ਡਿਪਟੀ ਕਮਿਸ਼ਨਰ ਨੇ ਸਮੱਗਰਾ ਸਿੱਖਿਆ ਅਭਿਆਨ ਤਹਿਤ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ

ਰੂਪਨਗਰ, 16 ਫਰਵਰੀ

 ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਸਮੱਗਰਾ ਸਿੱਖਿਆ ਅਭਿਆਨ ਤਹਿਤ ਚੱਲ ਰਹੇ ਸਿਵਲ ਵਰਕਸ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਗਤੀਵਿਧੀਆਂ, ਪੀ.ਐਮ. ਪੋਸ਼ਣ ਸਕੀਮ, ਇੰਨੋਵੇਟਿਵ ਪ੍ਰੋਜੈਕਟ ਪ੍ਰਪੋਜ਼ਲ, ਐਸ.ਓ.ਪੀਜ਼ ਤਹਿਤ ਹੋਈ ਕਾਰਵਾਈ ਅਤੇ ਸਕੂਲ ਆਫ ਐਮੀਨੈਂਸ ਤਹਿਤ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ।

ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਜਿਲ੍ਹੇ ਵਿੱਚ ਕੋਈ ਵੀ ਸਕੂਲ ਅਜਿਹਾ ਨਾਂ ਹੋਵੇ ਜਿੱਥੇ ਲੜਕੇ ਜਾਂ ਲੜਕੀਆਂ ਦਾ ਵੱਖਰਾ ਪਖਾਨਾ  ਨਾਂ ਹੋਵੇ, ਕੋਈ ਵੀ ਸਕੂਲ ਚਾਰ-ਦੀਵਾਰੀ ਤੋਂ ਬਿਨ੍ਹਾਂ ਨਾਂ ਹੋਵੇ ਅਤੇ ਐਸ.ਓ.ਪੀ. ਤਹਿਤ ਕਿਸੇ ਵੀ ਸਕੂਲ ਵਿਖੇ ਕੋਈ ਵੀ ਅਣਸੁਰੱਖਿਅਤ ਇਮਾਰਤ ਨਾਂ ਹੋਵੇ ਅਤੇ ਨਾਂ ਹੀ ਕੋਈ ਅਜਿਹਾ ਰੱਖ ਹੋਵੇ ਜਿਸ ਦੇ ਡਿੱਗਣ ਨਾਲ ਕਿਸੇ ਬੱਚੇ ਜਾਂ ਇਮਾਰਤ ਨੂੰ ਨੁਕਸਾਨ ਹੋਣ ਦਾ ਖਤਰਾ ਹੋਵੇ ਅਤੇ ਪੈਡਿੰਗ ਤਜਵੀਜਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ।

ਇਸ ਉਪਰੰਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੀਟਿੰਗ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਚਾਰ-ਦੀਵਾਰੀ ਦੇ ਕੰਮ ਤੋਂ ਲੈ ਕੇ ਵੱਖਰੇ ਪਖਾਨਿਆਂ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਜੇਕਰ ਕੋਈ ਸਕੂਲ ਰਹਿੰਦਾ ਵੀ ਹੈ ਤਾਂ ਉਥੇ 31 ਮਾਰਚ ਤੋਂ ਪਹਿਲਾਂ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਸਕੂਲਾਂ ਦੇ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਸਕੂਲਾਂ ਵਿਚ ਪੜ ਰਹੇ ਵਿਦਿਆਰਥੀਆਂ ਨੂੰ ਵਧੀਆ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ।

ਇਸ ਤੋਂ ਇਲਾਵਾ ਪ੍ਰਧਾਨ ਵੱਲੋਂ ਇੰਨੋਵੇਟਿਵ ਪ੍ਰੋਜੈਕਟ ਤਹਿਤ ਨਵੇਂ ਲੋੜੀਂਦੇ ਪ੍ਰੋਜੈਕਟਾਂ ਦੀ ਮੰਗ ਕਰਨ ਦੇ ਆਦੇਸ਼ ਕੀਤੇ ਅਤੇ ਕਿਹਾ ਗਿਆ ਕਿ ਜੇਕਰ ਜਿਲ੍ਹੇ ਵਿੱਚ ਸਿੱਖਿਆ ਤਹਿਤ ਕਿਸੇ ਵੀ ਕਿਸਮ ਦੀ ਸਮੱਸਿਆ ਸਾਹਮਣੇ ਆਉਂਦੀ ਹੈ ਜਾਂ ਕਿਸੇ ਕਿਸਮ ਦੀ ਕੋਈ ਲੋੜ ਜਾਂ ਮੰਗ ਹੈ ਤਾਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਜੋ ਉਸ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ।

ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.), ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.), ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.), ਡੀ.ਡੀ.ਐਫ ਗਿਰਜਾ ਸ਼ੰਕਰ, ਏ.ਪੀ.ਸੀ ਪ੍ਰਦੀਪ ਕੁਮਾਰ ਸ਼ਰਮਾ, ਚਰਨਜੀਤ ਸਿੰਘ ਰੂਬੀ, ਪ੍ਰਧਾਨ ਇੱਕ ਨੂਰ ਚੈਰੀਟੇਬਲ ਸੁਸਾਇਟੀ, ਸਾਬਕਾ ਪ੍ਰਿੰਸੀਪਲ ਰਮਨ ਕੁਮਾਰ, ਸਾਬਕਾ ਡੀ.ਈ.ਓ ਡਾ. ਹਰਚਰਨਦਾਸ ਸੈਰ, ਐਨ.ਜੀ.ਓ. ਪ੍ਰੋਫੈ. ਆਰ.ਸੀ.ਢੰਡ ਅਤੇ ਜੇ.ਈ ਸੰਜੀਵ ਕੁਮਾਰ ਆਦਿ ਮੈਂਬਰ ਹਾਜ਼ਰ ਸਨ।