ਡਿਪਟੀ ਕਮਿਸ਼ਨਰ ਦੀ ਪਰਧਾਨਗੀ ਹੇਠ ਡਾ.ਬੀ ਆਰ ਅੰਬਦੇਕਰ ਐਸ ਸੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਅਤੇ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਫਾਰ ਓਬੀਸੀ ਸਕੀਮਾਂ ਸਬੰਧੀ ਅਧਿਕਾਰੀਆਂ ਤੇ ਸਬੰਧਿਤ ਵਰਗ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ

ਮਾਫ਼ ਕਰਨਾ, ਇਹ ਖਬਰ ਤੁਹਾਡੀ ਬੇਨਤੀ ਭਾਸ਼ਾ ਵਿੱਚ ਉਪਲਬਧ ਨਹੀਂ ਹੈ। ਕਿਰਪਾ ਕਰਕੇ ਇੱਥੇ ਦੇਖੋ।

ਯੋਗ ਵਿਦਿਆਰਥੀ, 4 ਜਨਵਰੀ 2021 ਤਕwww.scholarship.punjab.gov.in  ਤੇ ਆਨਲਾਈਨ ਅਪਲਾਈ ਕਰਨ

ਗੁਰਦਾਸਪੁਰ, 26 ਦਸੰਬਰ (        )   ਡਾ. ਬੀ ਆਰ ਅੰਬੇਦਕਰ ਐਸਸੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਅਤੇ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਫਾਰ ਓਬੀਸੀ ਸਕੀਮਾਂ ਅਧੀਨ ਡਾ. ਅੰਬੇਦਕਰ ਪੋਰਟਲ ’ਤੇ ਆਨਲਾਈਨ ਅਪਲਾਈ ਕਰਨ ਸਬੰਧੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਅਧਿਕਾਰੀਆਂ, ਐਨ ਜੀ ਓਜ,ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਐਮ.ਸੀ.,  ਕਾਲਜਾਂ/ਸਕੂਲਾਂ  ਦੇ ਪ੍ਰਿੰਸੀਪਲ ਅਤੇ ਸਬੰਧਿਤ ਵਰਗਾਂ ਦੇ ਪ੍ਰਤੀਨਿਧਾ ਨਾਲ ਸਥਾਨਕ ਪੰਚਾਇਤ ਭਵਨ ਵਿੱਚ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਸ.ਸੀ. ਅਤੇ ਬੀ.ਸੀ. ਵਰਗੇ ਦੇ ਬੱਚਿਆਂ ਨੂੰ ਦਸਵੀਂ ਪਾਸ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਨ  ਲਈ ਡਾ .ਬੀ.ਆਰ. ਅੰਬੇਦਕਰ ਐਸ.ਸੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਸਮੁੱਚੀ ਪੜ੍ਹਾਈ ਦਾ ਖਰਚਾ ਦਿੱਤਾ ਜਾਂਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਡਾ. ਬੀ ਆਰ ਅੰਬੇਦਕਰ ਐਸ ਸੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਅਧੀਨ ਪੰਜਾਬ ਰਾਜ ਦੇ ਬੋਨਾਫਾਈਡ ਜਾਤੀ ਦੇ ਵਿਦਿਆਰਥੀ, ਜਿਨਾਂ ਦੇ ਮਾਤਾ ਪਿਤਾ ਸਰਪ੍ਰਸਤਾਂ ਦੀ ਸਲਾਨਾ ਆਮਦਨ 4 ਲੱਖ ਰੁਪਏ ਤੋਂ ਘੱਟ ਹੋਵੇ, ਦੱਸਵੀਂ ਤੋ ਬਾਅਦ ਵੱਖ-ਵੱਖ ਕੋਰਸਾਂ ਲਈ ਉਚੇਰੀ ਸਿੱਖਿਆ ਲੈਣ ਲਈ ਵਜ਼ੀਫੇ ਦੇ ਯੋਗ ਹੋਣਗੇ। ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਫਾਰ ਓਬੀਸੀ ਪੰਜਾ ਰਾਜ ਦੇ ਬੋਨਾਫਾਈਡ  ਅਧੀਨ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ, ਜਿਨਾਂ ਦੇ ਮਾਤਾ-ਪਿਤਾ ਸਰਪ੍ਰਸਤਾਂ ਦੀ ਸਲਾਵਾ ਆਮਦਨ 1.50 ਲੱਖ ਰੁਪਏ ਤੋਂ ਘੱਟ ਹੋਵੇ, ਦੱਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਉਚੇਰੀ ਸਿੱਖਿਆ ਲੈਣ ਲਈ ਵਜ਼ੀਫੇ ਦੇ ਯੋਗ ਹੋਣਗੇ।

ਉਨਾਂ ਦੱਸਿਆ ਕਿ ਯੋਗ ਵਿਦਿਆਰਥੀਆਂ ਤੋਂ ਅਨਾਲਾਈਨ ਅਰਜ਼ੀਆਂ ਪ੍ਰਾਪਤ ਕਰਨ ਲਈ ਭਲਾਈ ਵਿਭਾਗ ਵਲੋਂ ਵੈਬਸਾਈਟ www.scholarship.punjab.gov.in  ਤੇ ਡਾ. ਅੰਬੇਦਕਰ ਸ਼ਕਾਲਰਸ਼ਿਪ ਪੋਰਟਲ 25 ਨਵੰਬਰ ਤੋਂ ਚਾਲੂ ਹੈ ਅਤੇ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 04 ਜਨਵਰੀ 2021 ਹੈ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਪਹੁੰਚੇ ਸਬੰਧਤ ਭਾਈਚਾਰੇ ਦੇ ਮੋਹਤਬਰ ਸਰਪੰਚ, ਪੰਚ, ਕੌਸਲਰ, ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆ ਨੂੰ ਅਪੀਲ ਕੀਤੀ ਕਿ ਉਹ ਡਾ. ਬੀ ਆਰ ਅੰਬੇਦਕਰ ਐਸਸੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਅਤੇ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਫਾਰ ਓਬੀਸੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਵਿਦਿਆਰਥੀਆਂ ਨੂੰ ਅਪਲਾਈ ਕਰਨ ਦੌਰਾਨ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਲੋਕ ਭਲਾਈ ਅਫ਼ਸਰ ਦੇ ਦਫ਼ਤਰ , ਨੇੜੇ ਪੀਰ ਬਾਬਾ ਦਰਗਾਹ (ਜਾਂ ਨੇੜੇ ਜ਼ਿਲ੍ਹਾ ਟਰਾਂਸਪੋਰਟ ਦਫਤਰ ) ਵਿਖੇ ਸੰਪਰਕ ਕਰ ਸਕਦੇ ਹਨ।

ਉਨਾਂ ਸੰਬਧਿਤ ਅਧਿਕਾਰੀਆਂ ਨੂੰ ਉਕਤ ਸਕੀਮ ਸਬੰਧੀ ਜਾਗਰੂਕ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਉਹ ਸਬੰਧਤ ਸਕੀਮ ਦਾ ਲਾਭ ਦਿਵਾਉਣ ਲਈ ਵਿਦਿਆਰਥੀਆਂ ਨੂੰ ਆਨਲਾਈਨ ਵੱਧ ਤੋਂ ਵੱਧ ਅਪਲਾਈ ਕਰਵਾਉਣ।

ਇਸ ਮੌਕੇ ਸ. ਹਰਜਿੰਦਰ ਸਿੰਘ ਸੰਧੂ ਡੀ.ਡੀ. ਪੀ.ਓ.,  ਸੰਜੀਵ ਮੰਨਣ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਗੁਰਦਾਸਪੁਰ, ਰਜਿੰਦਰ ਸਿੰਘ ਜਿਲਾ ਸਮਾਜਿਕ ਸੁਰੱਖਿਆ ਅਫਸਰ ਗੁਰਦਾਸਪੁਰ , ਹਰਦੀਪ ਸਿੰਘ ਜਿਲਾ ਸਿੱਖਿਆ ਅਫਸਰ (ਸ), ਸ. ਜਗਬੀਰ ਸਿੰਘ ਧਰਮਸੋਤ ਪ੍ਰਧਾਨ ਮਾਝਾ ਜੋਨ ਬਾਜੀਗਰ ਵਿੰਗ, ਪ੍ਰਿੰਸੀਪਲ ਬੂਟਾ ਰਾਮ , ਸ੍ਰੀ ਮੁਕਲ ਕੁਮਾਰ ,ਭਲਾਈ ਅਫ਼ਸਰ, ਪ੍ਰਿੰਸੀਪਲ ਰਾਕੇਸ਼ ਗੁਪਤਾ  ਆਦਿ ਮੋਜੂਦ ਸਨ।

ਕੈਪਸ਼ਨ : ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਪੰਚਾਇਤ ਭਵਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।

Spread the love