵਾਖਾਂ , ਕਾਦੀਆਂ ਅਤੇ ਦੀਨਾਨਗਰ ਵਿਖੇ ਮਿਤੀ 15 ਸਤੰਬਰ 2021 ਤਕ ਆਰਜ਼ੀ ਤੋਰ ’ਤੇ ਵਾਧ ਕੰਪਿਊਟਰ ਲਗਾ ਕੇ ਅਤੇ ਕੰਪਿਊਟਰ ਆਪਰੇਟਰ ਤਾਇਨਾਤ ਕਰਕੇ ਲੋਕਾਂ /ਪ੍ਰਾਰਥੀਆਂ ਦੇ ਕੰਮਾਂ ਨੂੰ ਤੁਰੰਤ ਨੇਪਰੇ ਚਾੜਨਾ ਯਕੀਨੀ ਬਣਾਉਣਗੇ। ਪਿੰਡ ਅਵਾਖਾਂ, ਸਥਾਨ ਮਾਰਕਿਟ ਕਮੇਟੀ ਦੀਨਾਨਗਰ ਵਿਖੇ ਦੋ ਕੰਪਿਊਟਰ ਆਪਰੇਟਰ , ਕਾਦੀਆਂ, ਦਫਤਰ ਨਾਇਬ ਤਹਿਸੀਲਦਾਰ ਕਾਦੀਆਂ ਵਿਖੇ ਦੋ ਕੰਪਿਊਟਰ ਆਪਰੇਟਰ ਅਤੇ ਦੀਨਾਨਗਰ, ਦਫਤਰ ਨਗਰ ਕੌਂਸਲ ਦੀਨਾਨਗਰ ਵਿਖੇ ਇਕ ਕੰਪਿਊਟਰ ਆਪਰੇਟਰ ਲਗਾਉਣਗੇ।ਜਿਲਾ ਮੈਨੇਜਰ ਸੇਵਾ ਕੇਂਦਰ, ਗੁਰਦਾਸਪੁਰ ਉਕਤ ਕੰਮ ਦੀ ਦੇਖਰੇਖ ਕਰਨਗੇ ਅਤੇ ਰਿਪੋਰਟ ਕਰਨਗੇ।