ਨਸ਼ੇ ਨੂੰ ਖਤਮ ਕਰਨ ਲਈ ਅਜਿਹੀਆਂ ਗਤੀਵਿਧੀਆਂ ਸਮੇਂ ਦੀ ਲੋੜ-ਡਿਪਟੀ ਕਮਿਸ਼ਨਰ
ਰੈਲੀ ਵਿਚ ਨੋਜਵਾਨਾ ਵੱਲੋਂ ਚੜ ਕੇ ਲਿਆ ਗਿਆ ਹਿੱਸਾ
ਫਾਜ਼ਿਲਕਾ, 12 ਅਗਸਤ 2021
ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਸਰਕਾਰ ਵੱਲੋਂ ਜਿਥੇ ਵੱਖ-ਵੱਖ ਪ੍ਰੋਗਰਾਮ ਤੇ ਯੋਜਨਾਵਾਂ ਉਲੀਕੇ ਗਏ ਹਨ ਉਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ੇ ਵਿਰੁੱਧ ਸ਼ਹਿਰ ਅੰਦਰ ਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨੌਜਵਾਨਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰੈਲੀ ਕਰਵਾਉਣ ਦਾ ਮੰਤਵ ਜ਼ਿਲ੍ਹਾ ਵਾਸੀਆਂ ਤੱਕ ਸੰਦੇਸ਼ ਪਹੰੁਚਾਉਣਾ ਹੈ ਕਿ ਨਸ਼ਾ ਸਿਹਤ ਲਈ ਬਹੁਤ ਮਾੜਾ ਹੈ ਤੇ ਇਸ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਸਿਹਤਮੰਦ ਸਮਾਜ ਦੇਣਾ ਸਾਡਾ ਫਰਜ਼ ਬਣਦਾ ਹੈ ਉਹ ਤਾਂ ਹੀ ਹੋ ਪਾਵੇਗਾ ਜੇ ਅਸੀਂ ਤੰਦਰੁਸਤ ਰਹਾਂਗੇ। ਉਨ੍ਹਾਂ ਕਿਹਾ ਕਿ ਚੰਗੀ ਤੇ ਸਕਰਾਤਮਕ ਸੋਚ ਰਖਾਂਗੇ ਤਾਂ ਅਸੀਂ ਸਾਰੇ ਨਸ਼ੇ ਵਰਗੀਆਂ ਮਾੜੀ ਕੁਰੀਤੀਆਂ ਤੋਂ ਦੂਰ ਰਹਿ ਸਕਾਂਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ੇ ਦੀ ਵਰਤੋਂ ਕਰਨ ਨਾਲ ਇਕਲਾ ਨਸ਼ਾ ਕਰਨ ਵਾਲਾ ਵਿਅਕਤੀ ਬਰਬਾਦ ਨਹੀਂ ਹੁੰਦਾ ਸਗੋ ਉਸਦਾ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ। ਉਨ੍ਹਾਂ ਨੋਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਨਸ਼ੇ ਵੱਲ ਨਾ ਜਾ ਕੇ ਸਮਾਜ ਨੂੰ ਆਪਣੇ ਦੇਸ਼ ਨੂੰ ਰੋਸ਼ਨ ਕਰਨ ਵੱਲ ਧਿਆਣ ਦੇਣ ਤਾਂ ਜ਼ੋ ਉਹ ਖੁਦ ਤੇ ਨਾਲ-ਨਾਲ ਆਪਣੇ ਆਲੇ ਦੁਆਲੇ ਵੀ ਸਿਹਤਮੰਦ ਵਾਤਾਵਰਣ ਸਿਰਜ ਸਕਣ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਕੰਵਰਜੀਤ ਸਿੰਘ ਅਤੇ ਤਹਿਸੀਲ ਭਲਾਈ ਅਫਸਰ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਸਾਈਕਲ ਰੈਲੀ ਸ੍ਰੀ ਬਾਲਾ ਜੀ ਫਾਉਂਡੇਸ਼ਨ ਚੈਰੀਟੇਬਲ ਟਰੱਸਟ ਅਬੋਹਰ, ਆਜ਼ਾਦ ਹਿੰਦ ਪੈਡਲਰ ਕਲੱਬ ਫਾਜ਼ਿਲਕਾ ਅਤੇ ਮਾਰਸ਼ਲ ਅਕੈਡਮੀ ਦੇ ਸਹਿਯੋਗ ਨਾਲ ਕੱਢੀ ਗਈ ਹੈ। ਇਸ ਸਾਈਕਲ ਰੈਲੀ ਵਿਚ ਕੋਵਿਡ ਦੀਆਂ ਹਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਾਈਕਲ ਰੈਲੀ ਡੀ.ਸੀ. ਦਫਤਰ ਤੋਂ ਸ਼ੁਰੂ ਹੋ ਕੇ ਮਲੌਟ ਚੌਂਕ, ਸ਼ਾਸਤਰੀ ਚੌਂਕ, ਘੰਟਾਘਰ ਗਉਸ਼ਾਲਾ ਰਡ, ਗਾਂਧੀ ਚੋਂਂਕ ਤੋਂ ਹੁੰਦੀ ਹੋਈ ਐਮ.ਆਰ. ਕਾਲਜ ਦੇ ਖੇਡ ਸਟੇਡੀਅਮ ਵਿਖੇ ਜਾ ਕੇ ਸਮਾਪਤ ਹੋਈ।
ਇਸ ਮੌਕੇ ਤਹਿਸੀਲਦਾਰ ਸ੍ਰੀ ਸ਼ੀਸ਼ਪਾਲ, ਡੀ.ਐਸ.ਪੀ. ਫਾਜ਼ਿਲਕਾ ਸ. ਜ਼ਸਬੀਰ ਸਿੰਘ, ਡੈਪੋ ਦੇ ਨੋਡਲ ਅਫਸਰ ਸ੍ਰੀ ਵਿਜੈ ਪਾਲ, ਸ੍ਰੀ ਸੰਜੀਵ ਮਾਰਸ਼ਲ, ਆਜ਼ਾਦ ਹਿੰਦ ਪੈਡਲਰ ਕਲਬ ਫਾਜਿਲਕਾ ਤੋਂ ਸ਼ਸ਼ੀਕਾਂਤ ਗੁਪਤਾ, ਵਰਿੰਦਰ ਸ਼ਰਮਾ, ਰਤਨ ਲਾਲ, ਅਸ਼ਵਨੀ ਕੁਮਾਰ, ਸ਼ਿਮਲਜੀਤ, ਅਰਪਿਤ ਸੇਤੀਆ, ਸੋਨੂ ਖੇੜਾ ਆਦਿ ਹੋਰ ਨੁਮਾਇੰਦੇ ਮੌਜੂਦ ਸਨ।