ਵੋਟਰ ਸੂਚੀਆਂ ਦੀ ਤਿਆਰੀ ਦਾ ਲਿਆ ਜਾਇਜ਼ਾ
ਗੁਰਦਾਸਪੁਰ, 9 ਦਸੰਬਰ ( ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਜੀ ਵਲੋਂ ਨਗਰ ਨਿਗਮ/ਨਗਰ ਕੋਸਲ ਚੋਣਾਂ ਸਬੰਧੀ ਅੱਜ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨਾਂ ਵਲੋਂ ਹਦਾਇਤ ਕੀਤੀ ਗਈ ਕਿ ਇਸ ਸਬੰਧੀ ਜਿਲ•ੇ ਅਧੀਨ ਆਉਂਦੇ ਵੋਟਰਾਂ ਨੂੰ ਜਾਗਰੂਕ ਕਰਵਾਇਆ ਜਾਵੇ। ਇਸ ਮੌਕੇ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿ)-ਕਮ-ਵਧੀਕ ਜਿਲਾ ਚੋਣਕਾਰ ਅਫਸਰ ਗੁਰਦਾਸਪੁਰ ਅਤੇ ਸਮੂਹ ਐਸਡੀ.ਐਮਜ਼ ਵੀ ਮੋਜੂਦ ਸਨ। ਗੁਰਦਾਸਪੁਰ ਜਿਲ•ੇ ਅਧੀਨ ਨਗਰ ਨਿਗਮ ਬਟਾਲਾ ਅਤੇ ਨਗਰ ਕੋਸਲ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ, ਕਾਦੀਆਂ ਸ਼੍ਰੀ ਹਰਗੋਬਿੰਦਪੁਰ ਅਤੇ ਫਤਿਹਗੜ ਚੂੜੀਆਂ ਦੀਆਂ ਆਮ ਚੋਣਾਂ-2021 ਮਿਤੀ 13.02.2021 ਤਕ ਕਰਵਾਈਆ ਜਾ ਰਹੀਆਂ ਹਨ। ਵੋਟਰ ਸੂਚੀਆਂ ਦੀ ਤਿਆਰੀ ਦਾ ਪ੍ਰੋਗਰਾਮ ਮਾਣਯੋਗ ਕਮਿਸ਼ਨ ਵਲੋਂ ਭੇਜਿਆ ਗਿਆ ਹੈ।
ਉਨਾਂ ਅੱਗੇ ਦੱਸਿਆ ਕਿ ਵੋਟਰ ਸੂਚੀਆ ਦੀ ਤਿਆਰੀ 09 ਦਸੰਬਰ 2020 ਤਕ, ਵੋਟਰ ਸੂਚੀਆ ਦੀ ਮੁੱਢਲੀ ਪ੍ਰਕਾਸ਼ਨਾ : 10.12.2020 ਤਕ ,ਦਾਅਵੇ/ਇਤਰਾਜ ਫਾਈਲ ਕਰਨ ਦੀ ਆਖਰੀ ਮਿਤੀ 16.12.2020, ਦਾਅਵੇ/ਇਤਰਾਜਾ ਦਾ ਨਿਪਟਾਰਾ ਕਰਨਾ 23.12.2020 ਅਤੇ ਵੋਟਰ ਸੂਚੀਆ ਦੀ ਅੰਤਿਮ ਪ੍ਰਕਾਸ਼ਨਾ 05 ਜਨਵਰੀ 2021 ਨੂੰ ਕੀਤੀ ਜਾਵੇਗੀ।
ਜਿਲ•ੇ ਦੀਆਂ ਨਗਰ ਕੋਸਲਾਂ ਦੀਆਂ ਆਮ ਚੋਣਾ ਕਰਵਾਉਣ ਲਈ ਨਗਰ ਕੋਸਲਾਂ ਦੇ ਵੋਟਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਪ ਮੰਡਲ ਮੈਜਿਸਟ੍ਰੇਟ-ਕਮ- ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵਲੋਂ ਉਕਤ ਮਿਤੀ ਤੋਂ ਵੋਟਾਂ ਬਨਾਉਣ ਦਾ ਕੰਮ ਸ਼ੁਰੂ ਹੈ ਇਸ ਕਰਕੇ ਆਪਣੀ ਨਗਰ ਕੋਸਲ ਨਾਲ ਸਬੰਧਤ ਵੋਟਾਂ ਦੀ ਪੈਰਵਾਈ ਕਰਕੇ ਵੋਟਾ ਬਣਵਾ ਲਈਆਂ ਜਾਣ।