ਡਿਪਟੀ ਕਮਿਸ਼ਨਰ ਨੇ ਰਾਈਟ ਟੂ ਬਿਜਨੈਸ ਐਕਟ ਅਧੀਨ ਦੋ ਇਕਾਈਆਂ ਨੂੰ ਜਾਰੀ ਕੀਤੀ ਪ੍ਰਵਾਨਗੀ

_Mr. Ghansham Thori
ਡਿਪਟੀ ਕਮਿਸ਼ਨਰ ਨੇ ਰਾਈਟ ਟੂ ਬਿਜਨੈਸ ਐਕਟ ਅਧੀਨ ਦੋ ਇਕਾਈਆਂ ਨੂੰ ਜਾਰੀ ਕੀਤੀ ਪ੍ਰਵਾਨਗੀ
250 ਵਿਅਕਤੀਆਂ ਨੂੰ ਮਿਲੇਗਾ ਰੋਜ਼ਗਾਰ

ਅੰਮ੍ਰਿਤਸਰ 12 ਜਨਵਰੀ 2024

ਪੰਜਾਬ ਸਰਕਾਰ ਵਲੋਂ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਹੂਲਤਾਂ ਆਨ ਲਾਈਨ ਮੁਹੱਇਆ ਕਰਵਾਈਆਂ ਜਾ ਰਹੀਆਂ ਹਨਜਿਸ ਨਾਲ ਉਦਯੋਗਪਤੀਆਂ ਨੂੰ ਵੱਖ-ਵੱਖ ਦਫ਼ਤਰ ਦੇ ਚੱਕਰ ਨਹੀਂ ਮਾਰਨੇ ਪੈਂਦੇ ਅਤੇ ਸਾਰੀਆਂ ਸਹੂਲਤਾਂ ਇਕੋ ਹੀ ਖਿੜਕੀ ਰਾਹੀਂ ਦੇ ਦਿੱਤੀਆਂ ਜਾਂਦੀਆਂ ਹਨ। ਇਸੇ ਸਹੂਲਤ ਤਹਿਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਜਿਲ੍ਹਾ ਲੈਵਲ ਅਪਰੂਵਲ ਕਮੇਟੀ ਦੀ ਮੀਟਿੰਗ ਦੌਰਾਨ ਯੋਗ ਪਾਈਆਂ ਗਈਆਂ ਦੋ ਇਕਾਈਆਂ ਨੂੰ ਪ੍ਰਵਾਨਗੀ ਜਾਰੀ ਕੀਤੀ। ਉਨਾਂ ਦੱਸਿਆ ਕਿ ਇਨਾਂ ਦੋ ਇਕਾਈਆਂ ਵਿੱਚ ਸਿੱਧ ਅਤੇ ਅਸਿੱਧੇ ਤੌਰ ਤੇ 250 ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਮੈਸਰਜ ਗਲੋਬਲ ਫੂਡਜ਼ ਯੁਨਿਟ-2 ਪਿੰਡ ਭੰਗਵਾਂ ਤਹਿਸੀਲ ਮਜੀਠਾ ਅਤੇ ਮੈਸਰਜ਼ ਵਿਸ਼ਾਲ ਟੈਕਸਟਾਈਲਜ਼ ਪ੍ਰਾਇਵੇਟ ਲਿਮਟਿਡ ਪਿੰਡ ਨਾਂਗਕਲਾਂ ਮਜੀਠਾ ਰੋਡ ਨੂੰ ਪ੍ਰਵਾਨਗੀ ਪੱਤਰ ਭੇਟ ਕੀਤੇ।

 ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਸਰਕਾਰ ਵਲੋਂ ਸਨਅਤਕਾਰ ਮਿਲਣੀ ਵਿੱਚ ਵੀ  ਭਰੋਸਾ ਦਿਵਾਇਆ ਗਿਆ ਸੀ ਕਿ ਰਾਈਟ ਟੂ ਬਿਜਨੈਸ ਐਕਟ ਅਧੀਨ ਸਾਰੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ ਅਤੇ ਉਸੇ ਵਾਅਦੇ ਅਨੁਸਾਰ ਸਾਰੇ ਕੰਮ ਹੋ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਕਿਸੇ ਵੀ ਸਨਅੱਤਕਾਰ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੇਂ ਸਿਰ ਸਾਰੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਣਗੀਆਂ।

ਇਸ ਮੌਕੇ ਜਨਰਲ ਮੈਨੇਜਰ ਉਦਯੋਗ ਸ੍ਰੀ ਇੰਦਰਜੀਤ ਸਿੰਘ ਟਾਂਡੀ ਅਤੇ ਨਿਵੇਸ਼ਕ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਸਬੰਧਤ ਫਰਮਾਂ ਦੇ ਮਾਲਕਾਂ ਨੂੰ ਅਪਰੂਵਲ ਸਰਟੀਫਿਕੇਟ ਦਿੰਦੇ ਹੋਏ।

Spread the love