ਹੁਸ਼ਿਆਰਪੁਰ, 27 ਅਪ੍ਰੈਲ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਇਥੇ ਭੂਮੀ ਅਤੇ ਜਲ ਸੰਭਾਲ ਵਿਭਾਗ ਵਲੋਂ ਹੁਸ਼ਿਆਰਪੁਰ ਮੰਡਲ/ਜ਼ਿਲ੍ਹੇ ਵਿੱਚ ਕਰਵਾਏ ਗਏ ਵੱਖ-ਵੱਖ ਵਿਕਾਸ ਕੰਮਾਂ ਸਬੰਧੀ ਇਕ ਕਿਤਾਬਚਾ ਰਿਲੀਜ ਕੀਤਾ ਜਿਸ ਵਿੱਚ ਵਿਭਾਗ ਵਲੋਂ ਵੱਖ-ਵੱਖ ਸਰਕਾਰੀ ਸਕੀਮਾਂ ਅਧੀਨ ਕਰਵਾਏ ਕੰਮਾਂ ਦੀ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕਿਤਾਬਚੇ ਵਿੱਚ ਰੇਨ ਵਾਟਰ ਰਿਚਾਰਜਿੰਗ ਸਟਰੱਕਚਰ, ਜਮੀਨ ਦੋਜ਼ ਨਾਲਾਂ ਦੇ ਸਾਂਝੇ ਅਤੇ ਨਿੱਜੀ ਪ੍ਰਾਜੈਕਟ ਡਰਿੱਪ ਇਰੀਗੇਸ਼ਨ ਸਿਸਟਮ, ਬਰਸਾਤਾਂ ਦੌਰਾਨ ਭੂਮੀ ਖੋਰ ਨੂੰ ਬਚਾਉਣ ਲਈ ਕਰੇਟ ਵਾਇਰ ਸਟਰੱਕਚਰ ਆਦਿ ਦਾ ਵੇਰਵਾ ਫੋਟੋਆਂ ਸਮੇਤ ਦਿੱਤਾ ਗਿਆ ਹੈ। ਕਿਤਾਬਚਾ ਰਿਲੀਜ਼ ਕਰਨ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਅਤੇ ਮੰਡਲ ਭੂਮੀ ਰੱਖਿਆ ਅਫ਼ਸਰ ਨਰੇਸ਼ ਗੁਪਤਾ ਵੀ ਹਾਜ਼ਰ ਸਨ।